948cc ਚਾਰ ਸਿਲੰਡਰ ਇੰਜਣ ਨਾਲ ਭਾਰਤ ’ਚ ਲਾਂਚ ਹੋਈ 2020 Kawasaki Z900

Wednesday, Sep 09, 2020 - 02:22 AM (IST)

948cc ਚਾਰ ਸਿਲੰਡਰ ਇੰਜਣ ਨਾਲ ਭਾਰਤ ’ਚ ਲਾਂਚ ਹੋਈ 2020 Kawasaki Z900

ਆਟੋ ਡੈਸਕ—ਕਾਵਾਸਾਕੀ ਨੇ ਆਖਿਰਕਾਰ ਬੀ.ਐੱਸ.-6 ਇੰਜਣ ਨਾਲ ਆਪਣੀ ਪਾਵਰਫੁੱਲ ਸੁਪਰ ਬਾਇਕ 2020 Kawasaki Z900 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 7.99 ਲੱਖ ਰੁਪਏ (ਐਕਸ-ਸ਼ੋਰੂਮ) ਦੀ ਕੀਮਤ ’ਤੇ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ਬਾਇਕ ਨੂੰ ਮਾਰਚ 2020 ’ਚ ਲਾਂਚ ਕਰਨ ਵਾਲੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਇਸ ਨੂੰ ਦੇਰੀ ਨਾਲ ਲਿਆਇਆ ਗਿਆ ਹੈ। ਇਸ ਬਾਇਕ ਦੀ ਕੀਮਤ ਸਟੈਂਡਰਡ Z900 BS4 ਤੋਂ 29,000 ਰੁਪਏ ਜ਼ਿਆਦਾ ਹੈ।

PunjabKesari

ਬਾਇਕ ’ਚ ਮਿਲਦੇ ਹਨ ਇਹ ਫੀਚਰਜ਼
ਫੀਚਰਸ ਦੀ ਗੱਲ ਕਰੀਏ ਤਾਂ 2020 Kawasaki Z900 ’ਚ ਨਵੀਂ LED ਹੈੱਡਲੈਂਪ, ਨਵੇਂ ਡਿਜ਼ਾਈਨ ਦੇ ਟੈਂਕ ਐਕਸਟੇਂਸ਼ਨ ਅਤੇ ਨਵੇਂ ਟੇਲ ਪੀਸ ਦਾ ਇਸਤੇਮਾਲ ਕੀਤਾ ਗਿਆ ਹੈ। ਬਾਇਕ ’ਚ 3 ਲੈਵਲ ਟ੍ਰੈਕਸ਼ਨ ਕੰਟਰੋਲ ਅਤੇ ਦੋ ਪਾਵਰ ਮੋਡ ਲੋ ਅਤੇ ਫੁਲ ਮਿਲਦੇ ਹਨ। ਇਸ ਦੇ ਨਾਲ ਹੀ ਚਾਰ ਰਾਇਡਿੰਗ ਮੋਡਸ ਸਪੋਰਟ, ਰੋਡ,ਰੇਨ ਅਤੇ ਮੈਨਿਊਅਲ ਵੀ ਇਸ ’ਚ ਦਿੱਤੇ ਗਏ ਹਨ।

PunjabKesari

984ਸੀ.ਸੀ. 4-ਸਿਲੰਡਰ ਇੰਜਣ
ਇਸ ਬਾਇਕ ’ਚ 4.3 ਇੰਚ ਦਾ ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੈ ਜੋ ਕਿ ਬਲੂਟੁੱਥ ਰਾਹੀਂ ਫੋਨ ਨਾਲ ਵੀ ਕੁਨੈਕਟ ਹੋ ਜਾਂਦਾ ਹੈ। ਪਾਵਰ ਫਿਗਰ ਦੀ ਗੱਲ ਕਰੀਏ ਤਾਂ ਇਸ ਬਾਇਕ ’ਚ 948ਸੀ.ਸੀ. ਦਾ 4-ਸਿੰਲਡਰ ਇੰਜਣ ਲੱਗਿਆ ਹੈ ਜੋ 9,500 ਆਰ.ਪੀ.ਐੱਮ. ’ਤੇ 123 ਬੀ.ਐੱਚ.ਪੀ. ਦੀ ਪਾਵਰ ਅਤੇ 98.6 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

PunjabKesari

ਚਾਲਕ ਦੀ ਸਹੂਲਤ ਲਈ ਇਸ ’ਚ ਸਲਿਪ ਐਂਡ ਅਸਿਸਟ ਕੱਲਚ ਦੀ ਸੁਵਿਧਾ ਵੀ ਮਿਲਦੀ ਹੈ। 2020 Kawasaki Z900ਨੂੰ ਦੋ-ਦੋ ਕਲਰ ਆਪਸ਼ਨ ’ਚ ਲਿਆਇਆ ਗਿਆ ਹੈ। ਇਨ੍ਹਾਂ ’ਚ ਮੇਟਾਲਿਕ ਗ੍ਰਾਫਿਕ ਗ੍ਰੇ-ਮੇਟਾਲਿਕ ਸਪਾਰਕ ਗ੍ਰੇ ਅਤੇ ਮੇਟਾਲਿਕ ਸਪਾਰਕ-ਬਲੈਕ-ਫਲੈਟ ਸਪਾਰਕ ਬਲੈਕ ਰੰਗ ਸ਼ਾਮਲ ਹੈ। ਭਾਰਤੀ ਬਾਜ਼ਾਰ ’ਚ ਇਸ ਬਾਇਕ ਦਾ ਮੁਕਾਬਲਾ ਟ੍ਰਾਇਮਫ ਸਟ੍ਰੀਟ ਟ੍ਰਿਪਲ ਆਰ ਨਾਲ ਹੋਣ ਵਾਲਾ ਹੈ।


author

Karan Kumar

Content Editor

Related News