ਬਲੈਕਬੈਰੀ ਬੰਦ ਕਰੇਗੀ ਸਮਾਰਟਫੋਂਸ ਦਾ ਨਿਰਮਾਣ

Wednesday, Sep 28, 2016 - 07:25 PM (IST)

ਬਲੈਕਬੈਰੀ ਬੰਦ ਕਰੇਗੀ ਸਮਾਰਟਫੋਂਸ ਦਾ ਨਿਰਮਾਣ

ਜਲੰਧਰ : ਇਕ ਜ਼ਮਾਨੇ ''ਚ ਸਮਾਰਟਫੋਨ ਨਿਰਮਾਣ ''ਚ ਸਭ ਤੋਂ ਪਹਿਲੇ ਨੰਬਰ ''ਤੇ ਰਹਿਣ ਵਾਲੀ ਕੰਪਨੀ ਬਲੈਕਬੈਰੀ ਨੇ ਇਕ ਵੱਡਾ ਫੈਸਲੀ ਲਿਆ ਹੈ ਕਿ ਉਹ ਹੁਣ ਸਮਾਰਟਫੋਂਸ ਦਾ ਨਿਰਮਾਣ ਨਹੀਂ ਕਰੇਗੀ। ਕੰਪਨੀ ਦੀ ਦੂਸਰੀ ਤਿਮਾਹੀ ਦੀ ਆਈ ਫਾਈਨੈਂਸ਼ੀਅਲ ਰਿਪੋਰਟ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ ਕਿ ਕੰਪਨੀ ਸਮਾਰਟਫੋਨ ਦਾ ਨਿਰਮਾਣ ਪੂਰੀ ਤਰ੍ਹਾਂ ਬੰਦ ਕਰ ਕੇ ਆਪਣੇ ਸਾਫਚਵੇਅਰ ਬਿਜ਼ਨੈੱਸ ''ਤੇ ਧਿਆਨ ਦਵੇਗੀ।

 

ਕੰਪਨੀ ਨੂੰ ਸਮਾਰਟਫੋਨ ਬਿਜ਼ਨੈੱਸ ''ਚ 372 ਮਿਲੀਅਨ ਡਾਲਰ ਦਾ ਘਾਟਾ ਹੋਇਆ ਹੈ ਇਸ ਕਰਕੇ ਵੱਡਾ ਫੈਸਲਾ ਲੈਂਦੇ ਹੋਏ ਕੰਪਨੀ ਹੁਣ ਆਪਣੇ ਸਕਿਓਰਿਟੀ ਸਾਲਿਊਸ਼ਨ ਤੇ ਬਿਜ਼ਨੈੱਸ ਟੂਲਜ਼ ਸਾਫਟਵੇਅਰਜ਼ ''ਤੇ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਕੰਪਨੀ ਨੇ ਹਾਲਹੀ ''ਚ ਆਪਣਾ ਇਕ ਮੋਸਟ ਸਕਿਓਰ ਸਮਾਰਟਫੋਨ ਬਲੈਕਬੈਰੀ ਡੀ. ਟੀ. ਈ. ਕੇ. 50 ਲਾਂਚ ਕੀਤਾ ਸੀ ਜੋ ਇਕ ਐਂਡ੍ਰਾਇਡ ਸਮਾਰਟਫੋਨ ਹੈ। ਆਸਾਨ ਸ਼ਬਦਾਂ ''ਚ ਕਿਹਾ ਜਾਵੇ ਤਾਂ 2008 ''ਚ ਕੰਪਨੀ ਦਾ ਸਮਾਰਟਫੋਨ ਮਾਰਕੀਟ ਸ਼ੇਅਰ 1/5th ਸੀ ਜੋ ਹੁਣ 1 ਫੀਸਦੀ ਤੋਂ ਵੀ ਘਟ ਰਹਿ ਗਿਆ ਹੈ।


Related News