BMW ਨੇ ਭਾਰਤ ’ਚ ਲਾਂਚ ਕੀਤੀ ਐਂਟਰੀ ਲੈਵਲ 220i Sport ਕਾਰ, ਜਾਣੋ ਕੀਮਤ ਤੇ ਖੂਬੀਆਂ

Thursday, Mar 25, 2021 - 12:36 PM (IST)

BMW ਨੇ ਭਾਰਤ ’ਚ ਲਾਂਚ ਕੀਤੀ ਐਂਟਰੀ ਲੈਵਲ 220i Sport ਕਾਰ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਇੰਡੀਆ ਨੇ ਐਂਟਰੀ ਲੈਵਲ 220i ਸਪੋਰਟ ਕਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 37.90 ਲੱਖ ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ 220i ਸਪੋਰਟ, ਬੀ.ਐੱਮ.ਡਬਲਯੂ. 2 ਸੀਰੀਜ਼ ਗ੍ਰੈਨ ਕੂਪੇ ਦਾ ਸਪੋਰਟ ਪੈਟਰੋਲ ਮਾਡਲ ਹੈ ਅਤੇ ਇਸ ਦਾ ਉਤਪਾਦਨ ਕੰਪਨੀ ਸਥਾਨਕ ਰੂਪ ਨਾਲ ਚੇਨਈ ਸਥਿਤ ਆਪਣੇ ਪਲਾਂਟ ’ਚ ਕਰਦੀ ਹੈ। 

ਇੰਜਣ
ਬੀ.ਐੱਮ.ਡਬਲਯੂ. ਨੇ 220i ਸਪੋਰਟ ਕਾਰ ’ਚ 2.0 ਲੀਟਰ ਦਾ ਚਾਰ-ਸਿਲੰਡਰ ਟਰਬੋ ਪੈਟਰੋਲ ਇੰਜਣ ਦਿੱਤਾ ਹੈ ਜੋ 190 ਬੀ.ਐੱਚ.ਪੀ. ਦੀ ਪਾਵਰ ਅਤੇ 280 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 7-ਸਪੀਡ ਸਟੈਪਟ੍ਰੋਨਿਕ ਸਪੋਰਟ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ 7.1 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ। 

ਡਰਾਈਵਿੰਗ ਮੋਡਸ
ਬੀ.ਐੱਮ.ਡਬਲਯੂ. ਦੀ ਇਸ ਐਂਟਰੀ ਲੈਵਲ ਕਾਰ ’ਚ ਵੱਖ-ਵੱਖ ਡਰਾਈਵਿੰਗ ਮੋਡਸ ਵੀ ਮਿਲਦੇ ਹਨ ਜਿਨ੍ਹਾਂ ’ਚ ਈ.ਸੀ.ਓ. ਪ੍ਰੋ, ਕੰਫਰਟ ਅਤੇ ਸਪੋਰਟ ਆਦਿ ਸ਼ਾਮਲ ਹਨ। ਕਾਰ ’ਚ ਸਪੋਰਟ ਡਰਾਈਵਰ ਅਤੇ ਫਰੰਟ ਪੈਸੇਂਜਰ ਸੀਟਾਂ, ਐਂਬੀਅੰਟ ਲਾਈਟਾਂ, ਪੈਨੋਰਾਮਿਕ ਸਨਰੂਫ, ਬੀ.ਐੱਮ.ਡਬਲਯੂ. ਲਾਈਵ ਕਾਕਪਿਟ ਪਲੱਸ, ਪਰਫਾਰਮੈਂਸ ਕੰਟਰੋਲ ਅਤੇ ਪਾਰਕਿੰਗ ਅਸਿਸਟ ਵਰਗੇ ਫੀਚਰਜ਼ ਦਿੱਤੇ ਗਏ ਹਨ। 

8.8 ਇੰਚ ਦੀ ਡਿਸਪਲੇਅ
ਇਸ ਕਾਰ ਦੇ ਇੰਟੀਰੀਅਰ ’ਚ 8.8 ਇੰਚ ਦੀ ਮੇਨ ਡਿਸਪਲੇਅ ਲੱਗੀ ਹੈ ਜੋ ਕਿ 3ਡੀ ਨੈਵਿਗੇਸ਼ਨ ਨਾਲ ਆਉਂਦੀ ਹੈ। ਐਨਾਲਾਗ ਡਾਇਲ ਦੇ ਨਾਲ ਇਸ ਵਿਚ 5.1 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਕਾਰ ’ਚ ਕਰੂਜ਼ ਕੰਟਰੋਲ, ਰੀਅਰ ਵਿਊ ਕੈਮਰੇ ਦੇ ਨਾਲ ਪਾਰਕਿੰਗ ਅਸਿਸਟੈਂਟ ਅਤੇ ਰਿਵਰਸਿੰਗ ਅਸਿਸਟੈਂਟ ਵਰਗੇ ਫੀਚਰਜ਼ ਮਿਲਦੇ ਹਨ। 

ਸੁਰੱਖਿਆ ਲਈ ਮਿਲਦੇ ਹਨ 6 ਏਅਰਬੈਗਸ
ਸੁਰੱਖਿਆ ਦੀ ਗੱਲ ਕਰੀਏ ਤਾਂ ਕਾਰ ’ਚ 6 ਏਅਰਬੈਗਸ, ਐਟੇਂਟਿਵਿਟੀ ਅਸਿਸਟੈਂਸ, ਐਂਟੀ-ਲਾਕ ਬ੍ਰੇਕਿੰਗ ਸਿਸਟਮ ਦੇ ਨਾਲ ਬ੍ਰੇਕ ਅਸਿਸਟ, ਡਾਇਨਾਮਿਕ ਸਟੇਬਿਲਿਟੀ ਕੰਟਰੋਲ, ਡਾਇਨਾਮਿਕ ਟ੍ਰੈਕਸ਼ਨ ਕੰਟਰੋਲ, ਇਲੈਕਟ੍ਰੋਨਿਕ ਡਿਫਰੈਂਸ਼ੀਅਲ ਲਾਕ ਕੰਟਰੋਲ, ਏ.ਆਰ.ਬੀ. ਤਕਨੀਕ ਅਤੇ ਕਾਰਨਿੰਗ ਬ੍ਰੇਕ ਕੰਟਰੋਲ ਵਰਗੇ ਫੀਚਰਜ਼ ਮਿਲਦੇ ਹਨ। 


author

Rakesh

Content Editor

Related News