ਬ੍ਰਿਟਿਸ਼ ਕਾਰ ਮੇਕਰ ਨੇ 13 ਸਾਲ ਬਾਅਦ ਲਾਂਚ ਕੀਤੀ ਨਵੀਂ ਕਾਰ

Monday, Aug 01, 2016 - 10:31 AM (IST)

ਬ੍ਰਿਟਿਸ਼ ਕਾਰ ਮੇਕਰ ਨੇ 13 ਸਾਲ ਬਾਅਦ ਲਾਂਚ ਕੀਤੀ ਨਵੀਂ ਕਾਰ
ਜਲੰਧਰ- ਬ੍ਰਿਟਿਸ਼ ਲਗਜ਼ਰੀ ਕਾਰ ਨਿਰਮਾਤਾ ਕੰਪਨੀ ''ਬ੍ਰਿਸਟਲ ਕਾਰਸ'' ਨੇ 13 ਸਾਲ ਬਾਅਦ ਆਪਣੀ ਨਵੀਂ ਕਾਰ ਨੂੰ ਲਾਂਚ ਕੀਤਾ ਹੈ ਅਤੇ ਇਹ ਬੇਹੱਦ ਖੂਬਸੂਰਤ ਹੈ। ਇਸ ਕਾਰ ਦਾ ਨਾਮ ''ਬ੍ਰਿਸਟਲ ਬੁਲੇਟ'' ਰੱਖਿਆ ਗਿਆ ਹੈ। ਸ਼ਾਇਦ ਇਸ ਕਾਰ ਦਾ ਨਾਮ ਬ੍ਰਿਸਟਲ ਬੁਲੇਟ ਇਸ ਦੀ ਤੇਜ਼ ਰਫਤਾਰ (150 ਮੀਲ ਅਤੇ 241 ਕਿਲੋਮੀਟਰ ਪ੍ਰਤੀ ਘੰਟਾ) ਦੇ ਕਾਰਨ ਰੱਖਿਆ ਗਿਆ ਹੈ। ਬ੍ਰਿਸਟਲ ਨੇ 70ਵੀਂ ਐਨੀਵਰਸਰੀ ਦਾ ਜਸ਼ਨ ਮਨਾਉਂਦੇ ਹੋਏ ਇਸ ਕਾਰ ਨੂੰ ਲਾਂਚ ਕੀਤਾ ਹੈ। ਜ਼ਿਕਰਯੋਗ ਹੈ ਕਿ ਬ੍ਰਿਸਟਲ ਕਾਰਸ ਬ੍ਰਿਸਟਲ ਐਰੋਪਲੇਨ ਕੰਪਨੀ ਦੀ ਸਹਾਇਕ ਕੰਪਨੀ ਦੇ ਰੂਪ ਵਿਚ 1945 ਵਿਚ ਹੋਂਦ ਵਿਚ ਆਈ ਸੀ ਅਤੇ ਕੰਪਨੀ ਨੇ ਆਪਣੀ ਆਖਰੀ ਕਾਰ ਨੂੰ 2003 ਵਿਚ ਪੇਸ਼ ਕੀਤਾ ਸੀ।
 
ਇੰਝ ਆਇਆ ਦਿਮਾਗ ''ਚ ਕਾਂਸੈਪਟ
ਬੁਲੇਟ ਦਾ ਕਾਂਸੈਪਟ ਉਸ ਸਮੇਂ ਸਾਹਮਣੇ ਆਇਆ, ਜਦੋਂ ਕੰਪਨੀ ਦੇ ਨਵੇਂ ਮਾਲਕਾਂ ਨੇ ਪੁਰਾਣੇ ਕਾਰਖਾਨੇ ਵਿਚ ਇਕ ਤਰਪਾਲ ਦੇ ਹੇਠਾਂ ਇਕ ਨਜ਼ਰ-ਅੰਦਾਜ਼ ਕਰ ਦਿੱਤੇ ਗਏ ਸਪੀਡਸਟਰ ਮਾਡਲ ਨੂੰ ਵੇਖਿਆ। ਬ੍ਰਿਸਟਲ ਬੁਲੇਟ ਕਾਰ ਹਾਲ ਹੀ ਵਿਚ ਪੇਸ਼ ਕੀਤੀ ਗਈ ਰੋਲਸ ਰਾਇਸ ਮਾਡਲ ਦੀ ਯਾਦ ਨੂੰ ਤਾਜ਼ਾ ਕਰਦੀ ਹੈ ਪਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਇਸ ਦੀ ਸੁੰਦਰਤਾ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦੀ ਹੈ।
 
ਲਾਈਟਵੇਟ 
ਬੁਲੇਟ ਦੀ ਬਾਡੀ ਨੂੰ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਹੈ, ਜਿਸ ਨਾਲ ਇਸ ਕਾਰ ਨੂੰ ਘੱਟ ਭਾਰ ਨਾਲ ਵੀ ਹਾਈ ਸਟ੍ਰੈਂਥ ਅਤੇ ਸਖਤਾਈ ਮਿਲਦੀ ਹੈ। ਜ਼ਿਕਰਯੋਗ ਹੈ ਕਿ ਕਾਰਬਨ ਫਾਈਬਰ ਇਕ ਅਜਿਹਾ ਮਟੀਰੀਅਲ ਹੈ, ਜੋ ਸਟੀਲ ਤੋਂ ਬੇਹੱਦ ਹਲਕਾ ਅਤੇ ਮਜ਼ਬੂਤ ਹੁੰਦਾ ਹੈ ਅਤੇ ਇਸ ਨੂੰ ਏਅਰਕ੍ਰਾਫਟ ਬਣਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ।  
 
ਕਲਾਸਿਕ ਡਿਜ਼ਾਈਨ ਅਤੇ ਮਾਡਰਨ ਫੀਚਰਸ 
ਜਿਥੇ ਇਸ ਕਾਰ ਦਾ ਬਾਹਰੀ ਡਿਜ਼ਾਈਨ ਕਲਾਸਿਕ ਸਟਾਈਲ ਪੇਸ਼ ਕਰਦਾ ਹੈ, ਉਥੇ ਹੀ ਕਾਰ ਦੇ ਅੰਦਰ ਕਈ ਸਾਰੇ ਮਾਡਰਨ ਫੀਚਰਸ ਦਿੱਤੇ ਗਏ ਹਨ। ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਕਾਰ ਦੇ ਅੰਦਰ ਲੱਗੀਆਂ ਸਪੋਰਟਸ ਸੀਟਾਂ ਲੰਬੇ ਸਫਰ ਲਈ ਆਰਾਮਦਾਇਕ ਹਨ। ਡੈਸ਼ ਬੋਰਡ ''ਤੇ ਮਲਟੀ-ਟਚ ਸਕਰੀਨ ਡਿਜੀਟਲ ਰੇਡੀਓ, ਸਮਾਰਟਫੋਨ, ਬਲੂਟੁੱਥ ਅਤੇ ਵਾਈ-ਫਾਈ ਨੂੰ ਕੰਟ੍ਰੋਲ ਕਰਨ ਵਿਚ ਇਸਤੇਮਾਲ ਹੁੰਦੀ ਹੈ। ਵਾਈ-ਫਾਈ ਦੇ ਜ਼ਰੀਏ ਪਲੇਬੈਕ ਮਿਲਦਾ ਹੈ, ਜੋ ਹਾਈ-ਕੁਆਲਿਟੀ ਆਡੀਓ ਦਾ ਐਕਸਪੀਰੀਅੰਸ ਦਿੰਦਾ ਹੈ। ਨੈਵੀਗੇਸ਼ਨ ਐਪਲੀਕੇਸ਼ੰਜ਼ ਦਾ ਇਸਤੇਮਾਲ ਵੀ ਕਰ ਸਕਦੇ ਹਾਂ।
 
ਕੀਮਤ 330,000 ਡਾਲਰ
 
250 ਕਿ. ਮੀ. ਪ੍ਰਤੀ ਘੰਟੇ ਦੀ ਟਾਪ ਸਪੀਡ
 
ਇੰਜਣ ਨਾਲ ਜੁੜੀਆਂ ਖਾਸ ਗੱਲਾਂ : 
*4.8-1 ਵੀ8 ਹਰਕਿਊਲੀਜ਼ ਇੰਜਣ। 
*6 ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰ ਬਾਕਸ ਦਾ ਆਪਸ਼ਨ। *370 ਹਾਰਸਪਾਵਰ (275 kW) ਅਤੇ 490 ਐੱਨ. ਐੱਮ. (370 lb-ft) ਦਾ ਵੱਧ ਤੋਂ ਵੱਧ ਟਾਰਕ।
*3.8 ਸੈਕਿੰਡ ਵਿਚ 62 ਮੀਲ (100 ਕਿ. ਮੀ.) ਪ੍ਰਤੀ ਘੰਟਾ ਦੀ ਰਫਤਾਰ।
 
ਇਸ ਦਾ ਪ੍ਰੀ-ਆਰਡਰ ਸ਼ੁਰੂ ਹੋ ਚੁੱਕਿਆ ਹੈ। ਕੰਪਨੀ ਇਸ ਦੇ ਲਿਮਟਿਡ ਯੂਨਿਟਸ (70) ਦਾ ਹੀ ਨਿਰਮਾਣ ਕਰੇਗੀ। ਬ੍ਰਿਸਟਲ ਬੁਲੇਟ ਦੀ ਡਲਿਵਰੀ ਜਨਵਰੀ ਵਿਚ ਸ਼ੁਰੂ ਹੋਵੇਗੀ।

Related News