ਕਰਕ ਰਾਸ਼ੀ ਵਾਲਿਆਂ ਦੇ ਮਨ ''ਤੇ ਨੈਗੇਟਿਵਿਟੀ ਰਹੇਗੀ ਹਾਵੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
06/01/2024 2:50:15 AM
ਅੱਜ ਦਾ ਰਾਸ਼ੀਫਲ
ਮੇਖ : ਕਿਉਂਕਿ ਉਲਝਣਾਂ ਝਗੜੇ ਸਾਹਮਣੇ ਆ ਸਕਦੇ ਹਨ, ਇਸ ਲਈ ਆਪ ਨੂੰ ਹਰ ਫ੍ਰੰਟ ’ਤੇ ਹਰ ਸਥਿਤੀ ਨੂੰ ਪ੍ਰੋ-ਐਕਟਿਵ ਹੋ ਕੇ ਸਾਹਮਣਾ ਕਰਨਾ ਚਾਹੀਦਾ ਹੈ।
ਬ੍ਰਿਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਕਾਸ਼ਨ, ਟੂਰਿਜ਼ਮ, ਮੈਡੀਸਨ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ’ਚ ਭਰਪੂਰ ਲਾਭ ਮਿਲੇਗਾ।
ਮਿਥੁਨ : ਸਿਤਾਰਾ ਸਫਲਤਾ ਵਾਲਾ ਤਾਂ ਹੈ, ਫਿਰ ਵੀ ਆਪ ਨੂੰ ਹਰ ਯਤਨ ਪੂਰਾ ਜ਼ੋਰ ਲਗਾ ਕੇ ਕਰਨਾ ਸਹੀ ਰਹੇਗਾ ਕਿਉਂਕਿ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗੇ।
ਕਰਕ : ਕਿਉਂਕਿ ਮਨ ਅਤੇ ਸੋਚ ’ਤੇ ਨੈਗੇਟੀਵਿਟੀ ਹਾਵੀ ਰਹਿ ਸਕਦੀ ਹੈ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਸਿੰਘ : ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ, ਧਿਆਨ ਰੱਖੋ ਕਿ ਆਪ ਦੇ ਸੱਟ ਨਾ ਲੱਗ ਜਾਵੇ, ਮਨ ਵੀ ਡਿਸਟਰਬ ਰਹੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫ੍ਰੰਟ ’ਤੇ ਤਣਾਅ-ਪ੍ਰੇਸ਼ਾਨੀ ਰਹਿ ਸਕਦੀ ਹੈ।
ਤੁਲਾ : ਦੁਸ਼ਮਣਾਂ ਦੀ ਅਣਦੇਖੀ ਨਾ ਕਰੋ ਕਿਉਂਕਿ ਸਿਤਾਰਾ ਆਪ ਨੂੰ ਪ੍ਰੇਸ਼ਾਨ ਰੱਖਣ ਅਤੇ ਆਪ ਦੀਆਂ ਮੁਸ਼ਕਿਲਾਂ ਵਧਾਉਣ ਵਾਲਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਬ੍ਰਿਸ਼ਚਕ : ਕੰਮਕਾਜੀ ਦਸ਼ਾ ਠੀਕ ਠਾਕ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ ਪਰ ਸੰਤਾਨ ਲਈ ਸਮਾਂ ਕਮਜ਼ੋਰ ਪਰ ਮਾਣ-ਸਨਮਾਨ ਬਣਿਆ ਰਹੇਗਾ।
ਧਨ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਮਜ਼ੋਰ ਮਨ ਨਾਲ ਨਾ ਕਰੋ ਕਿਉਂਕਿ ਸਿਤਾਰਾ ਜ਼ਿਆਦਾ ਫੇਵਰੇਬਲ ਨਹੀਂ ਹੈ।
ਮਕਰ : ਘਟੀਆ ਨੇਚਰ ਅਤੇ ਸੋਚ ਵਾਲੇ ਸਾਥੀ, ਮਿੱਤਰ ਆਪ ਨੂੰ ਪ੍ਰੇਸ਼ਾਨ ਕਰਨ ’ਚ ਬਿਜ਼ੀ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਸਾਵਧਾਨ ਰਹੋ।
ਕੁੰਭ : ਸਿਤਾਰਾ ਬੇਸ਼ੱਕ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ ਤਾਂ ਹੈ, ਫਿਰ ਵੀ ਆਪ ਨੂੰ ਕੰਮਕਾਜੀ ਮਾਮਲਿਆਂ ’ਚ ਸੁਚੇਤ ਰਹਿਣਾ ਹੋਵੇਗਾ।
ਮੀਨ : ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ ਪਰ ਤਬੀਅਤ ’ਚ ਚਿੜਚਿੜਾਪਨ ਰਹਿ ਸਕਦਾ ਹੈ।
1 ਜੂਨ 2024, ਸ਼ਨੀਵਾਰ
ਜੇਠ ਵਦੀ ਤਿੱਥੀ ਨੌਮੀ (ਸਵੇਰੇ 7.25 ਤੱਕ) ਅਤੇ ਮਗਰੋਂ ਤਿੱਥੀ ਦਸਮੀ (ਜਿਹੜੀ ਕਸ਼ੈਅ ਹੋ ਗਈ ਹੈ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਮੀਨ ’ਚ
ਮੰਗਲ ਮੀਨ ’ਚ
ਬੁੱਧ ਬ੍ਰਿਖ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 11 (ਜੇਠ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ ਤਰੀਕ: 23, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (1-2 ਮੱਧ ਰਾਤ 3.16 ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਪ੍ਰੀਤੀ (ਬਾਅਦ ਦੁਪਹਿਰ 3.10 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ),1-2 ਮੱਧ ਰਾਤ3.16 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਵੇਗੀ (ਸ਼ਾਮ 6.15 ਤੋਂ ਲੈ ਕੇ 1-2 ਮੱਧ ਰਾਤ 5.05 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)