20 ਰੁਪਏ ਤੋਂ ਵੀ ਘੱਟ ਕੀਮਤ ’ਚ 2GB ਡਾਟਾ ਦੇ ਰਹੀ ਇਹ ਟੈਲੀਕਾਮ ਕੰਪਨੀ

Sunday, Jan 16, 2022 - 06:53 PM (IST)

20 ਰੁਪਏ ਤੋਂ ਵੀ ਘੱਟ ਕੀਮਤ ’ਚ 2GB ਡਾਟਾ ਦੇ ਰਹੀ ਇਹ ਟੈਲੀਕਾਮ ਕੰਪਨੀ

ਗੈਜੇਟ ਡੈਸਕ– ਪ੍ਰਾਈਵੇਟ ਟੈਲੀਕਾਮ ਕੰਪਨੀਆਂ ਇਨ੍ਹੀਂ ਦਿਨੀਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀਆਂ ਹਨ। ਹੁਣ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਵੀ ਆਪਣੇ ਗਾਹਕਾਂ ਲਈ ਸਸਤੇ ਪਲਾਨ ਪੇਸ਼ ਕੀਤੇ ਹਨ। ਅਸਲ ’ਚ ਇਹ ਡਾਟਾ ਵਾਊਚਰ ਹਨ ਜਿਨ੍ਹਾਂ ਨੂੰ ਤੁਸੀਂ ਡੇਲੀ ਡਾਟਾ ਲਿਮਟ ਖਤਮ ਹੋਣ ’ਤੇ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਡਾਟਾ ਦੀ ਕਮੀਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ– ਵਾਪਸ ਆਇਆ ਜੀਓ ਦਾ ਡਿਜ਼ਨੀ+ਹੋਟਸਟਾਰ ਦੀ ਸਬਸਕ੍ਰਿਪਸ਼ਨ ਵਾਲਾ ਇਹ ਸਸਤਾ ਪਲਾਨ

13 ਰੁਪਏ ਵਾਲਾ ਪਲਾਨ
13 ਰੁਪਏ ਵਾਲੇ ਪਲਾਨ ’ਚ ਕੰਪਨੀ ਕੁੱਲ 2 ਜੀ.ਬੀ. ਡਾਟਾ ਦੇ ਰਹੀ ਹੈ। ਇਸ ਵਾਊਚਰ ਦੀ ਮਿਆਦ 1 ਦਿਨ ਦੀ ਹੈ।

16 ਰੁਪਏ ਦਾ ਪਲਾਨ
ਇਸ ਪਲਾਨ ’ਚ ਕੰਪਨੀ ਗਾਹਕਾਂ ਨੂੰ 2 ਜੀ.ਬੀ. ਡਾਟਾ ਦੇ ਰਹੀ ਹੈ ਅਤੇ ਇਸ ਦੀ ਮਿਆਦ ਵੀ 1 ਦਿਨ ਦੀ ਹੀ ਰੱਖੀ ਗਈ ਹੈ।

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ


author

Rakesh

Content Editor

Related News