BMW ਨੇ ਭਾਰਤ ''ਚ ਲਾਂਚ ਕੀਤੀ X7 M50d ਲਗਜ਼ਰੀ SUV, ਕੀਮਤ 1.63 ਕਰੋੜ ਰੁਪਏ

06/12/2020 6:29:06 PM

ਆਟੋ ਡੈਸਕ-BMW ਨੇ ਭਾਰਤੀ ਬਾਜ਼ਾਰ 'ਚ ਆਪਣੀ ਲਗਜ਼ਰੀ SUV ਕਾਰ X7 M50d  ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 1.63 ਕਰੋੜ ਰੁਪਏ (ਐਕਸ ਸ਼ੋਰੂਮ) ਰੱਖੀ ਗਈ ਹੈ ਅਤੇ ਇਸ ਦੇ ਡੀਜ਼ਲ ਵੇਰੀਐਂਟ ਨੂੰ ਭਾਰਤ 'ਚ ਲਿਆਇਆ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰ 'ਚ ਵੱਡੇ 21 ਇੰਚ ਦੇ M ਸਟਾਈਲ ਅਲਾਏ ਵ੍ਹੀਲ ਲੱਗੇ ਹਨ ਉੱਥੇ ਜੇਕਰ ਤੁਸੀਂ ਚਾਹੋ ਤਾਂ 22 ਇੰਚ ਦੇ ਅਲਾਏ ਵ੍ਹੀਲਕਸ ਦਾ ਵੀ ਵਿਕਲਪ ਲੈ ਸਕਦੇ ਹੋ।

PunjabKesari

ਇਸ ਕਾਰ 'ਚ ਵਨਾਰਸਕਾ ਲੈਦਰ ਅਪਹੋਲਟਸਰੀ, ਐੱਮ ਮਲਟੀਫੰਕਸ਼ਨ ਸਟੀਅਰਿੰਗ ਵ੍ਹੀਲ, 6 ਅਤੇ 7 ਸੀਟਰ ਕੰਫੀਗਰੇਸ਼ਨ, ਆਟੋਮੈਟਿਕ ਡਰਾਈਵਿੰਗ ਲਾਈਟ, ਅਡਾਪਟਿਵ ਡਰਾਈਵਿੰਗ ਲਾਈਟ, ਅਪਡਾਪਟਿਵ ਐÎਲ.ਈ.ਡੀ. ਹੈਡਲੈਂਪ ਅਤੇ ਆਟੋਮੈਟਿਕ ਪਾਵਰ ਟੇਲਗੇਟ ਆਦਿ ਸੁਵਿਧਾਵਾਂ ਦਿੱਤੀਆਂ ਗਈਆਂ ਹਨ।

PunjabKesari

ਸੁਰੱਖਿਆ ਦਾ ਰੱਖਿਆ ਗਿਆ ਖਾਸ ਧਿਆਨ
ਨਵੀਂ BMW X7 M50d 'ਚ 12.3 ਇੰਚ ਦੀ ਇੰਸਟਰੂਮੈਂਟ ਕਲਸਟਰ ਅਤੇ 12.3 ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਿਆ ਹੈ ਜੋ ਐਪਲ ਕਾਰਪਲੇਅ ਅਤੇ ਐਂਡ੍ਰਾਇਡ ਆਟੋ ਨੂੰ ਸਪੋਰਟ ਕਰਦਾ ਹੈ। ਸੁਰੱਖਿਆ ਦੇ ਲਿਹਾਜ ਨਾਲ ਇਸ 'ਚ 9 ਏਅਰਬੈਗ, ਡਾਇਨਾਮਿਕ ਬ੍ਰੇਕ ਕੰਟਰੋਲ, ਟ੍ਰੈਕਸ਼ਨ ਕੰਰਟੋਲ, ਹਿਲ ਡਿਸੈਂਟ ਕੰਰਟੋਲ ਅਤੇ ਐੱਮ ਸਪੋਰਟ ਬ੍ਰੇਕਸ ਦਿੱਤੀਆਂ ਗਈਆਂ ਹਨ, ਇਸ 'ਚ ਬਲੂ ਪੇਂਟੈਡ ਕੈਲੀਪਰਸ 'ਐੱਮ ਲੋਗੋ' ਨਾਲ ਮਿਲੇ ਹਨ।

PunjabKesari

ਇੰਜਣ
ਇਸ ਕਾਰ 'ਚ ਵੱਡਾ 3.0 ਲੀਟਰ ਦਾ ਛੇਹ ਸਿਲੰਡਰ ਡੀਜ਼ਲ ਇੰਜਣ ਲੱਗਿਆ ਹੈ ਜੋ 4400 ਆਰ.ਪੀ.ਐੱਮ. 'ਤੇ 395 ਬੀ.ਐੱਚ.ਪੀ. ਦੀ ਪਾਵਰ ਅਤੇ 760 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਸਟੇਪਟ੍ਰੌਨਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਇਕ ਫਾਰ ਵ੍ਹੀਲ ਡਰਾਈਵ ਕਾਰ ਹੈ ਜੋ ਕਿ ਮਰਸੀਡੀਜ਼ ਬੈਂਜ ਜੀ.ਐੱਲ.ਐੱਸ. ਅਤੇ ਆਡੀ ਕਿਊ8 ਐੱਸ.ਯੂ.ਵੀ. ਨੂੰ ਸਖਤ ਟੱਕਰ ਦੇਵੇਗੀ।


Karan Kumar

Content Editor

Related News