ਘਰ ਦੀ ਸੁਰੱਖਿਆ ਨੂੰ ਵਧਾ ਦੇਵੇਗਾ ਇਹ ਪੋਰਟੇਬਲ ਆਊਟਡੋਰ ਸਕਿਓਰਿਟੀ ਕੈਮਰਾ
Thursday, Jan 05, 2017 - 11:24 AM (IST)

ਜਲੰਧਰ- ਘਰ ਦੀ ਸੁਰੱਖਿਆ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਬ੍ਰਿਟਿਸ਼ ਕੰਪਨੀ ਨੇ ਇਕ ਅਜਿਹਾ ਪੋਰਟੇਬਲ ਆਊਟਡੋਰ ਸਕਿਓਰਿਟੀ ਕੈਮਰਾ ਤਿਆਰ ਕੀਤਾ ਹੈ ਜੋ ਘਰ ਦੀ ਲਾਈਵ ਵੀਡੀਓ ਨੂੰ ਕੈਪਚਰ ਕਰਕੇ ਯੂਜ਼ਰ ਦੇ ਸਮਾਰਟਫੋਨ ''ਤੇ ਸਟਰੀਮ ਕਰੇਗਾ। ਇਸ ਬਲਿੰਕ ਐਕਸ.ਟੀ. ਨਾਂ ਦੇ ਕੈਮਰੇ ਨੂੰ ਵੀਡੀਓ ਹੋਮ ਸਕਿਓਰਿਟੀ ਅਤੇ ਮਾਨੀਟਰਿੰਗ ਸਿਸਟਮ ਬਣਾਉਣ ਵਾਲੀ ਕੰਪਨੀ ਬਲਿੰਕ (Blink) ਨੇ ਵਿਕਸਿਤ ਕੀਤਾ ਹੈ ਜੋ ਦਿਨ ਅਤੇ ਰਾਤ ਦੋਵਾਂ ਸਮੇਂ ਘਰ ਦੀ ਨਿਗਰਾਨੀ ਕਰਨ ''ਚ ਸਮਰੱਥ ਹੈ।
ਬਿਨਾਂ ਪਾਵਰ ਆਊਟਲੇਟ ਦੇ ਵੀ ਕਰੇਗਾ ਕੰਮ-
ਬਲਿੰਕ ਐਕਸ.ਟੀ. ਕੈਮਰੇ ਨੂੰ ਦੋ AA ਬੈਟਰੀਜ਼ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ ਮਤਲਬ ਇਸ ਨੂੰ ਵਰਤੋਂ ''ਚ ਲਿਆਉਣ ਲਈ ਤੁਹਾਨੂੰ ਕੋਈ ਵੀ ਪਾਵਰ ਆਊਟਲੇਟ ਦੀ ਲੋੜ ਨਹੀਂ ਹੋਵੇਗੀ। ਇਸ ਨੂੰ ਬਣਾਉਣ ਵਾਲੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕੈਮਰਾ ਨਵੀਂ ਬੈਟਰੀ ਨੂੰ ਯੂਜ਼ ਕਰਨ ''ਤੇ ਘੱਟੋ-ਘੱਟ ਦੋ ਸਾਲਾਂ ਦਾ ਬੈਕਅਪ ਦੇਵੇਗਾ।
ਨੈੱਟਵਰਕ ਸ਼ੇਅਰਿੰਗ ਦੀ ਸੁਵਿਧਾ-
ਬਲਿੰਕ ਐਕਸ.ਟੀ. ਕੈਮਰੇ ''ਚ ਸਿੰਕ ਮੋਡੁਲ ਦੀ ਸਪੋਰਟ ਮੌਜੂਦ ਹੈ ਮਤਲਬ ਤੁਸੀਂ ਵਾਈ-ਫਾਈ ਰਾਹੀਂ ਘਰ ''ਚ ਮੌਜੂਦਾ ਕੈਮਰਿਆਂ ਅਤੇ ਡਿਵਾਈਸਿਸ ਦੇ ਨਾਲ ਆਸਾਨੀ ਨਾਲ ਅਟੈਚ ਕਰ ਸਕਦੇ ਹੋ। ਘਰ ''ਚੋਂ ਬਾਹਰ ਲਗਾਉਣ ਲਈ ਇਸ ''ਤੇ ਖਾਸ ਵੈਦਰਪਰੂਫ ਸ਼ੈਲ ਵੀ ਦਿੱਤੀ ਗਈ ਹੈ ਜੋ ਜਲਵਾਯੂ ''ਚ ਤਬਦੀਲ ਹੋਣ ਨਾਲ ਕਿਸੇ ਵੀ ਤਰ੍ਹਾਂ ਦੇ ਮੁਕਸਾਨ ਤੋਂ ਇਸ ਨੂੰ ਬਚਾਏਗੀ। ਇਸ ਤੋਂ ਇਲਾਵਾ ਕੈਮਰੇ ''ਚ ਇੰਫਰਾਰੈੱਡ ਸੈਂਸਰ ਵੀ ਲੱਗਾ ਹੈ ਜੋ ਰਾਤ ਨੂੰ ਕਲੀਅਰ ਵੀਡੀਓ ਬਣਾਉਣ ''ਚ ਮਦਦ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 2017 ਦੀ ਪਹਿਲੀ ਤਿਮਾਹੀ ''ਚ 339 ਕਰੀਬ, 23,104 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਜਾਵੇਗਾ।