15 ਅਗਸਤ ਤੋਂ ਪਹਿਲਾਂ BSNL ਦਾ ਗਾਹਕਾਂ ਨੂੰ ਤੋਹਫਾ, ਪੇਸ਼ ਕੀਤਾ 399 ਰੁਪਏ ਵਾਲਾ ਸ਼ਾਨਦਾਰ ਪਲਾਨ
Friday, Aug 14, 2020 - 12:34 PM (IST)

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਗਾਹਕਾਂ ਲਈ ਨਵਾਂ 399 ਰੁਪਏ ਵਾਲਾ ਪਲਾਨ ਪੇਸ਼ ਕਰ ਦਿੱਤਾ ਹੈ। ਇਸ ਪਲਾਨ ’ਚ ਗਾਹਕਾਂਨੂੰ ਰੋਜ਼ਾਨਾ 1 ਜੀ.ਬੀ. ਡਾਟਾ ਦੇ ਨਾਲ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਪਲਾਨ ਨੂੰ ਫਿਲਹਾਲ ਚੇਨਈ ਅਤੇ ਤਮਿਲਨਾਡੂ ਰਾਜਾਂ ’ਚ 15 ਅਗਸਤ ਤੋਂ ਉਪਲੱਬਧ ਕੀਤਾ ਜਾਵੇਗਾ। ਫਾਇਦਿਆਂ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਇਸ ਪਲਾਨ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ (ਰੋਜ਼ਾਨਾ 250 ਆਊਟਗੋਇੰਗ ਮਿੰਟ ਤਕ) ਅਤੇ ਰੋਜ਼ਾਨਾ 1 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਦਿੱਤੇ ਜਾ ਰਹੇ ਹਨ। ਡੇਲੀ ਲਿਮਟ ਖ਼ਤਮ ਹੋਣ ’ਤੇ ਗਾਹਕਾਂ ਨੂੰ ਵਾਧੂ ਚਾਰਜ ਦੇਣਾ ਹੋਵੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਪਲਾਨ ’ਚ ਬੀ.ਐੱਸ.ਐੱਨ.ਐੱਲ. ਟਿਊਨ ਅਤੇ ਲੋਕਧੁਨ ਕੰਟੈਂਟ ਦੀ ਸਬਸਕ੍ਰਿਪਸ਼ਨ ਵੀ ਮੁਫਤ ’ਚ ਦਿੱਤੀ ਜਾਵੇਗੀ। ਇਸ ਪੈਕ ਦੀ ਮਿਆਦ 80 ਦਿਨਾਂ ਦੀ ਹੈ।
BSNL ਦਾ 365 ਦਿਨਾਂ ਵਾਲਾ ਪਲਾਨ
ਇਹ ਪਲਾਨ ਕੰਪਨੀ ਨੇ ਜੂਨ ’ਚ ਲਾਂਚ ਕੀਤਾ ਸੀ ਜਿਸ ਵਿਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਗਾਹਕ ਰੋਜ਼ਾਨਾ 250 ਮਿੰਟਾਂ ਤਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਦੇ ਨਾਲ ਹੀ ਗਾਹਕਾਂ ਨੂੰ ਪਲਾਨ ਦੇ ਨਾਲ ਪਰਸਨਲਾਈਜ਼ਡ ਰਿੰਗ ਬੈਕ ਟੋਨ ਦੀ ਸਬਸਕ੍ਰਿਪਸ਼ਨ ਵੀ ਮੁਫਤ ’ਚ ਮਿਲੇਗੀ।