ਧਮਾਕੇਦਾਰ ਪਲਾਨ: 50 ਰੁਪਏ ਤੋਂ ਘੱਟ ਕੀਮਤ ’ਚ 45 ਦਿਨਾਂ ਦੀ ਮਿਆਦ ਦੇ ਰਹੀ ਇਹ ਕੰਪਨੀ
Saturday, Jul 10, 2021 - 05:44 PM (IST)
ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀਆਂ ਹਨ। ਇਸੇ ਤਹਿਤ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਇਕ ਨਵਾਂ ਅਤੇ ਪਹਿਲਾ ਰੀਚਾਰਜ ਕੂਪਨ (ਐੱਫ.ਆਰ.ਸੀ.) ਲੈ ਕੇ ਆਈ ਹੈ ਜਿਸ ਦੀ ਕੀਮਤ 45 ਰੁਪਏ ਹੈ। ਇਹ ਐੱਫ.ਆਰ.ਸੀ. ਇਕ ਪ੍ਰਮੋਸ਼ਨਲ ਸਕੀਮ ਤਹਿਤ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਮਿਆਦ ਲਿਮਟਿਡ ਟਾਈਮ ਪੀਰੀਅਡ ਲਈ ਯੋਗ ਹੈ।
45 ਰੁਪਏ ’ਚ ਮਿਲਣਗੇ ਇਹ ਫਾਇਦੇ
ਰੀਚਾਰਜ ਤਹਿਤ 45 ਰੁਪਏ ਦਾ ਐੱਫ.ਆਰ.ਸੀ. 10 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਨਾਲ ਆਉਂਦਾ ਹੈ। ਇਸ ਕੂਪਨ ਦੀ ਮਿਆਦ 45 ਦਿਨਾਂ ਦੀ ਹੈ। 45 ਦਿਨ ਪੂਰੇ ਹੋਣ ਤੋਂ ਬਾਅਦ ਗਾਹਕ ਆਪਣੀ ਪਸੰਦ ਦੇ ਕਿਸੇ ਦੂਜੇ ਪਲਾਨ ’ਚ ਸਵਿੱਚ ਕਰ ਸਕਦੇ ਹਨ। ਇਹ ਐੱਫ.ਆਰ.ਸੀ. 6 ਅਗਸਤ ਤਕ ਪ੍ਰਚਾਰ ਦੇ ਆਧਾਰ ’ਤੇ ਪੇਸ਼ ਕੀਤਾ ਗਿਆ ਸੀ।