BSNL ਨੇ ਗ੍ਰਾਹਕਾਂ ਨੂੰ ਦਿੱਤਾ ਧਮਾਕੇਦਾਰ ਆਫਰ
Friday, Oct 28, 2016 - 06:23 PM (IST)
ਜਲੰਧਰ- ਦੀਵਾਲੀ ਦੇ ਮੌਕੇ ''ਤੇ ਟੈੱਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਗ੍ਰਾਹਕਾਂ ਲਈ ਬੰਪਰ ਆਫਰ ਦਿੱਤਾ ਹੈ। ਬੀ.ਐੱਸ.ਐੱਨ.ਐੱਲ. ਨੇ ਗ੍ਰਾਹਕਾਂ ਲਈ ਬੰਪਰ ਆਫਰ ਦਿੱਤਾ ਹੈ। ਬੀ.ਐੱਸ.ਐੱਨ.ਐੱਲ. ਨੇ ਦੀਵਾਲੀ ਧਮਾਕਾ ਆਫਰ ਦੇ ਤਹਿਤ ਸਿਰਫ 5 ਰੁਪਏ ''ਚ 100 ਰੁਪਏ ਦੇ ਟਾਕ ਟਾਈਮ ਨਾਲ ਨਵੀਂ ਸਿਮ ਜਾਰੀ ਕਰਨ ਦੀ ਸਕੀਮ ਸ਼ੁਰੂ ਕੀਤੀ ਹੈ। 5 ਰੁਪਏ ''ਚ ਮਿਲਣ ਵਾਲੇ ਬੀ.ਐੱਸ.ਐੱਨ.ਐੱਲ. ਸਿਮ ਕਾਰਡ ''ਚ ਸੌ ਰੁਪਏ ਦੀ ਟਾਕ ਟਾਈਮ ਦੇ ਨਾਲ-ਨਾਲ 6 ਮਹੀਨੇ ਦੀ ਵੈਲਡੀਟੀ, ਦੇਸ਼ ਭਰ ''ਚ ਇਨਕਮਿੰਗ ਰੋਮਿੰਗ ਮੁਫਤ ਅਤੇ 10 ਪੈਸੇ ਪ੍ਰਤੀ ਮਿੰਟ ਲੋਕਲ ਅਤੇ 30 ਪੈਸੇ ਪ੍ਰਤੀ ਮਿੰਟ ਐੱਸ.ਟੀ.ਡੀ. ਕਾਲ ਰੇਟ ਨਿਰਧਾਰਿਤ ਕੀਤੇ ਹਨ। ਤਿਉਹਾਰਾਂ ''ਚ ਆਫਰ ਬੀ.ਐੱਸ.ਐੱਨ.ਐੱਲ. ਨੇ ਮੋਬਾਈਲ ਨੰਬਰ ਪੋਰਟਬਿਲਟੀ ਸਹੂਲਤ ਵੀ ਮੁਫਤ ਕਰ ਦਿੱਤੀ ਹੈ। ਐੱਮ.ਐੱਨ.ਪੀ. ''ਤੇ ਬੀ.ਐੱਸ.ਐੱਨ.ਐੱਲ. ਪਹਿਲਾਂ 126 ਰੁਪਏ ਦੀ ਫੀਸ ਅਤੇ 126 ਰੁਪਏ ਦਾ ਫਾਸਟ ਰੀਚਾਰਜ ਕੂਪਨ ਲੈਂਦੇ ਸੀ ਪਰ ਆਫਰ ਤਹਿਤ ਖਪਤਕਾਰਾਂ ਨੂੰ ਦੋਹਾਂ ਸੇਵਾਵਾਂ ਮੁਫਤ ਕਰ ਦਿੱਤੀਆਂ ਹਨ। 2 ਦਿਨ ਤੱਕ ਚਲਾਉਣ ਵਾਲੇ ਬੀ.ਐੱਸ.ਐੱਨ.ਐੱਲ ਦੇ ਖਾਸ ਆਫਰ ਦੇ ਤਹਿਤ ਖਪਤਕਾਰਾਂ ਨੂੰ ਨਵੀਂ ਸਿਮ ਕਾਰਡ ਲੈਣ ਲਈ ਨਵੇਂ ਸੈਂਟਰ ਬਣਾਏ ਗਏ ਹਨ।
