GTA 6 ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ''ਚ ਹੀ 3.79 ਬਿਲੀਅਨ ਡਾਲਰ ਦੀ ਕੀਤੀ ਕਮਾਈ

Saturday, Nov 21, 2026 - 01:24 AM (IST)

GTA 6 ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ''ਚ ਹੀ 3.79 ਬਿਲੀਅਨ ਡਾਲਰ ਦੀ ਕੀਤੀ ਕਮਾਈ

ਨਿਊਯਾਰਕ : ਮਸ਼ਹੂਰ ਵੀਡੀਓ ਗੇਮ ਨਿਰਮਾਤਾ ਕੰਪਨੀ ਰੌਕਸਟਾਰ ਗੇਮਜ਼ ਦੀ ਬਹੁ-ਚਰਚਿਤ ਗੇਮ 'ਗ੍ਰੈਂਡ ਥੈਫਟ ਆਟੋ 6' (GTA VI) ਨੇ ਰਿਲੀਜ਼ ਹੁੰਦਿਆਂ ਹੀ ਵਿਕਰੀ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਇਸ ਦੀ ਮੂਲ ਕੰਪਨੀ 'ਟੇਕ-ਟੂ ਇੰਟਰਐਕਟਿਵ ਸੌਫਟਵੇਅਰ' (Take-Two Interactive) ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ, 19 ਨਵੰਬਰ ਨੂੰ ਲਾਂਚ ਹੋਈ ਇਸ ਗੇਮ ਨੇ ਪਹਿਲੇ ਹੀ ਦਿਨ ਰਿਟੇਲ ਵਿਕਰੀ ਰਾਹੀਂ 3.79 ਬਿਲੀਅਨ ਅਮਰੀਕੀ ਡਾਲਰ (ਕਰੀਬ 31,500 ਕਰੋੜ ਰੁਪਏ ਤੋਂ ਵੱਧ) ਦਾ ਇਤਿਹਾਸਕ ਕਾਰੋਬਾਰ ਕੀਤਾ ਹੈ।

ਕੰਪਨੀ ਅਨੁਸਾਰ, ਰਿਲੀਜ਼ ਤੋਂ ਪਹਿਲਾਂ ਹੀ ਵੱਖ-ਵੱਖ ਪਲੇਟਫਾਰਮਾਂ 'ਤੇ ਇਸ ਗੇਮ ਦੀਆਂ 32.5 ਮਿਲੀਅਨ (3.25 ਕਰੋੜ) ਯੂਨਿਟਾਂ ਵਿਕ ਚੁੱਕੀਆਂ ਸਨ। ਇਸ ਦੇ ਨਾਲ ਹੀ ਮਸ਼ਹੂਰ ਰੇਟਿੰਗ ਪਲੇਟਫਾਰਮ 'ਮੈਟਾਕ੍ਰਿਟਿਕ' 'ਤੇ ਵੀ GTA 6 ਨੂੰ 100 ਵਿੱਚੋਂ 99 ਦਾ ਸ਼ਾਨਦਾਰ ਸਕੋਰ ਮਿਲਿਆ ਹੈ।

ਰੌਕਸਟਾਰ ਗੇਮਜ਼ ਦੇ ਪ੍ਰਧਾਨ ਅਤੇ ਸੰਸਥਾਪਕ ਸੈਮ ਹਾਊਜ਼ਰ ਨੇ ਇਸ ਇਤਿਹਾਸਕ ਸਫ਼ਲਤਾ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਦੁਨੀਆ ਭਰ ਦੇ ਖਿਡਾਰੀਆਂ ਵੱਲੋਂ ਮਿਲੇ ਇਸ ਬੇਮਿਸਾਲ ਹੁੰਗਾਰੇ ਨਾਲ ਕੰਪਨੀ ਇੱਕ ਨਵੇਂ ਅਧਿਆਏ ਵਿੱਚ ਪ੍ਰਵੇਸ਼ ਕਰ ਰਹੀ ਹੈ।

'ਵਾਈਸ ਸਿਟੀ' (Vice City) ਦੀ ਪਿੱਠਭੂਮੀ 'ਤੇ ਆਧਾਰਿਤ ਇਸ ਨਵੀਂ ਗੇਮ ਵਿੱਚ 'ਜੇਸਨ' ਅਤੇ 'ਲੂਸੀਆ' ਮੁੱਖ ਕਿਰਦਾਰਾਂ ਵਜੋਂ ਨਜ਼ਰ ਆ ਰਹੇ ਹਨ। ਇਹ ਗੇਮ ਪਲੇਅਸਟੇਸ਼ਨ ਸਟੋਰ, ਮਾਈਕ੍ਰੋਸੌਫਟ ਸਟੋਰ ਅਤੇ ਰੌਕਸਟਾਰ ਗੇਮਜ਼ ਸਟੋਰ ਸਮੇਤ ਪ੍ਰਮੁੱਖ ਰਿਟੇਲਰਾਂ 'ਤੇ ਉਪਲਬਧ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈ 'ਗ੍ਰੈਂਡ ਥੈਫਟ ਆਟੋ 5' (GTA V) ਦੀਆਂ ਲਗਭਗ 23.5 ਕਰੋੜ ਕਾਪੀਆਂ ਵਿਕੀਆਂ ਸਨ, ਜਦੋਂਕਿ ਪੂਰੀ GTA ਸੀਰੀਜ਼ ਦੀਆਂ ਹੁਣ ਤੱਕ ਦੁਨੀਆ ਭਰ ਵਿੱਚ ਕਰੀਬ 48 ਕਰੋੜ ਯੂਨਿਟਾਂ ਵਿਕ ਚੁੱਕੀਆਂ ਹਨ। ਇਸ ਜ਼ਬਰਦਸਤ ਕਮਾਈ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਵੀ ਟੇਕ-ਟੂ ਇੰਟਰਐਕਟਿਵ (TTWO) ਦੇ ਸ਼ੇਅਰਾਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ।
 


author

Inder Prajapati

Content Editor

Related News