ਮਹਿੰਗੀ ਹੋਈ TVS ਦੀ ਇਹ ਬਾਈਕ, ਇੰਨੀ ਵਧੀ ਕੀਮਤ

06/05/2020 1:29:02 PM

ਆਟੋ ਡੈਸਕ– ਟੀ.ਵੀ.ਐੱਸ. ਦੀ ਕੰਪਿਊਟਰ ਬਾਈਕ ਟੀ.ਵੀ.ਐੱਸ. ਰੇਡੀਓਨ ਮਹਿੰਗੀ ਹੋ ਗਈ ਹੈ। ਕੰਪਨੀ ਨੇ ਇਸ ਦੀ ਕੀਮਤ 750 ਰੁਪਏ ਵਧਾ ਦਿੱਤੀ ਹੈ। ਹੁਣ ਇਸ ਬਾਈਕ ਦੀ ਕੀਮਤ 59,742 ਰੁਪਏ ਤੋਂ 65,742 ਰੁਪਏ ਦੇ ਵਿਚਕਾਰ ਹੋ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਅਪ੍ਰੈਲ ’ਚ ਬੀ.ਐੱਸ.-6 ਟੀ.ਵੀ.ਐੱਸ. ਰੇਡੀਓਨ ਲਾਂਚ ਕੀਤੀ ਸੀ। ਉਦੋਂ ਇਸ ਦੀ ਕੀਮਤ 58,992 ਰੁਪਏ ਤੋਂ 64,992 ਰੁਪਏ ਦੇ ਵਿਚਕਾਰ ਸੀ। ਬੀ.ਐੱਸ.-4 ਮਾਡਲ ਦੇ ਮੁਕਾਬਲੇ ਬੀ.ਐੱਸ.-6 ਰੇਡੀਓਨ ਦੀ ਕੀਮਤ ’ਚ ਕਰੀਬ 8,600 ਰੁਪਏ ਦਾ ਵਾਧਾ ਹੋਇਆ ਹੈ। 

ਇਸ ਬਾਈਕ ’ਚ 109.7 ਸੀਸੀ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਲੱਗਾ ਹੈ। ਇਹ ਇੰਜਣ 7,350 ਆਰ.ਪੀ.ਐੱਮ. ’ਤੇ 8.08 ਬੀ.ਐੱਚ.ਪੀ. ਦੀ ਤਾਕਤ ਅਤੇ 4,500 ਆਰ.ਪੀ.ਐੱਮ. ’ਤੇ 8.7 ਐੱਨ.ਐੱਮ.ਦਾ ਟਾਰਕ ਪੈਦਾ ਕਰਦਾ ਹੈ। ਇੰਜਣ 4-ਸਪੀਡ ਗਿਅਰਬਾਕਸ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਬੀ.ਐੱਸ.-4 ਮਾਡਲ ਦੇ ਮੁਕਾਬਲੇ ਬੀ.ਐੱਸ.-6 ਦੀ ਮਾਈਲੇਜ 15 ਫੀਸਦੀ ਜ਼ਿਆਦਾ ਹੈ। 

ਬੀ.ਐੱਸ.-6 ’ਚ ਅਪਡੇਟ ਕਰਨ ’ਤੇ ਬਾਈਕ ਦੇ ਡਾਈਮੈਂਸ਼ੰਸ ’ਚ ਕੋਈ ਬਦਲਾਅ ਨਹੀਂ ਹੋਇਆ ਪਰ ਇਸ ਦਾ ਭਾਰ 4 ਕਿਲੋਗ੍ਰਾਮ ਵਧ ਗਿਆ ਹੈ। ਰੇਡੀਓਨ ਦੇ ਡਿਸਕ ਬ੍ਰੇਕ ਵਾਲੇ ਮਾਡਲ ਦਾ ਭਾਰ 118 ਕਿਲੋਗ੍ਰਾਮ ਹੈ, ਜਦਕਿ ਡਰੱਮ ਬ੍ਰੇਕ ਵਾਲੇ ਮਾਡਲ ਦਾ ਭਾਰ 116 ਕਿਲੋਗ੍ਰਾਮ ਹੈ। ਬਾਈਕ ਦੇ ਪਹੀਏ 18 ਇੰਚ ਦੇ ਹਨ। 

ਮਾਈਲੇਜ
ਕੰਪਨੀ ਦਾ ਦਾਅਵਾ ਹੈ ਕਿ ਬੀ.ਐੱਸ.-6 ਅਨੁਕੂਲ ਰੇਡੀਓਨ ਦੀ ਮਾਈਲੇਜ 79.3 ਕਿਲੋਮੀਟਰ ਪ੍ਰਤੀ ਲੀਟਰ ਹੈ। ਬਾਈਕ ਦੀ ਫਿਊਲ ਟੈਂਕ ਸਮਰੱਥਾ 10 ਲੀਟਰ ਹੈ।

ਸਾਰੇ ਮਾਡਲਾਂ ਦੀ ਕੀਮਤ
ਟੀ.ਵੀ.ਐੱਸ. ਰੇਡੀਓਨ 3 ਮਾਡਲਾਂ ’ਚ ਆਉਂਦੀ ਹੈ। ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ ਹੁਣ 59,742 ਰੁਪਏ, ਕੰਪਿਊਟਰ ਬਾਈਕ ਆਫ ਦਿ ਈਯਰ ਡਰੱਮ ਮਾਡਲ ਦੀ ਕੀਮਤ 62,742 ਰੁਪਏ ਅਤੇ ਕੰਪਿਊਟਰ ਬਾਈਕ ਆਫ ਦਿ ਈਯਰ ਡਿਸਕ ਮਾਡਲ ਦੀ ਕੀਮਤ 65,742 ਰੁਪਏ ਹੋ ਗਈ ਹੈ। 


Rakesh

Content Editor

Related News