BlackBerry 10 ''ਤੇ ਅਜੇ ਵੀ ਕੰਮ ਕਰ ਰਿਹੈ ਵਟਸਐਪ, ਜਾਣੋ ਪੂਰਾ ਮਾਮਲਾ

01/03/2018 4:25:07 PM

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਹੁਣ ਬਲੈਕਬੇਰੀ ਓ.ਐੱਸ., ਬਲੈਕਬੇਰੀ 10 ਓ.ਐੱਸ. ਅਤੇ ਵਿੰਡੋਜ਼ ਫੋਨ 8.0 (ਪੁਰਾਣੇ) ਆਪਰੇਟਿੰਗ ਸਿਸਟਮ 'ਤੇ ਬੰਦ ਹੋ ਚੁੱਕਾ ਹੈ। ਕੁਝ ਸਮਾਂ ਪਹਿਲਾਂ ਕੰਪਨੀ ਦੇ ਇਕ ਬੁਲਾਰੇ ਨੇ ਵੈੱਬਸਾਈਟ ਦੇ ਸਪੋਰਟ ਨੋਟ 'ਚ ਲਿਖਿਆ ਕਿ ਇਹ ਪਲੇਟਫਾਰਮ ਸਾਨੂੰ ਉਹ ਸਮਰੱਥਾ ਨਹੀਂ ਦਿੰਦੇ ਜਿਨ੍ਹਾਂ ਦੀ ਸਾਨੂੰ ਐਪ ਦੇ ਫੀਚਰ ਨੂੰ ਅਪਡੇਟ ਕਰਨ ਲਈ ਭਵਿੱਖ 'ਚ ਲੋੜ ਹੋਵੇਗੀ। 
ਹਾਲਾਂਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਲੈਕਬੇਰੀ 10 ਯੂਜ਼ਰਸ ਨੂੰ ਥੋੜ੍ਹੀ ਰਾਹਤ ਮਿਲੀ ਹੈ। ਵਟਸਐਪ ਦਾ ਕਹਿਣਾ ਹੈ ਕਿ ਇਨ੍ਹਾਂ ਯੂਜ਼ਰਸ ਨੂੰ 'ਗ੍ਰੇਸ ਪੀਰੀਅਡ' ਮਿਲਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਵਿੰਡੋਜ਼ ਫੋਨ ਅਤੇ ਬਲੈਕਬੇਰੀ ਓ.ਐੱਸ. ਦੇ ਯੂਜ਼ਰਸ ਨੂੰ ਇਸ ਤਰ੍ਹਾਂ ਦਾ ਗ੍ਰੇਸ ਪੀਰੀਅਡ ਮਿਲਿਆ ਹੈ ਜਾਂ ਨਹੀਂ। 
CrackBerry ਵੈੱਬਸਾਈਟ ਦੀ ਖਬਰ ਮੁਤਾਬਕ ਬਲੈਕਬੇਰੀ 10 'ਤੇ ਵਟਸਐਪ 'deprecation' ਮੋਡ 'ਤੇ ਚੱਲ ਰਿਹਾ ਹੈ। ਇਹ ਅਜੇ ਵੀ ਇਕ ਛੋਟੀ ਰਿਆਇਤ ਮਿਆਦ ਲਈ ਕੰਮ ਕਰਨਾ ਜਾਰੀ ਰੱਖੇਗਾ ਪਰ ਕੁਝ ਚੀਜ਼ਾਂ ਸਿ ਵਿਚ ਬਦਲ ਜਾਣਗੀਆਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਐਪ ਦੇ ਨਾਲ ਆਪਣੇ ਅਕਾਊਂਟ ਨੂੰ ਫਿਰ ਤੋਂ ਰਜਿਸਟਰ ਕਰਨ 'ਚ ਸਮਰੱਥ ਨਹੀਂ ਰਹੋਗੇ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇਸ ਨੂੰ ਹਟਾਉਂਦੇ ਹੋ ਅਤੇ ਉਸ ਨੂੰ ਦੁਬਾਰਾ ਇੰਸਟਾਲ ਕਰਦੇ ਹੋ ਤਾਂ ਇਹ ਤੁਹਾਨੂੰ ਆਪਣੇ ਫੋਨ ਨੰਬਰ ਨੂੰ ਪ੍ਰਮਾਣਿਤ ਕਰਨ ਅਤੇ ਸੈੱਟਅਪ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮਨਜ਼ੂਰੀ ਨਹੀਂ ਦੇਵੇਗਾ। 
ਸਾਲ 2016 'ਚ ਖਬਰ ਆਈ ਸੀ ਕਿ ਕੰਪਨੀ ਪਿਛਲੇ ਸਾਲ ਜੂਨ 'ਚ ਬਲੈਕਬੇਰੀ ਓ.ਐੱਸ. ਅਤੇ ਨੋਕੀਆ ਐੱਸ40 'ਚ ਵਟਸਐਪ ਸਰਵਿਸ ਬੰਦ ਕਰ ਦੇਵੇਗੀ। ਪਰ ਕੰਪਨੀ ਨੇ ਬਲੈਕਬੇਰੀ 10 ਅਤੇ ਬਲੈਕਬੇਰੀ ਓ.ਐੱਸ. 7 ਪਲੱਸ ਲਈ ਇਕ ਅਪਡੇਟ ਜਾਰੀ ਕੀਤਾ ਜੋ 31 ਦਸੰਬਰ 2017 ਤੱਕ ਵਟਸਐਪ ਨੂੰ ਸਪੋਰਟ ਕਰ ਰਿਹਾ ਸੀ। ਭਾਰਤ 'ਚ ਜ਼ਿਆਦਾਤਰ ਯੂਜ਼ਰਸ ਐਂਡਰਾਇਡ ਆਪਰੇਟਿੰਗ ਸਿਸਟਮ ਵਾਲੇ ਸਮਾਰਟਫੋਨਸ ਦਾ ਇਸਤੇਮਾਲ ਕਰਦੇ ਹਨ ਪਰ ਵਿੰਡੋਜ਼ ਅਤੇ ਬਲੈਕਬੇਰੀ ਦੇ ਆਪਰੇਟਿੰਗ ਸਿਸਟਮ ਵਾਲੇ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਹੈ। 
ਜ਼ਿਕਰਯੋਗ ਹੈ ਕਿ ਐਂਡਰਾਇਡ 2.3.7 ਜਾਂ ਇਸ ਤੋਂ ਪੁਰਾਣੇ ਵਰਜ਼ਨ ਵਾਲੇ ਸਮਾਰਟਫੋਨਸ ਲਈ ਵੀ ਇਹ ਐਪ 1 ਫਰਵਰੀ, 2020 ਤੋਂ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਤੋਂ ਪਹਿਲਾਂ 30 ਜੂਨ, 2017 ਤੋਂ ਸਿੰਬੀਅਨ ਐੱਸ60 'ਤੇ ਚੱਲਣ ਵਾਲੇ ਨੋਕੀਆ ਫੋਨ ਲਈ ਮੈਸਸੇਜਿੰਗ ਐਪ ਲਈ ਸਪੋਰਟ ਬੰਦ ਕਰ ਦਿੱਤਾ ਗਿਆ ਸੀ।


Related News