6-ਇੰਚ ਡਿਸਪਲੇ ਦੇ ਨਾਲ Blu ਨੇ ਪੇਸ਼ ਕੀਤਾ ਨਵਾਂ ਸਮਾਰਟਫੋਨ
Friday, Nov 11, 2016 - 06:16 PM (IST)
ਜਲੰਧਰ - ਅਮਰੀਕੀ ਮੋਬਾਇਲ ਫੋਨ ਨਿਰਮਾਤਾ ਕੰਪਨੀ Blu ਨੇ ਨਵਾਂ Studio XL 2 ਸਮਾਰਟਫੋਨ ਪੇਸ਼ ਕੀਤਾ ਹੈ ਜਿਸ ਨੂੰ ਕੰਪਨੀ ਦੀ ਆਧਿਕਾਰਕ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਗ੍ਰੇ, ਗੋਲਡ ਅਤੇ ਰੋਜ਼ ਗੋਲਡ ਕਲਰ ਵੇਰੀਅੇਂਟਸ ''ਚ ਉਪਲੱਬਧ ਕੀਤਾ ਜਾਵੇਗਾ।
ਇਸ ਸਮਾਰਟਫੋਨ ''ਚ 6 ਇੰਚ ਦੀ (720x1280) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ ਡਿਸਪਲੇ ਮੌਜੂਦ ਹੈ। 1.3GHz ਕਵਾਡ ਕੋਰ ਮੀਡੀਆਟੈੱਕ 6737 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ 2 ਜੀ. ਬੀ ਰੈਮ ਦੇ ਨਾਲ 16 ਜੀ. ਬੀ ਇਨਬਿਲਟ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋਐੱਸ. ਡੀ ਕਾਰਡ ਦੇ ਜ਼ਰੀਏ 64 ਜੀ. ਬੀ ਤੱਕ ਵਧਾਈ ਜਾ ਸਕਦੀ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਲੇਜ਼ਰ ਆਟੋਫੋਕਸ ਅਤੇ ਡਿਊਲ ਐੱਲ. ਈ. ਡੀ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਫੋਨ ਨੂੰ ਪਾਵਰ ਦੇਣ ਦਾ ਕੰਮ 4900mAh ਦੀ ਬੈਟਰੀ ਕਰੇਗੀ ਜਿਸ ਦੇ ਬਾਰੇ ''ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 72 ਘੰਟਿਆਂ ਦਾ ਟਾਕਟਾਇਮ ਅਤੇ 30 ਦਿਨਾਂ ਦਾ ਸਟੈਂਡਬਾਏ ਟਾਇਮ ਦੇਵੇਗੀ।
