ਭਾਰਤ ''ਚ ਲਾਂਚ ਹੋਈ Boat Xplorer ਸਮਾਰਟਵਾਚ, ਜਾਣੋ ਕੀਮਤ

4/17/2021 12:23:28 AM

ਗੈਜੇਟ ਡੈਸਕ-ਟੈੱਕ ਕੰਪਨੀ ਬੋਟ ਨੇ ਸ਼ਾਓਮੀ, ਓਪੋ ਅਤੇ ਜੇਬ੍ਰੇਨਿਕਸ ਵਰਗੀਆਂ ਕੰਪਨੀਆਂ ਨੂੰ ਸਖਤ ਟੱਕਰ ਦੇਣ ਲਈ ਭਾਰਤੀ ਬਾਜ਼ੀ 'ਚ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ ਜਿਸ ਦਾ ਨਾਂ Boat Xplorer ਹੈ। ਇਹ ਸਮਾਰਟਵਾਚ ਹਰਟ-ਰੇਟ, ਸਲੀਪ ਅਤੇ ਸਟ੍ਰੈਸ ਮਾਨਿਟਰ ਕਰਨ 'ਚ ਸਮਰਥ ਹੈ। ਇਸ ਸਮਾਰਟਵਾਚ 'ਚ 8 ਸਪੋਰਟ ਮੋਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਬੋਟ ਐਕਸਪਲੋਰਰ ਬਿਲਟ-ਇਨ ਜੀ.ਪੀ.ਐੱਸ. ਮਿਲੇਗਾ।

ਇਹ ਵੀ ਪੜ੍ਹੋ-ਮਿਆਂਮਾਰ 'ਚ ਤਖਤਾਪਲਟ ਵਿਰੋਧੀਆਂ ਨੇ ਘੱਟਗਿਣਤੀ ਸਮੂਹ ਸਮਰਥਿਤ ਸਰਕਾਰ ਬਣਾਉਣ ਦਾ ਕੀਤਾ ਦਾਅਵਾ

ਬੋਟ ਐਕਸਪਲਰੋਰ ਸਮਾਰਟਵਾਚ 'ਚ ਇਨ-ਬਿਲਟ ਜੀ.ਪੀ.ਐੱਸ. ਹੈ। ਇਸ ਵਾਚ 'ਚ 8 ਐਕਟੀਵ ਸਪੋਰਟ ਮੋਡ ਮਿਲਣਗੇ ਜਿਨ੍ਹਾਂ 'ਚ ਆਊਟਡੋਰ ਸਾਈਕਲਿੰਗ, ਰਨਿੰਗ ਅਤੇ ਵਾਕਿੰਗ ਵਗੇ ਐਕਟੀਵਿਟੀ ਸ਼ਾਮਲ ਹਨ। ਇਸ ਸਮਾਰਟਵਾਚ 'ਚ ਬੀਬੀਆਂ ਲਈ ਇਕ ਖਾਸ ਟ੍ਰੈਕਰ ਦਿੱਤਾ ਗਿਆ ਹੈ। ਬੋਟ ਐਕਸਪਲੋਰਰ ਸਮਾਰਟਵਾਚ ਦੀ ਕੀਮਤ 2,999 ਹੈ। ਇਸ ਵਾਚ ਦੀ ਖਰੀਦਦਾਰੀ ਕਰਨ 'ਤੇ ਇਕ ਸਾਲ ਦੀ ਵਾਰੰਟੀ ਮਿਲੇਗੀ। ਇਸ ਸਮਾਰਟਵਾਚ ਨੂੰ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-ਗੂਗਲ ਨੇ ਡਾਟਾ ਮਾਮਲੇ 'ਚ ਕੀਤਾ ਉਪਭੋਗਤਾਵਾਂ ਨੂੰ ਗੁੰਮਰਾਹ : ACCC

ਬੋਟ ਐਕਸਪਲੋਰਰ ਸਮਾਰਟਵਾਚ ਮੌਸਮ ਦੀ ਸਹੀ ਜਾਣਕਾਰੀ ਦਿੰਦੀ ਹੈ। ਨਾਲ ਹੀ ਇਸ 'ਚ ਪਰਸਨਲਾਈਜਡ ਵਾਚ ਫੇਸ ਦਿੱਤੇ ਗਏ ਹਨ। ਇਹ ਵਾਚ ਹਾਰਟ-ਰੇਟ ਅਤੇ ਸਟ੍ਰੈਪ ਲੈਵਲ ਮਾਨਿਟਰ ਕਰਨ 'ਚ ਸਮਰਥ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਬੋਟ ਐਕਸਪਲੋਰਰ ਸਮਾਰਟਵਾਚ 'ਚ ਮਿਊਜ਼ਿਕ ਕੰਟਰੋਲ, ਕਾਲ-ਮੈਸੇਜ ਨੋਟੀਫਿਕੇਸ਼ਨ ਅਤੇ ਅਲਾਰਮ ਵਰਗੇ ਫੀਚਰਸ ਮਿਲਣਗੇ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor Karan Kumar