BSNL ਦੀ ਖਾਸ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ 4 ਮਹੀਨਿਆਂ ਤਕ ਮਿਲੇਗਾ ਮੁਫ਼ਤ ਇੰਟਰਨੈੱਟ

Saturday, Oct 16, 2021 - 01:29 PM (IST)

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦਾ ਮੁਕਾਬਲਾ ਹਮੇਸ਼ਾ ਨਿੱਜੀ ਟੈਲੀਕਾਮ ਕੰਪਨੀਆਂ ਨਾਲ ਰਿਹਾ ਹੈ। ਮੁਕਾਬਲੇ ਲਈ ਬੀ.ਐੱਸ.ਐੱਨ.ਐੱਲ. ਸਮੇਂ-ਸਮੇਂ ’ਤੇ ਆਪਣੇ ਗਾਹਕਾਂ ਲਈ ਨਵੇਂ-ਨਵੇਂ ਆਫਰ ਪੇਸ਼ ਕਰਦੀ ਹੈ। ਹੁਣ ਕੰਪਨੀ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਨੂੰ 4 ਮਹੀਨਿਆਂ ਤਕ ਮੁਫ਼ਤ ਇੰਟਰਨੈੱਟ ਮਿਲੇਗਾ। 

ਕੰਪਨੀ ਦੇ ਨਵੇਂ ਆਫਰ ਤਹਿਤ ਭਾਰਤ ਫਾਈਬਰ ਅਤੇ ਡਿਜੀਟਲ ਸਬਸਕ੍ਰਾਈਬਰ ਲਾਈਨ (DSL) ਦੇ ਗਾਹਕਾਂ ਨੂੰ 4 ਮਹੀਨਿਆਂ ਤਕ ਮੁਫ਼ਤ ’ਚ ਹਾਈ-ਸਪੀਡ ਇੰਟਰਨੈੱਟ ਮਿਲੇਗਾ। ਇਹ ਆਫਰ ਬੀ.ਐੱਸ.ਐੱਨ.ਐੱਲ. ਲੈਂਡਲਾਈਨ ਅਤੇ ਬੀ.ਐੱਸ.ਐੱਨ.ਐੱਲ. ਬ੍ਰਾਡਬੈਂਡ ਓਵਰ ਵਾਈ-ਫਾਈ (BBoWiFi) ’ਤੇ ਹੀ ਲਾਗੂ ਹੋਵੇਗਾ, ਹਾਲਾਂਕਿ, ਇਸ ਲਈ ਇਕ ਸ਼ਰਤ ਵੀ ਹੈ ਅਤੇ ਇਹ ਹੈ ਕਿ ਗਾਹਕਾਂ ਨੂੰ 36 ਮਹੀਨਿਆਂ ਦੇ ਬਿੱਲ ਦਾ ਭੁਗਤਾਨ ਇਕੱਠਾ ਕਰਨਾ ਹੋਵੇਗਾ। ਉਸ ਤੋਂ ਬਾਅਦ ਹੀ 4 ਮਹੀਨਿਆਂ ਲਈ ਮੁਫ਼ਤ ਇੰਟਰਨੈੱਟ ਮਿਲੇਗਾ। ਆਸਾਨ ਸ਼ਬਦਾਂ ’ਚ ਕਹੀਆਂ ਤਾਂ 36 ਮਹੀਨਿਆਂ ਦੇ ਬਿੱਲ ਦਾ ਭੁਗਤਾਨ ਕਰਨ ’ਤੇ 40 ਮਹੀਨਿਆਂ ਤਕ ਇੰਟਰਨੈੱਟ ਮਿਲੇਗਾ। 

ਇਹ ਵੀ ਪੜ੍ਹੋ– ਮੁਫ਼ਤ ’ਚ ਘਰ ਬੈਠੇ ਪੋਰਟ ਕਰਵਾਓ ਮੋਬਾਇਲ ਨੰਬਰ, ਇਹ ਹੈ ਆਸਾਨ ਤਰੀਕਾ

ਇਸ ਤੋਂ ਇਲਾਵਾ ਜੇਕਰ ਕੋਈ ਗਾਹਕ 24 ਮਹੀਨਿਆਂ ਲਈ ਇਕੱਠਾ ਭੁਗਤਾਨ ਕਰ ਰਿਹਾ ਹੈ ਕਿ ਤਾਂ ਉਸ ਨੂੰ ਤਿੰਨ ਮਹੀਨਿਆਂ ਲਈ ਬੀ.ਐੱਸ.ਐੱਨ.ਐੱਲ. ਵਲੋਂ ਮੁਫ਼ਤ ਇੰਟਰਨੈੱਟ ਮਿਲੇਗਾ। ਉਥੇ ਹੀ 12 ਮਹੀਨਿਆਂ ਦਾ ਭੁਗਤਾਨ ਇਕੱਠਾ ਕਰਨ ’ਤੇ ਇਕ ਮਹੀਨੇ ਲਈ ਮੁਫ਼ਤ ਇੰਟਰਨੈੱਟ ਮਿਲੇਗਾ। ਇਸ ਆਫਰ ਦਾ ਫਾਇਦਾ ਗਾਹਕ ਟਾਲ ਫ੍ਰੀ ਨੰਬਰ 1800003451500 ’ਤੇ ਫੋਨ ਕਰਕੇ ਜਾਂ ਫਿਰ ਨਜਦੀਕੀ ਸਟੋਰ ’ਤੇ ਜਾ ਕੇ ਚੁੱਕ ਸਕਦੇ ਹਨ। 

ਬੀ.ਐੱਸ.ਐੱਨ.ਐੱਲ. ਨੇ ਹਾਲ ਹੀ ’ਚ ਆਪਣੇ ਮੁਫ਼ਤ 4ਜੀ ਸਿਮ ਆਫਰ ਦੀ ਮਿਆਦ ਨੂੰ 31 ਦਸੰਬਰ 2021 ਤਕ ਵਧਾ ਦਿੱਤਾ ਹੈ। ਕੰਪਨੀ ਨੇ ਇਹ ਆਫਰ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਸੀ ਅਤੇ ਹੁਣ ਇਹ ਉਨ੍ਹਾਂ ਸਾਰੇ ਗਾਹਕਾਂ ਲਈ ਹੈ ਜੋ 100 ਰੁਪਏ ਤੋਂ ਜ਼ਿਆਦਾ ਦਾ ਪਹਿਲਾ ਰੀਚਾਰਜ ਕਰਵਾਉਂਦੇ ਹਨ। ਫਿਲਹਾਲ, ਬੀ.ਐੱਸ.ਐੱਨ.ਐੱਲ., ਮੁਫ਼ਤ ਮਿਸ ਦੀ ਪੇਸ਼ਕਸ਼ ਕੇਰਲ ਸੂਬੇ ’ਚ ਕਰ ਰਹੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਬਾਕੀ ਸੂਬਿਆਂ ’ਚ ਵੀ ਜਲਦ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ– Vi ਦੇ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ


Rakesh

Content Editor

Related News