BMW ਨੇ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਹਟਾਈ X6
Tuesday, Jan 31, 2023 - 06:38 PM (IST)

ਆਟੋ ਡੈਸਕ– ਲਗਜ਼ਰੀ ਕਾਰ ਨਿਰਮਾਤਾ ਬੀ.ਐੱਮ.ਡਬਲਯੂ. ਨੇ ਭਾਰਤ ਦੀ ਅਧਿਕਾਰਤ ਵੈੱਬਸਾਈਟ ਤੋਂ ਐਕਸ 6 ਨੂੰ ਹਟਾ ਦਿੱਤਾ ਹੈ। ਕੰਪਨੀ ਨੇ ਫਿਲਹਾਲ ਇਸ ਬਾਰੇ ਕੋਈ ਵੀ ਪੁਸ਼ਟੀ ਅਜੇ ਨਹੀਂ ਕੀਤੀ। ਬੀ.ਐੱਮ.ਡਬਲਯੂ. ਐਕਸ 6 ਨੂੰ ਜੂਨ 2020 ’ਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੇ ਸਾਲ 2022 ’ਚ 50 Jahre M Edition ਨੂੰ ਲਾਂਚ ਕੀਤਾ ਸੀ। ਇਹ ਲਗਜ਼ਰੀ ਐੱਸ.ਯੂ.ਵੀ. ਕੰਪਨੀ ਦੀ 50ਵੀਂ ਵਰ੍ਹੇਗੰਢ ਮੌਕੇ ਪੇਸ਼ ਕੀਤੀ ਗਈ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਨਿਰਮਾਤਾ ਦੁਆਰਾ ਬੀਤੇ ਦਿਨੀਂ ਨਿਊ ਜਨਰੇਸ਼ਨ BMW X1 ਨੂੰ ਲਾਂਚ ਕੀਤਾ ਗਿਆ ਸੀ। ਇਸਦੇ ਪ੍ਰੋਡਕਸ਼ਨ ਦਾ ਕੰਮ ਚੇਨਈ ਸਥਿਤ ਪਲਾਂਟ ’ਚ ਕੀਤਾ ਜਾਵੇਗਾ।