ਸਭ ਤੋਂ ਸਕਿਓਰ ਐਂਡ੍ਰਾਇਡ ਸਮਾਰਟਫੋਨ ਵਿਕਰੀ ਲਈ ਹੋਇਆ ਉਪਲੱਬਧ
Monday, Aug 29, 2016 - 11:16 AM (IST)
.jpg)
ਜਲੰਧਰ - ਬਲੈਕਬੇਰੀ ਦਾ ਨਵਾਂ ਐਂਡ੍ਰਾਇਡ ਸਮਾਰਟਫੋਨ ਜਿਸਦਾ ਨਾਮ DTEK50 ਹੈ, ਆਧਿਕਾਰਕ ਰੂਪ ਨਾਲ ਉਪਲੱਬਧ ਹੋ ਗਿਆ ਹੈ। ਫਿਲਹਾਲ ਇਹ ਸਮਾਰਟਫੋਨ ਕਨਾਡਾ ''ਚ ਹੀ ਉਪਲੱਬਧ ਹੋਇਆ ਹੈ ਪਰ ਆਉਣ ਵਾਲੇ ਦਿਨਾਂ ''ਚ ਕੰਪਨੀ ਇਸ ਨੂੰ ਹੋਰ ਦੇਸ਼ਾਂ ''ਚ ਵੀ ਲਾਂਚ ਕਰੇਗੀ ਅਤੇ ਹੋ ਸਕਦਾ ਹੈ ਇਨ੍ਹਾਂ ''ਚ ਭਾਰਤ ਵੀ ਸ਼ਾਮਿਲ ਹੋ। ਜ਼ਿਕਰਯੋਗ ਹੈ ਕਿ ਬਲੈਕਬੇਰੀ DTEK50 ਕੰਪਨੀ ਦੂਜਾ ਐਂਡ੍ਰਾਇਡ ਫੋਨ ਹੈ ਅਤੇ ਕੰਪਨੀ ਨੇ ਇਸ ਨੂੰ ਸਭ ਤੋਂ ਸਕਿਓਰ ਐਂਡ੍ਰਾਇਡ ਫੋਨ ਵੀ ਦੱਸਿਆ ਹੈ।
ਬਲੈਕਬੇਰੀ DTEK ਦੀ ਕੀਮਤ 429 ਕਨੈਡਿਅਨ ਡਾਲਰ (ਲਗਭਗ 22,145 ਰੁਪਏ) ਹੈ। ਇਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5.2 ਇੰਚ ਦੀ ਆਈ. ਪੀ. ਐੱਸ. ਫੁੱਲ ਐੱਚ. ਡੀ. ਡਿਸਪਲੇ, ਐਂਡ੍ਰਾਇਡ 6.0 ਮਾਰਸ਼ਮੈਲੋ ਵਰਜ਼ਨ, ਸਨੈਪਡ੍ਰੈਗਨ 617 ਪ੍ਰੋਸੈਸਰ, 3 ਜੀ. ਬੀ ਰੈਮ, 16 ਜੀ. ਬੀ ਇਨ-ਬਿਲਟ ਸਟੋਰੇਜ, 13 ਐਮ. ਪੀ. ਰਿਅਰ ਕੈਮਰਾ, 8 ਐੱਮ. ਪੀ. ਫ੍ਰੰਟ ਕੈਮਰਾ ਅਤੇ 2610 ਐਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।