ਐਪਲ ਦੇ iOS 12 ’ਚ ਆਈ ਸਮੱਸਿਆ, ਸਿਗਨਲ ਕੁਨੈਕਟੀਵਿਟੀ ਇਸ਼ੂ ਨਾਲ ਜੂਝ ਰਹੇ ਹਨ ਯੂਜ਼ਰਸ

Tuesday, Oct 16, 2018 - 05:41 PM (IST)

ਐਪਲ ਦੇ iOS 12 ’ਚ ਆਈ ਸਮੱਸਿਆ, ਸਿਗਨਲ ਕੁਨੈਕਟੀਵਿਟੀ ਇਸ਼ੂ ਨਾਲ ਜੂਝ ਰਹੇ ਹਨ ਯੂਜ਼ਰਸ

ਗੈਜੇਟ ਡੈਸਕ– ਐਪਲ ਡਿਵਾਈਸਿਜ਼ ਵਿਚ ਚਾਰਜਿੰਗ ਦੀ ਸਮੱਸਿਆ ਆਉਣ ’ਤੇ iOS 12 ਨੂੰ ਰਿਲੀਜ਼ ਕਰ ਕੇ ਇਸ ਨੂੰ ਠੀਕ ਕੀਤਾ ਗਿਆ ਸੀ। ਹੁਣ ਕੰਪਨੀ ਵਲੋਂ ਰਿਲੀਜ਼ ਨਵੀਂ ਅਪਡੇਟ ਨੇ ਯੂਜ਼ਰਸ ਦੀ ਸਮੱਸਿਆ ਹੋਰ ਵਧਾ ਦਿੱਤੀ ਹੈ। ‘ਦਿ ਇਕੋਨਾਮਿਕ ਟਾਈਮਸ’ ਦੀ ਰਿਪੋਰਟ ਅਨੁਸਾਰ ਐਪਲ ਡਿਵਾਈਸਿਜ਼ ਨੂੰ iOS ਦੇ ਨਵੇਂ ਵਰਜ਼ਨ 12.0.1 ਵਿਚ ਅਪਡੇਟ ਕਰਨ ਤੋਂ ਬਾਅਦ ਫ੍ਰੀਕਵੈਂਸ ਬ੍ਰੋਕਨ ਕਾਲਸ, ਨੈੱਟਵਰਕ ਤੇ ਸਿਗਨਲ ਕੁਨੈਕਟੀਵਿਟੀ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਹੈ।

PunjabKesari

ਸਾਹਮਣੇ ਆਏ ਬਲੂਟੁੱਥ ਕੁਨੈਕਟੀਵਿਟੀ ਤੇ ਬੈਟਰੀ ਨਾਲ ਜੁੜੇ ਇਸ਼ੂ
ਫੋਰਬਸ ਦੀ ਰਿਪੋਰਟ ਅਨੁਸਾਰ iOS ਨੂੰ 12.0.1 ਵਰਜ਼ਨ ਵਿਚ ਅਪਗ੍ਰੇਡ ਕਰਨ ਤੋਂ ਬਾਅਦ ਪੁਰਾਣੇ ਤੇ ਨਵੇਂ ਆਈਫੋਨ ਓਨਰਸ ਨੂੰ ਕਾਫੀ ਸਮੱਸਿਆਵਾਂ ਆਈਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਉਹ ਆਪਣੇ ਆਈਫੋਨ ਤੋਂ ਕਾਲਸ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਕਾਲ ਰਿਸੀਵ ਕਰਨ ਵਿਚ ਵੀ ਮੁਸ਼ਕਲ ਹੋ ਰਹੀ ਹੈ। ਆਈਫੋਨਸ ਵਿਚ ਬਲੂਟੁੱਥ ਕੁਨੈਕਟੀਵਿਟੀ Wi-6i ਤੇ ਬੈਟਰੀ ਨਾਲ ਜੁੜੇ ਇਸ਼ੂ ਵੀ ਸਾਹਮਣੇ ਆਏ ਹਨ। ਇੰਨੀ ਸਮੱਸਿਆਵਾਂ ਦੇ ਬਾਵਜੂਦ ਐਪਲ ਨਵੀਂ ਅਪਡੇਟ ਬਾਰੇ ਐਫੀਸ਼ੀਏਂਸੀ, ਸਟੈਬਿਲਿਟੀ ਤੇ ਸਪੀਡ ਦੇਣ ਦੀ ਗੱਲ ਕਰ ਰਹੀ ਹੈ।

PunjabKesari

ਇਸ ਕਾਰਨ ਰਿਲੀਜ਼ ਹੋਇਆ ਸੀ ਨਵਾਂ ਅਪਡੇਟ
ਐਪਲ ਨੇ iOS 12.0.1 ਸਾਫਟਵੇਅਰ ਅਪਡੇਟ ਨੂੰ ਬਗ ਫਿਕਸ ਕਰਨ ਲਈ ਰਿਲੀਜ਼ ਕੀਤਾ ਸੀ। ਇਸ ਨੂੰ ਖਾਸ ਤੌਰ ’ਤੇ ਉਸ ਵੇਲੇ ਲਿਆਂਦਾ ਗਿਆ ਜਦੋਂ ਯੂਜ਼ਰਸ ਨੇ ਸ਼ਿਕਾਇਤਾਂ ਕੀਤੀਆਂ ਸਨ ਕਿ ਲਾਈਟਨਿੰਗ ਕੇਬਲ ਨਾਲ ਉਹ ਆਪਣੇ ਆਈਫੋਨ ਚਾਰਜ ਨਹੀਂ ਕਰ ਸਕਦੇ, ਨਾਲ ਹੀ ਬਲੂਟੁੱਥ ਵੀ ਕੰਮ ਨਹੀਂ ਕਰ ਰਿਹਾ। ਦੱਸ ਦੇਈਏ ਕਿ ਐਪਲ ਵਾਚ ਵਿਚ ਵੀ ਚਾਰਜਿੰਗ ਦੀ ਸਮੱਸਿਆ ਸਾਹਮਣੇ ਆਈ ਸੀ, ਜਿਸ ਨੂੰ ਦੂਰ ਕਰਨ ਲਈ ਐਪਲ ਨੇ WatchOS ੫ ਦਾ ਮਾਈਨਰ ਸਾਫਟਵੇਅਰ ਅਪਡੇਟ ਰਿਲੀਜ਼ ਕੀਤਾ ਹੈ।
 


Related News