BMW ਨੇ ਲਾਂਚ ਕੀਤੀ ਨਵੀਂ 520d M Sport ਕਾਰ, ਜਾਣੋ ਕੀਮਤ ਤੇ ਫੀਚਰਜ਼
Saturday, Mar 04, 2023 - 06:21 PM (IST)
ਆਟੋ ਡੈਸਕ- BMW ਇੰਡੀਆ ਨੇ 68.90 ਲੱਖ ਰੁਪਏ ਦੀ ਕੀਮਤ 'ਚ 520d M Sport ਕਾਰ ਨੂੰ ਲਾਂਚ ਕਰ ਦਿੱਤਾ ਹੈ। ਦੂਜੇ ਪਾਸੇ ਕੰਪਨੀ ਨੇ 5 ਸੀਰੀਜ਼ ਲਾਈਨਅਪ 'ਚ ਬਦਲਾਅ ਕਰਦੇ ਹੋਏ 520ਡੀ ਲਗਜ਼ਰੀ ਲਾਈਨ ਅਤੇ limited-run 50 jahre ਐਡੀਸ਼ਨ ਨੂੰ ਬੰਦ ਕਰ ਦਿੱਤਾ ਹੈ।
BMW ਨੇ ਨਵੀਂ 520d M Sport ਦੇ ਐਕਸਟੀਰੀਅਰ ਨੂੰ ਸਪੋਰਟੀ ਲੁੱਕ 'ਚ ਪੇਸ਼ ਕੀਤਾ ਹੈ। ਇਸ ਦੇ ਫਰੰਟ 'ਚ ਗਲਾਸ ਬਲੈਕ ਕਿਡਨੀ ਗਰਿੱਲ ਅਤੇ 18 ਇੰਚ ਦੇ ਅਲੌਏ ਵ੍ਹੀਲ ਦੇ ਨਾਲ ਐੱਮ ਐਰੋਡਾਇਨਾਮਿਕ ਪੈਕੇਜ ਦਿੱਤਾ ਹੈ। ਕਾਰ 'ਚ ਬਲਿਊ ਬ੍ਰੇਕ ਕੈਲੀਪਰਸ ਅਤੇ ਕ੍ਰੋਮ ਐਗਜੋਸਟ ਦੇ ਨਾਲ ਐੱਮ ਸਪੋਰਟ ਬ੍ਰੇਕ ਦਿੱਤੀ ਗਈ ਹੈ। ਗੱਲ ਇੰਟੀਰੀਅਰ ਦੀ ਕਰੀਏ ਤਾਂ ਇਸ ਵਿਚ M-specific door sills, ਫਲੋਰ ਮੈਟ, ਸਪੋਰਟਸ ਸੀਟਾਂ ਅਤੇ ਇਕ ਐੱਮ. ਲੈਦਰ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ।
ਇੰਜਣ
ਪਾਵਰ ਲਈ 250ਡੀ ਐੱਮ ਸਪੋਰਟ 'ਚ 2.0 ਲੀਟਰ, 4-ਸਿਲੰਡਰ ਡੀਜ਼ਲ ਇੰਜਣ ਸ਼ਾਮਲ ਕੀਤਾ ਗਿਆ ਹੈ ਜੋ 4,000 ਆਰ.ਪੀ.ਐੱਮ. 'ਤੇ 188 ਬੀ.ਐੱਚ.ਪੀ. ਅਤੇ 1,750-2,500 ਆਰ.ਪੀ.ਐੱਮ. 'ਤੇ 400 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਲਈ ਇੰਜਣ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। BMW 5 series 530i M Sport ਟ੍ਰਿਮ 'ਚ ਵੀ ਉਪਲੱਬਧ ਹੈ। ਇਸਦੀ ਕੀਮਤ 65.40 ਲੱਖ ਰੁਪਏ ਹੈ।