2 ਸਾਲ ''ਚ ਸਭ ਨੂੰ ਸੈਟੇਲਾਈਟ ਫੋਨ ਸਰਵਿਸ ਦੇਵੇਗਾ BSNL

05/29/2017 11:23:46 AM

ਜਲੰਧਰ- ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਜਲਦ ਹੀ ਆਪਣੀ ਸੈਟੇਲਾਈਟ ਫੋਨ ਸੇਵਾ ਦਾ ਵਿਸਥਾਰ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ 2 ਸਾਲਾਂ 'ਚ ਉਹ ਸਰਿਆਂ ਲਈ ਸੈਟੇਲਾਈਟ ਫੋਨ ਸਰਵਿਸ ਸ਼ੁਰੂ ਕਰ ਦੇਵੇਗੀ। ਇਸ ਨਾਲ ਲੋਕਾਂ ਨੂੰ ਮੋਬਾਇਲ ਸਰਵਿਸ ਦੇ ਡਾਊਨ ਹੋਣ ਦੀ ਸਮੱਸਿਆ ਨਾਲ ਨਹੀਂ ਜੂਝਣਾ ਪਵੇਗਾ।

ਦੇਸ਼ ਦੇ ਕਿਸੇ ਵੀ ਹਿੱਸੇ 'ਚ ਕੰਮ ਕਰ ਸਕਣਗੇ ਸੈਟੇਲਾਈਟ ਫੋਨ
ਬੀ. ਐੱਸ. ਐੱਨ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਨੂੰ ਅਪੀਲ ਕੀਤੀ ਹੈ। ਪ੍ਰਕਿਰਿਆ ਨੂੰ ਪੂਰਾ ਕਰਨ 'ਚ ਕੁਝ ਸਮਾਂ ਲੱਗੇਗਾ। ਡੇਢ ਤੋਂ 2 ਸਾਲ 'ਚ ਅਸੀਂ ਸਾਰੇ ਨਾਗਰਿਕਾਂ ਨੂੰ ਪੜਾਅਬੱਧ ਤਰੀਕੇ ਨਾਲ ਸੈਟੇਲਾਈਟ ਫੋਨ ਸੇਵਾ ਉਪਲੱਬਧ ਕਰਵਾਉਣ ਦੀ ਸਥਿਤੀ 'ਚ ਹੋਵਾਂਗੇ। ਸ਼੍ਰੀਵਾਸਤਵ ਨੇ ਕਿਹਾ ਕਿ ਸੈਟੇਲਾਈਟ ਫੋਨ ਦੇਸ਼ ਦੇ ਕਿਸੇ ਵੀ ਹਿੱਸੇ 'ਚ ਕੰਮ ਕਰ ਸਕਣਗੇ, ਇੱਥੋਂ ਤੱਕ ਕਿ ਉਡਾਣਾਂ ਅਤੇ ਜਹਾਜ਼ਾਂ 'ਚ ਵੀ। ਇਹ ਧਰਤੀ ਤੋਂ 35,700 ਕਿਲੋਮੀਟਰ ਉਪਰ ਉਪਗ੍ਰਹਿਆਂ ਦੇ ਜ਼ਰੀਏ ਸਿਗਨਲ 'ਤੇ ਨਿਰਭਰ ਹੋਣਗੇ।


Related News