BSNL ਦਾ ਜ਼ਬਰਦਸਤ ਪਲਾਨ, 1 ਸਾਲ ਤਕ ਹੋਵੇਗੀ ਰੀਚਾਰਜ ਦੀ ਛੁੱਟੀ

Thursday, Dec 03, 2020 - 05:13 PM (IST)

BSNL ਦਾ ਜ਼ਬਰਦਸਤ ਪਲਾਨ, 1 ਸਾਲ ਤਕ ਹੋਵੇਗੀ ਰੀਚਾਰਜ ਦੀ ਛੁੱਟੀ

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਲੰਬੀ ਮਿਆਦ ਵਾਲਾ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ 1,499 ਰੁਪਏ ਰੱਖੀ ਗਈ ਹੈ। ਇਸ ਰੀਚਾਰਜ ਪੈਕ ਨੂੰ ਲੈਣ ਤੋਂ ਬਾਅਦ ਪੂਰੇ ਇਕ ਸਾਲ ਤਕ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਇਸ ਵਿਚ ਗਾਹਕਾਂ ਨੂੰ 365 ਦਿਨਾਂ ਦੀ ਮਿਆਦ ਮਿਲੇਗੀ। ਇਸ ਖ਼ਾਸ ਪਲਾਨ ਨੂੰ ਕੰਪਨੀ  ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ 1,499 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣ ਲਈ ਲੈ ਕੇ ਆਈ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਨਵੇਂ ਸਾਲਾਨਾ ਪਲਾਨ ’ਚ 365 ਦਿਨਾਂ ਲਈ ਕੁਲ 24 ਜੀ.ਬੀ. ਡਾਟਾ ਅਤੇ ਰੋਜ਼ਾਨਾ 250 ਮਿੰਟ ਤਕ ਦੀ ਕਾਲਿੰਗ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਜ਼ਿਆਦਾ ਕਾਲਿੰਗ ਲਈ ਗਾਹਕਾਂ ਭੁਗਤਾਨ ਦੇਣਾ ਹੋਵੇਗਾ। ਇਸ ਪਲਾਨ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਵੀ ਮਿਲਦੀ ਹੈ। ਇਸ ਨੂੰ ਐਕਟਿਵੇਟ ਕਰਨ ਲਈ ‘PLAN BSNL1499’ ਲਿਖ ਕੇ 123 ’ਤੇ ਭੇਜਣਾ ਹੋਵੇਗਾ। ਇਸ ਪਲਾਨ ਨੂੰ ਤੁਸੀਂ ਪੇਟੀਐੱਮ ਜਾਂ ਫੋਨ-ਪੇਅ ਰਾਹੀਂ ਵੀ ਐਕਟਿਵੇਟ ਕਰ ਸਕਦੇ ਹੋ। 

ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਨੇ ਹਾਲ ਹੀ ’ਚ ਓਵਰ ਦਿ ਟਾਪ (OTT) ਸੇਵਾ ਦੇਣੀ ਸ਼ੁਰੂ ਕੀਤੀ ਹੈ। ਜੇਕਰ ਤੁਸੀਂ ਬੀ.ਐੱਸ.ਐੱਨ.ਐੱਲ. ਦੇ ਗਾਹਕ ਹੋ ਤਾਂ ਹੁਣ ਤੁਸੀਂ ‘ZING’ ਐਪ ਦੀ ਮੁਫ਼ਤ ਸਬਸਕ੍ਰਿਪਸ਼ਨ ਵੀ ਪ੍ਰਾਪਤ ਕਰ ਸਕਦੇ ਹੋ। ਜ਼ਿੰਗ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਮੁਫ਼ਤ ’ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਆਫਰ ਤਹਿਤ ਜ਼ਿੰਗ ’ਤੇ ਮੁਫ਼ਤ ’ਚ ਪ੍ਰੀਮੀਅਮ ਅਤੇ ਨਾਨ-ਪ੍ਰੀਮੀਅਮ ਕੰਟੈਂਟ ਦਾ ਐਕਸੈਸ ਵੀ ਮਿਲੇਗਾ। 

ਇਹ ਵੀ ਪੜ੍ਹੋ– ਇਹ ਕੰਪਨੀ ਲਿਆਈ ਖ਼ਾਸ ਆਫਰ, ਦੁਗਣੀ ਇੰਟਰਨੈੱਟ ਸਪੀਡ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ


author

Rakesh

Content Editor

Related News