ਕਾਵਾਸਾਕੀ ਨੇ BS6 ਇੰਜਣ ਨਾਲ ਲਾਂਚ ਕੀਤੀ ਨਵੀਂ ninja 650 ਬਾਈਕ
Tuesday, May 12, 2020 - 06:15 PM (IST)

ਆਟੋ ਡੈਸਕ— ਕਾਵਾਸਾਕੀ ਨੇ ਆਪਣੀ ਪਾਵਰਫੁੱਲ ਸਪੋਰਟਸ ਬਾਈਕ ਨਿੰਜਾ 650 ਨੂੰ BS6 ਇੰਜਣ ਦੇ ਨਾਲ ਭਾਰਤ ’ਚ ਲਾਂਚ ਕਰ ਦਿੱਤੀ ਹੈ। ਇਸ ਨੂੰ 6.24 ਲੱਖ ਰੁਪਏ (ਐਕਸ ਸ਼ੋਰੂਮ) ਦੀ ਕੀਮਤ ’ਤੇ ਲਿਆਇਆ ਗਿਆ ਹੈ। BS6 ਇੰਜਣ ਵਾਲਾ ਇਹ ਨਵਾਂ 2020 ਮਾਡਲ ਕੰਪਨੀ ਦੇ 2019 ਮਾਡਲ ਦੇ ਮੁਕਾਬਲੇ 35,000 ਰੁਪਏ ਮਹਿੰਗਾ ਹੈ।
ਪਾਵਰਫੁਲ 649cc ਇੰਜਣ
ਨਵੇਂ ਨਿੰਜਾ 650 ’ਚ 649 ਸੀਸੀ ਦਾ ਇੰਜਣ ਲਗਾ ਹੈ ਜੋ 66.4 ਬੀ. ਐੱਚ. ਪੀ ਦੀ ਪਾਵਰ ਅਤੇ 64 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ 196 ਕਿੱਲੋਗ੍ਰਾਮ ਵਜਨੀ ਬਾਈਕ ’ਚ ਕਈ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ’ਚੋਂ ਇੰਜਣ ਤੋਂ ਬਾਅਦ ਸਭ ਤੋਂ ਵੱਡਾ ਬਦਲਾਵ ਇਸ ਦਾ ਨਵਾਂ ਡਿਜ਼ਾਈਨ ਹੈ। ਇਸ ’ਚ ਨਵੀਂ ਐੱਲ. ਈ. ਡੀ. ਹੈੱਡਲਾਈਟ ਲਗਾਈ ਗਈ ਹੈ ਜੋ ਇਸ ਦੀ ਲੁੱਕ ਨੂੰ ਹੋਰ ਬਿਹਤਰ ਬਣਾ ਦਿੰਦੀ ਹੈ। ਬਾਈਕ ਦੇ ਸਾਇਡ ਹਿੱਸੇ ਨੂੰ ਪਹਿਲਾਂ ਤੋਂ ਜ਼ਿਆਦਾ ਸ਼ਾਰਪ ਰੱਖਿਆ ਗਿਆ ਹੈ। ਇਸ ’ਚ ਨਵਾਂ ਕਾਊਲ, ਵਿੰਡਸ਼ੀਲਡ ਅਤੇ ਪੈਸੇਂਜਰ ਸੀਟ ਨੂੰ ਫਿਟ ਕੀਤਾ ਗਿਆ ਹੈ।
4.3 ਇੰਚ ਦਾ ਡਿਜੀਟਲ TFT ਇੰਸਟਰੂਮੈਂਟ ਕਲਸਟਰ
ਕਾਵਾਸਾਕੀ ਨਿੰਜਾ 650 ਬੀ. ਐੱਸ6 ’ਚ 4.3 ਇੰਚ ਦਾ ਡਿਜੀਟਲ ਟੀ. ਐੱਫ. ਟੀ ਇੰਸਟਰੂਮੈਂਟ ਕਲਸਟਰ ਲੱਗਾ ਹੈ ਜੋ ਬਲੂਟੁੱਥ, ਜੀ. ਪੀ. ਐੱਸ. ਅਤੇ ਸਮਾਰਟਫੋਨ ਕੁਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ। ਫੀਚਰਸ ਦੇ ਮਾਮਲੇ ’ਚ ਇਹ ਬਾਈਕ ਆਪਣੀ ਕੰਪੈਰਿਜਨ ’ਚ ਆਉਣ ਵਾਲੀ ਹੋਰ ਬਾਈਕਸ ਤੋਂ ਹੁਣ ਕਾਫ਼ੀ ਬਿਹਤਰ ਹੋ ਗਈ ਹੈ।