BigBasket ਦੇ 20 ਮਿਲੀਅਨ ਗਾਹਕਾਂ ਦਾ ਡਾਟਾ ਲੀਕ, ਡਾਰਕ ਵੈੱਬ ''ਤੇ ਹੋ ਰਹੀ ਵਿਕਰੀ

Wednesday, Apr 28, 2021 - 10:03 PM (IST)

ਗੈਜੇਟ ਡੈਸਕ-BigBasket ਦੇ ਕਰੀਬ 20 ਮਿਲੀਅਨ ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ ਹੋ ਗਿਆ ਹੈ। ਕੁਝ ਦਿਨ ਪਹਿਲਾਂ ਦੀ ਕੰਪਨੀ ਦੇ ਡਾਟਾ ਲੀਕ ਦੀ ਰਿਪੋਰਟ ਆਈ ਸੀ। ਇਸ ਡਾਟਾ ਲੀਕ 'ਚ ਈ-ਮੇਲ ਐਡਰੈੱਸ, ਫੋਨ ਨੰਬਰ, ਪਾਸਵਰਡ ਵਰਗੀਆਂ ਜਾਣਕਾਰੀਆਂ ਸ਼ਾਮਲ ਹਨ। ਇਸ ਲੀਕ 'ਚ ਫਿਜ਼ੀਕਲ ਐਡਰੈਸ ਅਤੇ ਡੇਟ ਆਫ ਬਰਥ ਵੀ ਸ਼ਾਮਲ ਹਨ। ਡਾਰਕ ਵੈੱਬ 'ਤੇ ਬਿਗਬਾਸਕਟ ਯੂਜ਼ਰਸ ਦੇ ਡਾਟਾ ਫ੍ਰੀ 'ਚ ਉਪਲਬੱਧ ਹਨ। ਇਕ ਹੋਰ ਹੈਕਰ ਨੇ ਦਾਅਵਾ ਕੀਤਾ ਹੈ ਕਿ ਉਸ ਤੋਂ ਬਾਅਦ ਯੂਜ਼ਰਸ ਦੇ ਪਾਸਵਰਡ ਵੀ ਐਂਕ੍ਰੀਪਟੇਡ ਫਾਰਮ 'ਚ ਹਨ।

ਇਹ ਵੀ ਪੜ੍ਹੋ-ਪਾਕਿ 'ਚ ਲੱਗ ਸਕਦੈ ਲਾਕਡਾਊਨ, ਵੈਕਸੀਨ ਦੀ ਘਾਟ ਕਾਰਣ ਪ੍ਰਾਈਵੇਟ ਕੇਂਦਰ ਵੀ ਬੰਦ

ਹੈਕਰਸ ਗਰੁੱਪ 'ਚ ਫੇਮਸ ਡਾਰਕ ਵੈਬ ShinyHunters 'ਤੇ ਸਾਰੇ ਯੂਜ਼ਰਸ ਦਾ ਡਾਟਾ ਉਪਲੱਬਧ ਹੈ ਜਿਸ 'ਚ ਕਈ ਤਰ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਹਨ। ਭਾਰਤੀ ਸਾਈਬਰ ਸਕਿਓਰਟੀ ਰਿਸਰਚ ਰਾਜਸ਼ੇਖਰ ਰਾਜਹਰੀਆ ਨੇ ਇਸ ਡਾਟਾ ਲੀਕ ਨੂੰ ਲੈ ਕੇ ਟਵੀਟ ਕੀਤਾ ਹੈ। ਇਸ ਤੋਂ ਪਹਿਲਾ ਪਿਛਲੇ ਸਾਲ ਨਵੰਬਰ 'ਚ ਵੀ ਬਿਗਬਾਸਕਟ ਦਾ ਡਾਟਾ ਲੀਕ ਹੋਇਆ ਸੀ। ShinyHunters ਡਾਰਕ ਵੈੱਬ 'ਤੇ ਪਿਛਲੇ ਪੂਰੇ ਹਫਤੇ ਤੱਕ ਡਾਟਾ ਡਾਊਨਲੋਡ ਕਰਨ ਦੀ ਸੁਵਿਧਾ ਦਿੱਤੀ। ਕਈ ਯੂਜ਼ਰਸ ਦੇ ਪਾਸਵਰਡ ਪਲੇਨ ਟੈਕਸਟ 'ਚ ਮੌਜੂਦ ਸਨ ਜਿਨ੍ਹਾਂ ਦੀ ਵਿਕਰੀ ਡਾਰਕ ਵੈੱਬ 'ਤੇ ਹੋਰ ਹੀ ਸੀ।

ਇਹ ਵੀ ਪੜ੍ਹੋ-ਟੀਕਿਆਂ ਦੀ ਖੁਰਾਕ ਕੋਵਿਡ-19 ਦੀ ਸੰਚਾਰ ਦਰ ਨੂੰ ਅੱਧਾ ਕਰਦੀ ਹੈ : ਬ੍ਰਿਟਿਸ਼ ਅਧਿਐਨ

Have I Been Pwned ਨੇ ਵੀ ਕਈ ਯੂਜ਼ਰਸ ਦੇ ਡਾਟਾ ਲੀਕ ਦੀ ਪੁਸ਼ਟੀ ਕੀਤੀ ਹੈ ਅਤੇ ਕਈ ਯੂਜ਼ਰਸ ਨੂੰ ਇਸ ਸੰਬੰਧ 'ਚ ਕੰਪਨੀ ਨੇ ਲੋਕਾਂ ਨੂੰ ਈ-ਮੇਲ ਰਾਹੀਂ ਜਾਣਕਾਰੀ ਵੀ ਦਿੱਤੀ ਹੈ। ਦੱਸ ਦੇਈਏ ਕਿ ਬਿਗਬਾਸਕਟ ਦੀ ਸ਼ੁਰੂਆਤ ਸਾਲ 2011 'ਚ ਹੋਈ ਸੀ। ਇਸ 'ਚ ਚਾਈਨੀਜ਼ ਕੰਪਨੀ ਅਲੀਬਾਬਾ ਦੀ ਵੀ ਹਿੱਸੇਦਾਰੀ ਹੈ। 

ਇਹ ਵੀ ਪੜ੍ਹੋ-'17 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਇੰਡੀਅਨ ਵੈਰੀਐਂਟ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News