ਬੜੇ ਹੀ ਫਾਇਦੇ ਵਾਲਾ ਹੈ BSNL ਦਾ ਇਹ ਪਲਾਨ, ਨਿੱਜੀ ਕੰਪਨੀਆਂ ਦੀ ਵੱਧ ਗਈ ਟੈਨਸ਼ਨ
Saturday, Mar 01, 2025 - 07:33 PM (IST)

ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਹਾਲ ਹੀ 'ਚ ਇਕ ਲੰਬੀ ਮਿਆਦ ਵਾਲਾ ਆਕਰਸ਼ਕ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜੋ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਡਾਟਾ ਵਰਗੀਆਂ ਕਈ ਸਹੂਲਤਾਂ ਦਿੰਦਾ ਹੈ। ਨਿੱਜੀ ਟੈਲੀਕਾਮ ਕੰਪਨੀਆਂ ਦੀ ਤੁਲਨਾ 'ਚ BSNL ਦਾ ਇਹ ਪਲਾਨ ਜ਼ਿਆਦਾ ਕਿਫਾਇਤੀ ਸਾਬਿਤ ਹੋ ਰਿਹਾ ਹੈ ਕਿਉਂਕਿ ਇਸ ਵਿਚ ਵਾਰ-ਵਾਰ ਰੀਚਾਰਜ ਕਰਨ ਦੀ ਲੋੜ ਨਹੀਂ ਪੈਂਦੀ। ਖਾਸਤੌਰ 'ਤੇ ਇਹ ਪਲਾਨ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਇਸਨੂੰ ਆਪਣੇ ਸੈਕੇਂਡਰੀ ਸਿਮ ਦੇ ਰੂਪ 'ਚ ਇਸਤੇਮਾਲ ਕਰਨਾ ਚਾਹੁੰਦੇ ਹਨ। ਇਸ ਪ੍ਰੀਪੇਡ ਪਲਾਨ ਦੀ ਮਿਆਦ 336 ਦਿਨਾਂ ਦੀ ਹੈ, ਜੋ ਇਸਨੂੰ ਹੋਰ ਵੀ ਖਾਸ ਬਣਾਉਂਦੀ ਹੈ। ਆਓ ਜਾਣਦੇ ਹਾਂ ਇਸ ਕਿਫਾਇਤੀ ਪਲਾਨ ਬਾਰੇ ਵਿਸਤਾਰ ਨਾਲ...
BSNL ਦਾ 336 ਦਿਨਾਂ ਵਾਲਾ ਕਿਫਾਇਤੀ ਪਲਾਨ
BSNL ਦਾ ਇਹ ਰੀਚਾਰਜ ਪਲਾਨ 1,499 ਰੁਪਏ ਦੀ ਕੀਮਤ 'ਚ ਆਉਂਦਾ ਹੈ ਅਤੇ ਇਸ ਵਿਚ 336 ਦਿਨਾਂ ਦੀ ਲੰਬੀ ਮਿਆਦ ਦਿੱਤੀ ਜਾ ਰਹੀ ਹੈ। ਇਸ ਪਲਾਨ ਤਹਿਤ ਗਾਹਕ ਪੂਰੇ ਭਾਰਤ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲਿੰਗ ਕਰ ਸਕਦੇ ਹਨ, ਨਾਲ ਹੀ ਨੈਸ਼ਨਲ ਰੋਮਿੰਗ ਅਤੇ ਰੋਜ਼ਾਨਾ 100 ਫ੍ਰੀ SMS ਦੀ ਸਹੂਲਤ ਵੀ ਮਿਲੇਗੀ।
ਇਸਤੋਂ ਇਲਾਵਾ ਇਸ 11 ਮਹੀਨਿਆਂ ਦੀ ਮਿਆਦ ਵਾਲੇ ਪਲਾਨ 'ਚ ਕੁੱਲ 24 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਜੇਕਰ ਗਾਹਕ ਆਪਣੇ ਤੈਅ ਡਾਟਾ ਨੂੰ ਖਤਮ ਕਰ ਲੈਂਦੇ ਹਨ ਤਾਂ ਉਹ 40kbps ਦੀ ਸਪੀਡ 'ਤੇ ਅਨਲਿਮਟਿਡ ਇੰਟਰਨੈੱਟ ਐਕਸੈਸ ਕਰ ਸਕਦੇ ਹਨ। ਇਹ ਪਲਾਨ ਉਨ੍ਹਾਂ ਲੋਕਾਂ ਲਈ ਉਪਯੋਗੀ ਹੈ ਜੋ ਇੰਟਰਨੈੱਟ ਦੀ ਵਰਤੋਂ ਘੱਟ ਕਰਦੇ ਹਨ।
ਨਿੱਜੀ ਕੰਪਨੀ ਦੇ ਪਲਾਨ ਦੀ ਤੁਲਨਾ
ਟਰਾਈ ਦੇ ਨਿਰਦੇਸ਼ਾਂ ਦੇ ਅਨੁਸਾਰ, ਹਾਲ ਹੀ 'ਚ ਨਿੱਜੀ ਕੰਪਨੀਆਂ ਨੇ ਵੌਇਸ-ਓਨਲੀ ਪਲਾਨ ਪੇਸ਼ ਕੀਤੇ ਹਨ। ਏਅਰਟੈੱਲ, ਜੀਓ ਅਤੇ ਵੋਡਾਫੋਨ-ਆਈਡੀਆ ਵਰਗੇ ਆਪਰੇਟਰ ਆਪਣੇ ਪਲਾਨਜ਼ 'ਚ ਅਨਲਿਮਟਿਡ ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸਹੂਲਤ ਦੇ ਰਹੇ ਹਨ ਪਰ ਇਨ੍ਹਾਂ 'ਚ ਡਾਟਾ ਨਹੀਂ ਮਿਲਦਾ। ਉਦਾਹਰਣ ਲਈ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ 365 ਦਿਨਾਂ ਦੇ ਪਲਾਨ ਦੀ ਕੀਮਤ 1849 ਰੁਪਏ ਹੈ, ਜਦੋਂਕਿ BSNL ਦਾ ਪਲਾਨ ਇਸ ਤੋਂ ਘੱਟ ਕੀਮਤ 'ਚ ਡਾਟਾ ਅਤੇ ਕਾਲਿੰਗ, ਦੋਵੇ ਹੀ ਸਹੂਲਤਾਂ ਪ੍ਰਦਾਨ ਕਰਦਾ ਹੈ।