ਨਵੇਂ ਸਾਲ 'ਤੇ BSNL ਨੇ ਗਾਹਕਾਂ ਨੂੰ ਦਿੱਤ ਝਟਕਾ, ਬੰਦ ਕੀਤੇ ਆਪਣੇ ਸਭ ਤੋਂ ਸਸਤੇ ਪਲਾਨ
Tuesday, Jan 03, 2023 - 05:57 PM (IST)
ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ 1 ਜਨਵਰੀ, 2023 ਤੋਂ ਗਾਹਕਾਂ ਲਈ ਆਪਣੇ ਸੁਪਰ-ਕਿਫਾਇਤੀ ਬ੍ਰਾਂਡਬੈਂਡ ਰੀਚਾਰਜ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਪਲਾਨਜ਼ 'ਚ 275 ਰੁਪਏ ਅਤੇ 775 ਰੁਪਏ ਵਾਲੇ ਪਲਾਨ ਸ਼ਾਮਲ ਹਨ। ਇਹ ਸਾਰੇ ਪਲਾਨ 2022 ਦੇ ਸੁਤੰਤਰਤਾ ਦਿਵਸ ਮੌਕੇ ਪੇਸ਼ ਕੀਤੇ ਗਏ ਸਨ। BSNL ਦੇ ਇਨ੍ਹਾਂ ਪਲਾਨਜ਼ ਦੇ ਨਾਲ 100Mbps ਤਕ ਦੀ ਸਪੀਡ ਨਾਲ ਇੰਟਰਨੈੱਟ ਸੁਵਿਧਾ ਦਿੱਤੀ ਜਾਂਦੀ ਹੈ। ਨਾਲ ਹੀ ਗਾਹਕਾਂ ਨੂੰ 3300TB ਤਕ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਸੀ। ਇਨ੍ਹਾਂ ਪਲਾਨਜ਼ ਦੇ ਨਾਲ 75 ਦਿਨਾਂ ਦੀ ਮਿਆਦ ਮਿਲਦੀ ਸੀ। BSNL ਦੇ ਇਨ੍ਹਾਂ ਪਲਾਨਜ਼ ਨੂੰ ਪਿਛਲੇ ਮਹੀਨੇ ਹੀ ਹਟਾਇਆ ਜਾਣਾ ਸੀ ਪਰ ਕੰਪਨੀ ਨੇ ਇਸਦੀ ਐਕਸਪਾਇਰੀ ਤਾਰੀਖ ਨੂੰ ਵਧਾ ਦਿੱਤਾ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਪਲਾਨਜ਼ ਨੂੰ ਕੰਪਨੀ ਪਰਮਾਨੈਂਟ ਬਣਾ ਸਕਦੀ ਹੈ ਪਰ ਇਕ ਜਨਵਰੀ ਤੋਂ ਇਨ੍ਹਾਂ ਪਲਾਨ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਨਵੇਂ ਸਾਲ 'ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ 'ਤੇ ਬੰਦ ਹੋ ਗਿਆ ਐਪ
ਪਲਾਨ 'ਚ ਮਿਲਦੇ ਸਨ ਇਹ ਫਾਇਦੇ
ਇਨ੍ਹਾਂ ਬ੍ਰਾਡਬੈਂਡ ਪਲਾਨ ਦੇ ਨਾਲ ਲੰਬੀ ਮਿਆਦ ਅਤੇ ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ ਮਿਲਦੀ ਸੀ। BSNL ਦੇ 275 ਰੁਪਏ ਵਾਲੇ ਦੋਵਾਂ ਪਲਾਨਜ਼ ਦੇ ਨਾਲ 3.3TB ਕੁਲ ਡਾਟਾ ਮਿਲਦਾ ਸੀ ਜੋ ਕਿ 75 ਦਿਨਾਂ ਦੀ ਮਿਆਦ ਨਾਲ ਆਉਂਦੇ ਸਨ।
275 ਰੁਪਏ ਵਾਲੇ ਇਕ ਪਲਾਨ ਦੇ ਨਾਲ 30Mbps ਦੀ ਇੰਟਰਨੈੱਟ ਸਪੀਡ ਅਤੇ ਦੂਜੇ ਦੇ ਨਾਲ 60Mbps ਦੀ ਇੰਟਰਨੈੱਟ ਸਪੀਡ ਮਿਲਦੀ ਸੀ। ਪਲਾਨ ਦੇ ਨਾਲ ਅਨਲਿਮਟਿਡ ਕਾਲਿੰਗ ਵੀ ਦਿੱਤੀ ਜਾਂਦੀ ਸੀ। ਹਾਲਾਂਕਿ, ਪਲਾਨ ਦੇ ਨਾਲ ਓ.ਟੀ.ਟੀ. ਸਰਵਿਸ ਨਹੀਂ ਮਿਲਦੀ ਸੀ।
ਇਹ ਵੀ ਪੜ੍ਹੋ– iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ
BSNL ਦੇ 775 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਦੀ ਗੱਲ ਕਰੀਏ ਤਾਂ ਇਸਦੇ ਨਾਲ ਵੀ 75 ਦਿਨਾਂ ਦੀ ਮਿਆਦ ਮਿਲਦੀ ਸੀ। ਪਲਾਨ 'ਚ 100Mbps ਦੀ ਸਪੀਡ ਨਾਲ ਇੰਟਰਨੈੱਟ ਸੁਵਿਧਾ ਦਿੱਤੀ ਜਾਂਦੀ ਸੀ। ਗਾਹਕਾਂ ਨੂੰ 3300 TB ਕੁਲ ਹਾਈ-ਸਪੀਡ ਡਾਟਾ ਦਾ ਫਾਇਦਾ ਮਿਲਦਾ ਸੀ। ਇਸ ਪਲਾਨ ਦੇ ਨਾਲ ਵੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਸੀ।
ਇਹ ਵੀ ਪੜ੍ਹੋ– BGMI ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਹੋਵੇਗੀ ਗੇਮ ਦੀ ਵਾਪਸੀ