BMW ਦੀ ਬਾਈਕ ਦੇ ਹੋ ਜਾਓਗੇ ਦੀਵਾਨੇ, ਭਾਰਤ 'ਚ ਹੋਈ ਲਾਂਚ, ਜਾਣੋ ਕੀਮਤ

Tuesday, Jun 15, 2021 - 03:13 PM (IST)

ਨਵੀਂ ਦਿੱਲੀ- ਜਰਮਨੀ ਦੀ ਲਗਜ਼ਰੀ ਵਾਹਨ ਕੰਪਨੀ ਬੀ. ਐੱਮ. ਡਬਲਿਊ. ਨੇ ਮੰਗਲਵਾਰ ਨੂੰ ਬੀ. ਐੱਮ. ਡਬਲਿਊ. ਐੱਸ.-1000 ਆਰ. ਮੋਟਰਸਾਈਕਲ ਭਾਰਤੀ ਬਾਜ਼ਾਰ ਵਿਚ ਉਤਾਰ ਦਿੱਤਾ ਹੈ।

ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 17.9 ਲੱਖ ਰੁਪਏ ਹੈ। ਬੀ. ਐੱਮ. ਡਬਲਿਊ. ਗਰੁੱਪ ਨੇ ਇਕ ਬਿਆਨ ਵਿਚ ਕਿਹਾ ਕਿ ਦੂਜੀ ਪੀੜੀ ਦੇ ਬੀ. ਐੱਮ. ਡਬਲਿਊ. ਐੱਸ. 1000 ਆਰ. ਨੂੰ ਦਰਾਮਦ ਕੀਤਾ ਜਾਵੇਗਾ।

ਇਸ ਮਾਡਲ ਦੀ ਬੁਕਿੰਗ ਮੰਗਲਵਾਰ ਤੋਂ ਹੀ ਬੀ. ਐੱਮ. ਡਬਲਿਊ. ਮੋਟਰਰਾਡ ਇੰਡੀਆ ਡੀਲਰਸ਼ਿਪ 'ਤੇ ਸ਼ੁਰੂ ਹੋ ਗਈ ਹੈ। ਇਸ ਮੋਟਰਸਾਈਕਲ ਵਿਚ ਨਵਾਂ ਵਿਕਸਤ ਵਾਟਰ ਕੂਲਡ 4-ਸਿਲੰਡਰ ਇਨ-ਲਾਈਨ ਇੰਜਣ ਲੱਗਾ ਹੈ। ਇਹ ਮੋਟਰਸਾਈਕਲ ਸਿਫ਼ਰ ਤੋਂ 100 ਕਿਲੋਮੀਟਰ ਦੀ ਰਫ਼ਤਾਰ 3.2 ਸਕਿੰਟਾਂ ਵਿਚ ਫੜ੍ਹ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। 

ਇਹ ਵੀ ਪੜ੍ਹੋ- RBI ਤੋਂ ਹੋਰ ਰਾਹਤ ਦੀ ਉਮੀਦ ਖ਼ਤਮ, 6 ਫ਼ੀਸਦੀ ਤੋਂ ਪਾਰ ਪ੍ਰਚੂਨ ਮਹਿੰਗਾਈ

ਬੀ. ਐੱਮ. ਡਬਲਿਊ. ਐੱਸ. 1000 ਆਰ. ਤਿੰਨ ਸੰਸਕਰਣਾਂ ਵਿਚ ਉਪਲਬਧ ਹੋਵੇਗਾ। ਸਟੈਂਡਰਡ ਦੀ ਕੀਮਤ 17.9 ਲੱਖ ਰੁਪਏ, ਪ੍ਰੋ ਦੀ ਕੀਮਤ 19.75 ਲੱਖ ਰੁਪਏ ਅਤੇ ਪ੍ਰੋ ਐੱਮ. ਸਪੋਰਟ ਦੀ ਕੀਮਤ 22.5 ਲੱਖ ਰੁਪਏ ਹੋਵੇਗੀ।  ਬੀ. ਐੱਮ. ਡਬਲਿਊ. ਗਰੁੱਪ ਇੰਡੀਆ ਦੇ ਮੁਖੀ ਵਿਕਰਮ ਪਾਵਾਹ ਨੇ ਕਿਹਾ, ''ਦੂਜੀ ਪੀੜੀ ਦੇ ਨਵੇਂ  ਬੀ. ਐੱਮ. ਡਬਲਿਊ. ਐੱਸ. 1000 ਆਰ. ਨੂੰ ਇਕ ਪਾਵਰ ਪੈਕਡ ਰੋਡਸਟਰ ਦੇ ਰੂਪ ਵਿਚ ਡਿਜ਼ਾਇਨ ਕੀਤਾ ਗਿਆ ਹੈ। ਇਸ ਵਿਚ ਜ਼ਿਆਦਾ ਸੁਰੱਖਿਆ ਸੁਨਿਸ਼ਚਿਤਤ ਕੀਤੀ ਗਈ ਹੈ।'' ਡਬਲਿਊ. ਮੋਟਰਰਾਡ ਬਾਈਕ 'ਤੇ ਅਨਲਿਮਟਿਡ ਕਿਲੋਮੀਟਰ ਦੇ ਨਾਲ ਤਿੰਨ ਸਾਲਾਂ ਦੀ ਵਾਰੰਟੀ ਦਿੰਦਾ ਹੈ। ਇਹ ਵਾਰੰਟੀ ਅੱਗੇ ਵੀ ਵਧਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! 10 ਗ੍ਰਾਮ ਸੋਨੇ ਦੀ ਕੀਮਤ 48 ਹਜ਼ਾਰ ਰੁ: ਤੋਂ ਥੱਲ੍ਹੇ ਡਿੱਗੀ, ਜਾਣੋ ਮੁੱਲ


Sanjeev

Content Editor

Related News