ਇੰਤਜ਼ਾਰ ਹੋਇਆ ਖਤਮ, ਆ ਰਹੀ ਹੈ The Walking Dead: Michonne !
Monday, Feb 15, 2016 - 03:58 PM (IST)
ਜਲੰਧਰ : ਟੈੱਲਟੇਲ ਗੇਮਸ ਨੇ ਵਾਕਿੰਗ ਡੈੱਡ ਮਿੰਨੀ ਸੀਰਿਜ਼ ਦੀ ਗੇਮ ਵਾਕਿੰਗ ਡੈਡ : ਮਿਚੋਨ ਦਾ ਟ੍ਰੇਲਰ ਲਾਂਚ ਕੀਤਾ ਹੈ। ਇਕ ਦਿਨ ਪਹਿਲਾਂ ਯੂਟਿਊਬ ''ਤੇ ਆਏ ਇਸ ਵੀਡੀਓ ਟ੍ਰੇਲਰ ਨੂੰ ਲੋਕਾਂ ਵੱਲੋਂ ਬੁਹਤ ਵਧੀਆ ਰਿਸਪਾਂਸ ਮਿਲ ਰਿਹਾ ਹੈ। ਇਸ ਮਿੰਨੀ ਸਿਰੀਜ਼ ਦੀ ਗੇਮ ਦਾ ਪਹਿਲਾ ਐਪੀਸੋਡ 15 ਡਾਲਰ (ਲਗਭਗ 1022 ਰੁਪਏ) ਦੀ ਕੀਮਤ ਨਾਲ ਮਾਰਕੀਟ ''ਚ 23 ਫਰਵਰੀ ਨੂੰ ਉਤਾਰਿਆ ਜਾ ਰਿਹਾ ਹੈ।
ਇਸ ਗੇਮ ਨੂੰ ਪੀ. ਸੀ., ਮੈਕ, ਪਲੇਅ ਸਟੇਸ਼ਨ 3 ਤੇ 4, ਐਕਸ ਬਾਕਸ ਵਨ ਤੇ 360 ''ਤੇ ਪਹਿਲਾਂ ਲਾਂਚ ਕੀਤਾ ਜਾਵੇਗਾ ਤੇ 25 ਫਰਵਰੀ ਨੂੰ ਇਸ ਨੂੰ ਆਈ. ਓ. ਐੱਸ. ਤੇ ਐਂਡ੍ਰਾਇਡ ਲਈ ਲਾਂਚ ਕੀਤਾ ਜਾਵੇਗਾ।