Boult ਦੀ ਮੇਡ ਇਨ ਇੰਡੀਆ ਸਮਾਰਟਵਾਚ Striker ਭਾਰਤ ''ਚ ਲਾਂਚ, ਮਿਲੇਗਾ ਪ੍ਰੀਮੀਅਮ ਡਿਜ਼ਾਈਨ

03/06/2023 2:35:57 PM

ਗੈਜੇਟ ਡੈਸਕ- ਬੋਲਟ ਆਡੀਓ ਨੇ ਆਪਣਾ ਸਮਾਰਟਵਾਚ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਆਪਣੀ ਮੁਹਿੰਮ 'ਕ੍ਰਾਫਟਿਡ ਇਨ ਇੰਡੀਆ, ਫਾਰ ਇੰਡੀਆ' ਤਹਿਤ ਨਵੀਂ ਸਮਾਰਟਵਾਚ Boult Audio Striker ਨੂੰ ਪੇਸ਼ ਕੀਤਾ ਹੈ। ਇਹ ਸਮਾਰਟਵਾਚ 7 ਦਿਨਾਂ ਦੇ ਬੈਟਰੀ ਬੈਕਅਪ ਦੇ ਨਾਲ ਉਪਲੱਬਧ ਹੈ ਅਤੇ ਸਿਰਫ ਦੋ ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।

ਇਸ ਵਿਚ ਸਮਾਰਟ ਹੈਲਥ ਮਾਨੀਟਰਿੰਗ ਸੈਂਸਰ, ਵਾਟਰ ਰੈਸਿਸਟੈਂਟ, ਕਲਾਊਡ-ਬੇਸਡ ਵਾਚ ਫੇਸਿਜ਼ ਅਤੇ ਵੱਖ-ਵੱਖ ਸਪੋਰਟਸ ਮੋਡ ਹਨ। Boult Audio Striker ਤਿੰਨ ਰੰਗਾਂ 'ਚ ਉਪਲੱਬਧ ਹੈ ਜਿਸ ਵਿਚ ਕਾਲਾ, ਨੀਲਾ ਅਤੇ ਕਰੀਬ ਸ਼ਾਮਲ ਹੈ। Boult Audio Striker ਨੂੰ ਫਲਿਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ 1,799 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। 

Boult Audio Striker 'ਚ 1.3 ਇੰਚ ਦੀ ਐੱਚ.ਡੀ. ਸਕਰੀਨ ਦੇ ਨਾਲ ਗੋਲ ਡਾਇਲ ਹੈ ਅਤੇ ਇਸ ਵਿਚ ਵਿਸ਼ੇਸ਼ ਮਾਈਕ ਅਤੇ ਸਪੀਕਰ ਦੇ ਨਾਲ ਬਲੂਟੁੱਥ ਕਾਲਿੰਗ ਦੀ ਸੁਵਿਧਾ ਵੀ ਹੈ। ਇਸ ਨਾਲ ਉਪਭੋਗਤਾ ਨੂੰ ਸਿੱਧਾ ਘੜੀ ਰਾਹੀਂ ਕਾਲ ਕਰਨ ਅਤੇ ਸੁਣਨ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਡਾਇਲ ਨੰਬਰ ਦਿਖਾਈ ਦਿੰਦੇ ਹਨ ਅਤੇ ਉਹ ਆਪਣੇ ਪਸੰਦੀਦਾ ਕਾਨਟੈਕਟ ਨੂੰ ਸੇਵ ਵੀ ਕਰ ਸਕਦੇ ਹਨ। 

ਬੋਲਟ ਆਡੀਓ ਦੀ ਸਟ੍ਰਾਈਕਰ ਸਮਾਰਟਵਾਚ 'ਚ ਹੈਲਥ ਮਾਨੀਟਰਿੰਗ ਸੁਵਿਧਾ ਵੀ ਹੈ। ਇਸ ਵਿਚ 24x7 ਹਾਰਟ ਰੇਟ ਮਾਨੀਟਰ, SpO2 ਬਲੱਡ ਆਕਸੀਜਨ ਸੈਚੁਰੇਸ਼ਨ ਮਾਨੀਟਰ, ਬਲੱਡ ਪ੍ਰੈਸ਼ਰ ਮਾਨੀਟਰ, ਸਲੀਪ ਮਾਨੀਟਰ, ਪਾਣੀ-ਪੀਣ ਅਤੇ ਬੈਠਰ ਦੇ ਰਿਮਾਇੰਡਰ ਵਰਗੇ ਹੈਲਥ ਫੀਚਰਜ਼ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਇਸ ਵਿਚ ਮੈਨਸਟਰੂਅਲ ਸਾਈਕਲ ਟ੍ਰੈਕਿੰਗ ਸਿਸਟਮ ਵੀ ਹੈ। 

Boult Audio Striker 'ਚ 150 ਤੋਂ ਵੱਧ ਕਲਾਊਡ ਫੇਸਿਜ਼ ਵੀ ਹਨ, ਜਿਸ ਨਾਲ ਤੁਸੀਂ ਆਪਣੀ ਸਮਾਰਟਵਾਚ ਦੇ ਡਾਇਲ 'ਤੇ ਰੋਜ਼ ਨਵੀਂ ਲੁ੍ਰਕ ਪਾ ਸਕਦੇ ਹਨ। ਇਸ ਵਿਚ 100 ਤੋਂ ਵੱਧ ਸਪੋਰਟਸ ਮੋਡਸ ਵੀ ਮਿਲਦੇ ਹਨ। ਇਸ ਵਿਚ ਬਲੂਟੱਥ 5.1 ਹੈ ਅਤੇ ਇਸ ਵਿਚ 7 ਦਿਨਾਂ ਦੀ ਬੈਟਰੀ ਲਾਈਫ, 20 ਦਿਨਾਂ ਦਾ ਸਟੈਂਡਬਾਈ ਹੈ। 


Rakesh

Content Editor

Related News