ਸਿਰਫ 236 ਰੁਪਏ ’ਚ 84 ਦਿਨਾਂ ਲਈ ਰੋਜ਼ਾਨਾ 10GB ਡਾਟਾ ਦੇ ਰਹੀ ਹੈ ਇਹ ਕੰਪਨੀ

2/13/2020 11:56:08 AM

ਗੈਜੇਟ ਡੈਸਕ– ਕੁਝ ਗਾਹਕਾਂ ਲਈ ਕਾਲਿੰਗ ਨਾਲੋਂ ਜ਼ਿਆਦਾ ਡਾਟਾ ਮਾਇਨੇ ਰੱਖਦਾ ਹੈ। ਫਿਲਮਾਂ ਡਾਊਨਲੋਡ ਕਰਨਾ, ਆਨਲਾਈਨ ਗਾਣੇ ਸੁਣਨ ਲਈ ਜ਼ਿਆਦਾ ਇੰਟਰਨੈੱਟ ਡਾਟਾ ਚਾਹੀਦਾ ਹੈ। ਅਜਿਹੇ ’ਚ ਗਾਹਕ ਘੱਟ ਕੀਮਤ ’ਚ ਜ਼ਿਆਦਾ ਡਾਟਾ ਵਾਲੇ ਪਲਾਨ ਲੱਭਦੇ ਹਨ। ਜੇਕਰ ਤੁਸੀਂ ਵੀ ਜ਼ਿਆਦਾ ਡਾਟਾ ਚਾਹੁੰਦੇ ਹੋ ਤਾਂ ਬੀ.ਐੱਸ.ਐੱਨ.ਐੱਲ. ਨੇ ਤੁਹਾਡੇ ਲਈ ਦੋ ਸ਼ਾਨਦਾਰ ਪਲਾਨ ਪੇਸ਼ ਕੀਤੇ ਹਨ। ਕੰਪਨੀ ਨੇ ਗਾਹਕਾਂ ਲਈ 96 ਰੁਪਏ ਅਤੇ 236 ਰੁਪਏ ਵਾਲੇ ਸਸਤੇ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਪਲਾਨਸ ਦੀ ਸਭ ਤੋਂ ਖਾਸ ਗੱਲ ਹੈ ਕਿ ਇਨ੍ਹਾਂ ’ਚ ਰੋਜ਼ਾਨਾ 10 ਜੀ.ਬੀ. ਡਾਟਾ ਮਿਲੇਗਾ। 

96 ਰੁਪਏ ਵਾਲੇ ਪਲਾਨ ਦੇ ਫਾਇਦੇ
ਬੀ.ਐੱਸ.ਐੱਨ.ਐੱਲ. ਦੇ 96 ਰੁਪਏ ਵਾਲੇ ਇਸ ਪਲਾਨ ’ਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਦਿੱਤੀ ਜਾ ਰਹੀ ਹੈ। ਮੋਬਾਇਲ ਡਾਟਾ ਦੀ ਗੱਲ ਕਰੀਏ ਤਾਂ ਇਹ ਜ਼ਿਆਦਾ ਡਾਟਾ ਇਸਤੇਮਾਲ ਕਰਨ ਵਾਲਿਆਂ ਲਈ ਬੈਸਟ ਪਲਾਨ ਹੈ। ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 10 ਜੀ.ਬੀ. 4ਜੀ ਡਾਟਾ ਮਿਲੇਗਾ। 

236 ਰੁਪਏ ਵਾਲੇ ਪਲਾਨ ਦੇ ਫਾਇਦੇ
ਗਾਹਕਾਂ ਨੂੰ ਬੀ.ਐੱਸ.ਐੱਨ.ਐੱਲ. ਦੇ 236 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 84 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ ’ਚ ਵੀ ਰੋਜ਼ਾਨਾ 10 ਜੀ.ਬੀ. 4ਜੀ ਡਾਟਾ ਦਿੱਤਾ ਜਾ ਰਿਹਾ ਹੈ, ਯਾਨੀ ਇਸ ਵਿਚ ਗਾਹਕਾਂ ਨੂੰ 84 ਦਿਨਾਂ ਲਈ ਕੁਲ 840 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। 96 ਰੁਪਏ ਵਾਲੇ ਪਲਾਨ ਤਹਿਤ ਇਸ ਪਲਾਨ ’ਚ ਕੋਈ ਕਾਲਿੰਗ ਜਾਂ ਮੈਸਿਜ ਦੇ ਫਾਇਦੇ ਨਹੀਂ ਦਿੱਤੇ ਜਾ ਰਹੇ। 

ਸਿਰਫ ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫਾਇਦਾ
ਕੰਪਨੀ ਨੇ ਇਨ੍ਹਾਂ ਦੋਵਾਂ ਪਲਾਨਸ ਨੂੰ ਕੇਰਲ, ਆਂਧਰ-ਪ੍ਰਦੇਸ਼, ਤੇਲੰਗਾਨਾ, ਕੋਲਕਾਤਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ, ਚੇਨਈ ਅਤੇ ਤਮਿਲਨਾਡੂ ਸਰਕਿਲ ਲਈ ਪੇਸ਼ ਕੀਤਾ ਹੈ। ਇਨ੍ਹਾਂ ਦੋਵਾਂ ਪਲਾਨਸ ਦਾ ਫਾਇਦਾ ਪਾਉਣ ਲਈ ਗਾਹਕਾਂ ਨੂੰ ਆਪਣੇ ਮੌਜੂਦਾ 3ਜੀ ਸਿਮ ਨੂੰ 4ਜੀ ’ਚ ਬਦਲਣਾ ਹੋਵੇਗਾ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ