5,000mAh ਦੀ ਬੈਟਰੀ ਨਾਲ ਲਾਂਚ ਹੋਇਆ BLU Energy XL ਸਮਾਰਟਫੋਨ

Wednesday, Jul 06, 2016 - 03:34 PM (IST)

5,000mAh ਦੀ ਬੈਟਰੀ ਨਾਲ ਲਾਂਚ ਹੋਇਆ BLU Energy XL ਸਮਾਰਟਫੋਨ
ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਬਲੂ ਨੇ ਬਾਜ਼ਾਰ ''ਚ ਆਪਣਾ ਇਕ ਨਵਾਂ ਸਮਾਰਟਫੋਨ ਐਨਰਜੀ XL ਪੇਸ਼ ਕੀਤਾ ਹੈ। ਇਹ ਡਿਵਾਈਸ ਮੀਡੀਆਟੈੱਕ 6753 ਚਿਪਸੈੱਟ ਨਾਲ ਹੀ ਆਕਟਾ-ਕੋਰ 1.3 ਗੀਗਾਹਰਟਜ਼ ਸੀ.ਪੀ.ਯੂ. ਨਾਲ ਲੈਸ ਹੈ। ਨਾਲ ਹੀ ਇਸ ਵਿਚ ਮਾਲੀ-ਟੀ720 ਜੀ.ਪੀ.ਯੂ. ਵੀ ਦਿੱਤਾ ਗਿਆ ਹੈ। ਇਹ ਫੋਨ 6-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਡਿਸਪਲੇ ਗੋਰਿਲਾ ਗਲਾਸ 3 ਨਾਲ ਲੈਸ ਹੈ। 
ਇਸ ਸਮਾਰਟਫੋਨ ''ਚ 3ਜੀ.ਬੀ. ਦੀ ਰੈਮ ਅਤੇ 64ਜੀ.ਬੀ. ਦੀ ਇੰਟਰਨਲ ਸਟੋਰੇਜ਼ ਵੀ ਮੌਜੂਦ ਹੈ। ਨਾਲ ਹੀ ਇਹ ਫੋਨ 5,000 ਐੱਮ.ਏ.ਐੱਚ. ਦੀ ਬੈਟਰੀ ਨਾਲ ਲੈਸ ਹੈ। ਜੇਕਰ ਇਸ ਦੇ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਹ ਫੋਨ ਐਂਡ੍ਰਾਇਡ 5.1 ਲਾਲੀਪਾਪ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਨੂੰ ਮਾਰਸ਼ਮੈਲੋ ਦਾ ਅਪਡੇਟ ਵੀ ਮਿਲ ਜਾਵੇਗਾ। ਇਸ ਡਿਵਾਈਸ ''ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। 
ਇਹ ਫੋਨ ਸਾਲਿਡ ਗੋਲਡ ਅਤੇ ਵਾਈਡ-ਸਿਲਵਰ ਰੰਗ ''ਚ ਸੇਲ ਲਈ ਉਪਲੱਬਧ ਹੋਵੇਗਾ। ਇਸ ਦੀ ਕੀਮਤ 299.99 ਹੈ। ਇਸ ਦਾ ਸਾਈਜ਼ 160.9x81.2x8.4mm ਅਤੇ ਭਾਰ 208 ਗ੍ਰਾਮ ਹੈ। ਇਹ ਐਮੇਜ਼ਾਨ ''ਤੇ ਸੇਲ ਲਈ ਉਪਲੱਬਧ ਹੈ।

Related News