Facebook, Twitter ਦੀ ਟੱਕਰ ’ਚ ਆ ਗਿਆ Bluesky

Wednesday, Nov 20, 2024 - 03:37 PM (IST)

Facebook, Twitter ਦੀ ਟੱਕਰ ’ਚ ਆ ਗਿਆ Bluesky

ਗੈਜੇਟ ਡੈਸਕ - ਟਵਿੱਟਰ ਦੀ ਸਥਾਪਨਾ ਕਰਨ ਵਾਲੇ ਜੈਕ ਡੋਰਸੀ ਦੇ ਕਦਮ ਕਾਰਨ ਐਲੋਨ ਮਸਕ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਲੋਨ ਮਸਕ ਨੇ ਨਵੰਬਰ 2022 ’ਚ ਟਵਿੱਟਰ ਨੂੰ ਖਰੀਦਿਆ ਅਤੇ ਇਸਦਾ ਨਾਮ X ਰੱਖਿਆ। ਹੁਣ ਟਵਿਟਰ ਦੇ ਸੰਸਥਾਪਕ ਜੈਕ ਡੋਰਸੀ ਨੇ ਇਕ ਨਵਾਂ ਪਲੇਟਫਾਰਮ 'ਬਲੂ ਸਕਾਈ' ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਜੈਕ ਡੋਰਸੀ ਦੇ ਇਸ ਪਲੇਟਫਾਰਮ ਨੂੰ ਅਮਰੀਕਾ 'ਚ ਯੂਜ਼ਰਸ ਦਾ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਲਾਂਚ ਹੋਇਆ ਸਭ ਤੋਂ ਧਾਂਸੂ ਫੋਨ, ਕੀਮਤ 9 ਹਜ਼ਾਰ ਤੋਂ ਵੀ ਘੱਟ, ਫੀਚਰਾਂ ਬਾਰੇ ਪੜ੍ਹ ਉੱਡਣਗੇ ਹੋਸ਼

ਅਮਰੀਕਾ ’ਚ ਲਗਭਗ ਡੇਢ ਲੱਖ ਲੋਕਾਂ ਨੇ X ਦੀ ਵਰਤੋਂ ਕਰਨਾ ਛੱਡ ਦਿੱਤਾ ਅਤੇ ਹੁਣ ਉਹ ਨਵੇਂ ਸੋਸ਼ਲ ਮੀਡੀਆ ਪਲੇਟਫਾਰਮ ਬਲੂ ਸਕਾਈ ’ਤੇ ਸ਼ਿਫਟ ਹੋ ਹੇ ਹਨ। ਯੂਜ਼ਰਾਂ ਦੇ X ਛੱਡਣ ਦਾ ਕਾਰਨ ਿਹ ਵੀ ਦੱਸਿਆ ਜਾ ਰਿਹਾ ਹੈ ਕਿ ਐਲਨ ਮਸਕ ਨੇ ਅਮਰੀਕੀ ਚੋਣਾਂ ’ਚ ਡੋਨਾਲਡ ਟ੍ਰੰਪ ਦਾ ਖੁੱਲਵ ਕੇ ਸਮਰਥਨ ਅਤੇ ਪ੍ਰਚਾਰ ਕੀਤਾ ਸੀ ਇਸ ਲਈ ਅਮਰੀਕੀ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ।

ਪੜ੍ਹੋ ਇਹ ਵੀ ਖਬਰ -  ਕੀ ਵਿੱਕ ਜਾਵੇਗਾ Google Chrome? ਵਿਭਾਗ ਨੇ Browser ਵੇਚਣ ਲਈ ਕੀਤਾ ਮਜਬੂਰ

BlueSky ਇਕ ਵਿਕੇਂਦਰੀਕ੍ਰਿਤ ਮਾਈਕ੍ਰੋਬਲਾਗਿੰਗ ਪਲੇਟਫਾਰਮ ਹੈ। ਜੈਕ ਡੋਰਸੀ ਨੇ ਇਸ ਐਪ ਨੂੰ ਸਾਲ 2019 ’ਚ ਸ਼ੁਰੂ ਕਰ ਚੁੱਕੇ ਸੀ। ਪਹਿਲਾਂ ਇਹ ਪਲੇਟਫਾਰਮ ਸਿਰਫ ਇਨਵਾਈਟ ਓਨਲੀ ਬੇਸਡ ਸੀ, ਤਾਂ ਜੋ ਡਿਵੈਲਪਰ ਨਵੀਆਂ ਵਿਸ਼ੇਸ਼ਤਾਵਾਂ ਦੀ ਜਾਂਚ ਕਰ ਸਕਣ। ਜੇ ਗ੍ਰੇਬਰ, ਬਲੂਸਕੀ ਦੇ ਸੀ.ਈ.ਓ., ਜੋ ਕਿ ਇਕ ਜਨਤਕ ਲਾਭ ਨਿਗਮ ਦਾ ਸੰਚਾਲਨ ਕਰਦਾ ਹੈ, ਹੁਣ ਇਸ ਪ੍ਰੋਜੈਕਟ ਦੀ ਅਗਵਾਈ ਕਰ ਰਿਹਾ ਹੈ।

ਪੜ੍ਹੋ ਇਹ ਵੀ ਖਬਰ -  BSNL ਨੇ ਦੇਸ਼ ਭਰ 'ਚ ਸ਼ੁਰੂ ਕੀਤੀ Wi-Fi ਰੋਮਿੰਗ, ਅਗਲੇ ਸਾਲ ਲਾਂਚ ਹੋਵੇਗਾ ਕੰਪਨੀ ਦਾ 5G ਨੈੱਟਵਰਕ

Bluesky ਵਿਸ਼ੇਸ਼ਤਾਵਾਂ

- Bluesky ਯੂਜ਼ਰਾਂ ਨੂੰ ਸ਼ਾਰਟ ਮੈਸੇਜ ਪੋਸਟ ਕਰਨ ਦੀ ਇਜਾਜ਼ਤ ਦਿੰਦਾ ਹੈ, ਾਲ ਹੀ ਫੋਟੋ ਅਤੇ ਵੀਡੀਓ ਪੋਲਟ ਕਨ ਦੀ ਸਹੂਲਤ ਵੀ ਮਿਲਦੀ ਹੈ।

- ਉਪਭੋਗਤਾ BlueSky ਐਪ ਰਾਹੀਂ ਸਿੱਧੇ ਸੰਦੇਸ਼ ਭੇਜ ਸਕਦੇ ਹਨ।

ਪੜ੍ਹੋ ਇਹ ਵੀ ਖਬਰ - Audi ਦੀ ਧਾਕੜ SUV Q7 Facelift ਦੀ ਬੁਕਿੰਗ ਹੋਈ ਸ਼ੁਰੂ, ਸ਼ਾਨਦਾਰ Features ਦੇ ਨਾਲ ਇਸ ਦਿਨ ਹੋਵੇਗੀ ਲਾਂਚ

- ਇਸ ਐਪ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਵਿਕੇਂਦਰੀਕਰਣ ਫਰੇਮਵਰਕ ਹੈ, ਜੋ ਡੇਟਾ ਸਟੋਰੇਜ ਨੂੰ ਸੁਤੰਤਰ ਬਣਾਉਂਦਾ ਹੈ।

- X ਦੇ ਉਲਟ, BlueSky ਇੱਕ ਐਲਗੋਰਿਦਮਿਕ ਫੀਡ ਦੀ ਵਰਤੋਂ ਕਰਦਾ ਹੈ।

- BlueSky ਉਹਨਾਂ ਖਾਤਿਆਂ ਤੋਂ ਪੋਸਟਾਂ ਤੱਕ ਦਿਖਣਯੋਗ ਸਮੱਗਰੀ ਨੂੰ ਸੀਮਿਤ ਕਰਦਾ ਹੈ ਜਿਨ੍ਹਾਂ ਦਾ ਉਪਭੋਗਤਾ ਅਨੁਸਰਣ ਕਰਦੇ ਹਨ।

ਪੜ੍ਹੋ ਇਹ ਵੀ ਖਬਰ - BSNL ਨੇ ਆਪਣੇ ਪੋਰਟਫੋਲੀਓ ਨੂੰ ਕੀਤਾ ਅਪਗ੍ਰੇਡ, 5 ਰੁਪਏ ’ਚ ਮਿਲੇਗਾ 2GB ਡਾਟਾ

ਪੜ੍ਹੋ ਇਹ ਵੀ ਖਬਰ - ਕਿਹੜਾ Laptop ਹੈ ਤੁਹਾਡੇ ਲਈ ਬੈਸਟ! ਖਰੀਦਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News