BSNL ਨੇ 5 ਮਈ ਤਕ ਵਧਾਈ ਪ੍ਰੀਪੇਡ ਪਲਾਨਸ ਦੀ ਮਿਆਦ

04/18/2020 10:14:33 PM

ਗੈਜੇਟ ਡੈਸਕ—ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤੋਂ ਬਾਅਦ ਹੁਣ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਵੀ ਪ੍ਰੀਪੇਡ ਪਲਾਨਸ ਦੀ ਮਿਆਦ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਬਾਕੀ ਕੰਪਨੀਆਂ ਜਿਥੇ 3 ਮਈ ਤਕ ਦੀ ਐਕਸਟੈਂਡੇਡ ਮਿਆਦ ਆਫਰ ਕਰ ਰਹੀਆਂ ਹਨ, ਉੱਥੇ ਬੀ.ਐੱਸ.ਐੱਨ.ਐਲ. ਨੇ ਆਪਣੇ ਪ੍ਰੀਪੇਡ ਯੂਜ਼ਰਸ ਨੂੰ 5 ਮਈ 2020 ਤਕ ਦੀ ਮਿਆਦ ਐਕਸਟੈਂਸ਼ਨ ਦੇ ਰਿਹਾ ਹੈ। ਬੀ.ਐੱਸ.ਐੱਨ.ਐੱਲ. ਯੂਜ਼ਰਸ ਬਿਨਾਂ ਕਿਸੇ ਐਕਸਟਰਾ ਚਾਰਜ ਦੇ ਵਧੀ ਹੋਈ ਮਿਆਦ ਦਾ ਫਾਇਦਾ ਲੈ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਇਕ ਰਿਚਾਰਜ ਹੈਲਪਲਾਈਨ ਨੰਬਰ ਦੀ ਵੀ ਸ਼ੁਰੂਆਤ ਕੀਤੀ ਹੈ। 

ਹੈਲਪਾਈਨ ਨੰਬਰ ਤੋਂ ਕਰਵਾਓ ਰਿਚਾਰਜ
ਕੰਪਨੀ ਚਾਹੁੰਦੀ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਦੇ ਚੱਲਦੇ ਉਨ੍ਹਾਂ ਦੇ ਯੂਜ਼ਰਸ ਨੂੰ ਨੰਬਰ ਐਕਟੀਵੇਟ ਰੱਖਣ ਅਤੇ ਰਿਚਾਰਜ ਕਰਵਾਉਣ ਲਈ ਪ੍ਰੇਸ਼ਾਨ ਨਾ ਹੋਣਾ ਪਵੇ। ਇਸ ਲਈ ਬੀ.ਐੱਸ.ਐੱਨ.ਐੱਲ. ਨੇ ਪ੍ਰੀਪੇਡ ਪਲਾਨਸ ਦੀ ਮਿਆਦ ਨੂੰ ਐਕਸਟੈਂਡ ਕਰਨ ਦੇ ਨਾਲ ਹੀ ਟੋਲ-ਫ੍ਰੀ ਰਿਚਾਰਜ ਹੈਲਪਲਾਈਨ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਹੈਲਪਲਾਈਨ ਰਾਹੀਂ ਆਸਾਨੀ ਨਾਲ ਬੀ.ਐੱਸ.ਐੱਨ.ਐੱਲ. ਪ੍ਰੀਪੇਡ ਨੰਬਰ ਨੂੰ ਰਿਚਾਰਜ ਕਰਵਾ ਸਕੋਗੇ।

ਇਸ ਨੰਬਰ 'ਤੇ ਕੋਰ ਕਾਲ
ਹੈਲਪਲਾਈਨ ਰਾਹੀਂ ਰਿਚਾਰਜ ਕਰਵਾਉਣ ਲਈ ਟੋਲ-ਫ੍ਰੀ ਨੰਬਰ 5670099 'ਤੇ ਕਾਲ ਕਰਨੀ ਹੋਵੇਗੀ। ਇਸ ਨੰਬਰ 'ਤੇ ਕਾਲ ਕਰ ਯੂਜ਼ਰਸ ਘਰ ਬੈਠੇ ਆਪਣੇ ਬੀ.ਐੱਸ.ਐੱਨ.ਐੱਲ. ਦੇ ਪ੍ਰੀਪੇਡ ਨੰਬਰ ਨੂੰ ਰਿਚਾਰਜ ਕਰਵਾ ਸਕਣਗੇ। ਕੰਪਨੀ ਨੇ ਕਿਹਾ ਕਿ ਹੈਲਪਲਾਈਨ ਨੰਬਰ ਉਨ੍ਹਾਂ ਯੂਜ਼ਰਸ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ ਜੋ ਰਿਚਾਰਜ ਲਈ ਡਿਜ਼ੀਟਲ ਪਲੇਟਫਾਰਮਸ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ।

ਹੈਲਪਲਾਈਨ ਰਿਚਾਰਜ ਲਈ ਦੋ ਆਪਸ਼ਨ
ਇਹ ਟੋਲ-ਫ੍ਰੀ ਨੰਬਰ ਨਾਰਥ ਅਤੇ ਵੈਸਟ ਜੋਨ 'ਚ ਪਹਿਲਾਂ ਤੋਂ ਹੀ ਉਪਲੱਬਧ ਹੈ। ਸਾਊਥ ਅਤੇ ਈਸਟ ਜੋਨ 'ਚ ਇਹ 22 ਅਪ੍ਰੈਲ 2020 ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਟੋਲ-ਫ੍ਰੀ ਨੰਬਰ ਦੋ ਸੇਵਾਵਾਂ-'ਘਰ ਬੈਠੇ ਰਿਚਰਾਜ' ਅਤੇ 'ਆਪਣਿਆਂ ਦੀ ਮਦਦ ਨਾਲ ਰਿਚਾਰਜ' ਆਫਰ ਕਰ ਰਿਹਾ ਹੈ। 'ਘਰ ਬੈਠੇ ਰਿਚਾਰਜ' 'ਚ ਸਬਸਕਰਾਈਬ ਰਿਚਾਰਜ ਰੀਕਵੈਸਟ ਰਜਿਸਟਰ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਬੀ.ਐੱਸ.ਐੱਨ.ਐੱਲ. ਦਾ ਐਗਜੀਕਿਊਟੀਵ ਸਬਸਕਰਾਈਬਰ ਦੇ ਪ੍ਰੀਪੇਡ ਨੰਬਰ ਨੂੰ ਰਿਚਾਰਜ ਕਰਵਾ ਸਕਦੇ ਹੋ। ਉੱਥੇ, ਆਪਣਿਆਂ ਦੀ ਮਦਦ ਨਾਲ ਰਿਚਾਰਜ 'ਚ ਯੂਜ਼ਰਸ ਆਪਣੇ ਨੰਬਰ ਨੂੰ ਰਿਚਾਰਜ ਕਰਵਾਉਣ ਲਈ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨਾਲ ਰਿਕਵੈਸਟ ਕਰ ਸਕਦੇ ਹਨ।


Karan Kumar

Content Editor

Related News