BSNL ਦਾ ਗਾਹਕਾਂ ਨੂੰ ਤੋਹਫਾ, ਇਹ ''ਮੁਫਤ ਕਾਲ'' ਸੇਵਾ ਅੱਗੇ ਵੀ ਰਹੇਗੀ ਜਾਰੀ

05/07/2018 6:18:34 PM

ਜਲੰਧਰ— ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਐਤਵਾਰ ਨੂੰ ਮੁਫਤ ਕਾਲਿੰਗ ਸੇਵਾ ਮਤਲਬ 'ਸੰਡੇ ਫ੍ਰੀ ਕਾਲਿੰਗ ਸਰਵਿਸ' ਨੂੰ ਬੰਦ ਨਾ ਕਰਦੇ ਹੋਏ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਜਿਸ ਦਾ ਮਤਲਬ ਹੈ ਕਿ ਗਾਹਕ ਬੀ.ਐੱਸ.ਐੱਨ.ਐੱਲ. ਲੈਂਡਲਾਈਨ ਨੰਬਰ ਤੋਂ ਦੂਜੇ ਕਿਸੇ ਵੀ ਲੈਂਡਲਾਈਨ ਨੰਬਰ ਜਾਂ ਮੋਬਾਇਲ ਨੰਬਰ 'ਤੇ ਐਤਵਾਰ ਨੂੰ ਮੁਫਤ ਕਾਲ ਦਾ ਲਾਭ ਲੈ ਸਕਣਗੇ। 
ਬੀ.ਐੱਸ.ਐੱਨ.ਐੱਲ. ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਕੰਪਨੀ ਨੇ 1 ਮਈ 2018 ਤੋਂ ਲੈਂਡਲਾਈਨ/ ਕੰਬੋ/ FTTH ਰਾਹੀਂ ਕਿਸੇ ਵੀ ਨੈੱਟਵਰਕ 'ਤੇ ਐਤਵਾਰ ਨੂੰ ਮਿਲਣ ਵਾਲੀ ਅਨਲਿਮਟਿਡ ਫ੍ਰੀ ਕਾਲਿੰਗ ਸਰਵਿਸ ਨੂੰ ਵਧਾਉਣ ਦਾ ੍ਰਫੈਸਲਾ ਕੀਤਾ ਹੈ। ਇਹ ਫੈਸਲਾ 1-5-2018 ਤੋਂ ਮੌਜੂਦਾ ਅਤੇ ਨਵੇਂ ਦੋਵਾਂ ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਯੋਗ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਬੀ.ਐੱਸ.ਐੱਨ.ਐੱਲ. ਗਾਹਕ 1 ਮਈ ਤੋਂ ਮੁਫਤ ਕਾਲਿੰਗ ਦਾ ਲਾਭ ਅੱਗਲੇ ਨੋਟਿਸ ਆਉਣ ਤਕ ਲੈ ਸਕਦੇ ਹਨ। 
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਮਹੀਨੇ 'ਚ ਕੰਪਨੀ ਨੇ ਲੈਂਡਲਾਈਨ ਤੋਂ 'ਐਤਵਾਰ ਨੂੰ ਮੁਫਤ ਕਾਲ' ਸੇਵਾ ਨੂੰ 1 ਜਨਵਰੀ ਤੋਂ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਇਸ ਦੀ ਮੰਗ ਅਤੇ ਪ੍ਰਸਿੱਧੀ ਨੂੰ ਦੇਖਦੇ ਹੋਏ ਬੀ.ਐੱਸ.ਐੱਨ.ਐੱਲ. ਨੇ ਇਸ ਸਰਵਿਸ ਨੂੰ ਅਗਲੇ ਤਿੰਨ ਮਹੀਨੇ ਲਈ ਵਧਾ ਦਿੱਤਾ ਸੀ। ਜਿਸ ਤੋਂ ਬਾਅਦ ਕੰਪਨੀ ਦੇ ਗਾਹਕਾਂ ਨੂੰ ਇਹ ਸੁਵਿਧਾ 30 ਅਪ੍ਰੈਲ 2018 ਤਕ ਮਿਲਣ ਵਾਲੀ ਸੀ। ਪਰ ਹੁਣ ਫਿਰ ਤੋਂ ਅਨਿਸ਼ਚਿਤ ਸਮੇਂ ਤਕ ਫੈਸਲਾ ਵਾਪਸ ਲੈ ਲਿਆ ਗਿਆ ਹੈ।


Related News