Google Drive ’ਚ ਸਾਹਮਣੇ ਆਈ ਵੱਡੀ ਖਾਮੀ, ਤੁਹਾਡੇ ਫੋਨ ’ਚ ਆ ਸਕਦਾ ਹੈ ਵਾਇਰਸ

Thursday, Aug 27, 2020 - 04:57 PM (IST)

Google Drive ’ਚ ਸਾਹਮਣੇ ਆਈ ਵੱਡੀ ਖਾਮੀ, ਤੁਹਾਡੇ ਫੋਨ ’ਚ ਆ ਸਕਦਾ ਹੈ ਵਾਇਰਸ

ਗੈਜੇਟ ਡੈਸਕ– ਗੂਗਲ ਦੀ ਕਲਾਊਡ ਡਾਟਾ ਸਰਵਿਸ ਗੂਗਲ ਡ੍ਰਾਈਵ ’ਚ ਬਹੁਤ ਵੱਡੀ ਸੁਰੱਖਿਆ ਖਾਮੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, ਗੂਗਲ ਡ੍ਰਾਈਵ ਦਾ ਹੈਕਰ ਗਲਤ ਇਸਤੇਮਾਲ ਕਰ ਸਕੇਦ ਹਨ। ਇਥੋਂ ਤਕ ਕਿ ਇਸ ਰਾਹੀਂ ਤੁਹਾਡੇ ਫੋਨ ਨੂੰ ਵੀ ਹੈਕ ਕਰ ਸਕਦੇ ਹਨ। ਰਿਪੋਰਟ ਮੁਤਾਬਕ, ਗੂਗਲ ਡ੍ਰਾਈਵ ’ਤੇ ਇਹ ਫਾਈਲਾਂ ਈਮੇਜ ਅਤੇ ਡਾਕਿਊਮੈਂਟਸ ਦੇ ਤੌਰ ’ਤੇ ਹੋ ਸਕਦੀਆਂ ਹਨ। 

ਮੈਨੇਜ ਵਰਜ਼ਨ ਫੀਚਰ ’ਚ ਖਾਮੀ!
ਹੈਕਰ ਨਿਊਜ਼ ਦੇ ਸਿਸਟਮ ਐਡਮਿਨ ਨਿਕੋਸੀ ਮੁਤਾਬਕ, ਉਨ੍ਹਾਂ ਨੇ ਗੂਗਲ ਨੂੰ ਇਸ ਬਗ ਬਾਰੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ, ਇਹ ਖਾਮੀ ਗੂਗਲ ਡ੍ਰਾਈਵ ਮੈਨੇਜ ਵਰਜ਼ਨ ਫੀਚਰ ’ਚ ਪਾਈ ਗਈ ਹੈ, ਜਿਸ ਵਿਚ ਯੂਜ਼ਰ ਵੱਖ-ਵੱਖ ਵਰਜ਼ਨ ਦੀਆਂ ਫਾਈਲਾਂ ਨੂੰ ਅਪਲੋਡ ਕਰ ਸਕਦਾ ਹੈ। ਯੂਜ਼ਰਸ ਗੂਗਲ ਡ੍ਰਾਈਵ ਫਾਈਲਾਂ ’ਚ ਹੋਏ ਕਿਸੇ ਵੀ ਬਦਲਾਵਾਂ ਨੂੰ ਟ੍ਰੈਕ ਵੀ ਕਰ ਸਕਦੇ ਹਨ, ਜਿਨ੍ਹਾਂ ’ਚ ਫਾਈਲਾਂ ਦੀ ਐਡਿਟਿੰਗ, ਕੁਮੈਂਟ ਸ਼ਾਮਲ ਕਰਨਾ ਅਤੇ ਫੋਲਡਰ ਦਾ ਨਾਮ ਬਦਲਣਾ ਵੀ ਸਾਮਲ ਹੈ। 

ਆਨਲਾਈਨ ਪ੍ਰੀਵਿਊ ’ਚ ਪਤਾ ਨਹੀਂ ਚਲਦਾ
ਅਜਿਹੇ ਮਾਲਵੇਅਰ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਆਨਲਾਈਨ ਪ੍ਰੀਵਿਊ ’ਚ ਕੋਈ ਅਜਿਹੀ ਗੱਲ ਨਹੀਂ ਵਿਖਾਈ ਦਿੰਦੀ ਜਿਸ ਦੇ ਅਧਾਰ ’ਤੇ ਸ਼ੱਕ ਕੀਤਾ ਜਾਵੇ। ਆਨਲਾਈਨ ਡ੍ਰਾਈਵ ’ਚ ਸਧਾਰਣ ਵਿਖਣ ਵਾਲੀ ਫਾਈਰ ਇਕ ਵਾਰ ਡਾਊਨਲੋਡ ਜਾਂ ਇੰਸਟਾਲ ਕੀਤੇ ਜਾਣ ਤੋਂ ਬਾਅਦ ਆਪਣਾ ਕੰਮ ਕਰਦੀ ਹੈ। ਖ਼ਤਰਨਾਕ ਗੱਲ ਇਹ ਵੀ ਹੈ ਕਿ ਕਿਸੇ ਥਰਡ ਪਾਰਟੀ ਐਂਟੀਵਾਇਰਲ ਤੋਂ ਅਲਰਟ ਮਿਲਣ ਤੋਂ ਬਾਅਦ ਵੀ ਗੂਗਲ ਕ੍ਰੋਮ ਬ੍ਰਾਊਜ਼ਰ ਡ੍ਰਾਈਵ ਤੋਂ ਕੀਤੇ ਗਏ ਡਾਊਨਲੋਡਸ ਨੂੰ ਟ੍ਰਸਟ ਕਰਦਾ ਹੈ। 

ਡਾਟਾ ਚੋਰੀ ਅਤੇ ਹੈਕਿੰਗ ਦਾ ਖ਼ਤਰਾ
ਮਾਲਵੇਅਰ ਦੀ ਮਦਦ ਨਾਲ ਫਿਸ਼ਿੰਗ ਅਟੈਕ ਕਰਕੇ ਯੂਜ਼ਰਸ ਦਾ ਡਾਟਾ ਚੋਰੀ ਕੀਤਾ ਜਾ ਸਕਦਾ ਹੈ ਜਾਂ ਫਿਰ ਪ੍ਰਭਾਵਿਤ ਪ੍ਰੋਗਰਾਮਾਂ ਨੂੰ ਸਿਸਟਮ ਦਾ ਕੰਟਰੋਲ ਮਿਲ ਸਕਦਾ ਹੈ। ਸ਼ੇਅਰਡ ਐਕਸੈਸ ਹੋਣ ’ਤੇ ਵੱਡਾ ਨੈੱਟਵਰਕ ਇਸ ਨਾਲ ਪ੍ਰਭਾਵਿਤ ਹੋ ਸਕਦਾ ਹੈ। ਗੂਗਲ ਨੂੰ ਇਹ ਸਮੱਸਿਆ ਦੱਸੇ ਜਾਣ ਤੋਂ ਬਾਅਦ ਵੀ ਅਜੇ ਤਕ ਇਸ ਦਾ ਕੋਈ ਸਾਫਟਵੇਅਰ ਪੈਚ ਰਿਲੀਜ਼ ਨਹੀਂ ਕੀਤਾ ਗਿਆ। ਇਸ ਦਾ ਅਸਰ ਗੂਗਲ ਡ੍ਰਾਈਵ ’ਤੇ ਫਾਈਲ ਸ਼ੇਅਰ ਕਰਨ ਵਾਲੇ ਯੂਜ਼ਰਸ ’ਤੇ ਬੁਰਾ ਪੈ ਸਕਦਾ ਹੈ। 


author

Rakesh

Content Editor

Related News