ਕੀਮਤਾਂ ਘਟਦਿਆਂ ਹੀ ਤੁਹਾਡੇ ਲਈ ਖ਼ੁਦ ਸ਼ਾਪਿੰਗ ਕਰੇਗਾ Amazon ! ਆ ਰਿਹੈ Auto-Buy ਦਾ ਫੀਚਰ

Sunday, Nov 22, 2026 - 02:06 PM (IST)

ਕੀਮਤਾਂ ਘਟਦਿਆਂ ਹੀ ਤੁਹਾਡੇ ਲਈ ਖ਼ੁਦ ਸ਼ਾਪਿੰਗ ਕਰੇਗਾ Amazon ! ਆ ਰਿਹੈ Auto-Buy ਦਾ ਫੀਚਰ

ਬਿਜ਼ਨੈੱਸ ਡੈਸਕ- ਆਨਲਾਈਨ ਸ਼ਾਪਿੰਗ ਦਾ ਤਰੀਕਾ ਤੇਜ਼ੀ ਨਾਲ ਬਦਲਣ ਜਾ ਰਿਹਾ ਹੈ। ਹੁਣ ਗਾਹਕਾਂ ਨੂੰ ਆਪਣੀ ਪਸੰਦ ਦਾ ਸਾਮਾਨ ਲੱਭਣ, ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਦੀ ਤੁਲਨਾ ਕਰਨ ਅਤੇ ਆਰਡਰ ਦੇਣ ਲਈ ਖੁਦ ਘੰਟਿਆਂ ਤੱਕ ਵੈੱਬਸਾਈਟਾਂ ਖੰਗਾਲਣ ਦੀ ਲੋੜ ਨਹੀਂ ਪਵੇਗੀ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਏਜੰਟ ਇਹ ਜ਼ਿੰਮੇਵਾਰੀ ਸੰਭਾਲਣਗੇ। ਗਾਹਕ ਆਪਣੀ ਲੋੜ ਅਤੇ ਬਜਟ ਦੱਸਣਗੇ ਅਤੇ ਏ.ਆਈ. ਉਨ੍ਹਾਂ ਲਈ ਸਾਮਾਨ ਲੱਭਣ ਤੋਂ ਲੈ ਕੇ ਕਾਰਟ ’ਚ ਪਾਉਣ ਅਤੇ ਆਰਡਰ ਕਰਨ ਤੱਕ ਦੀ ਪ੍ਰਕਿਰਿਆ ਪੂਰੀ ਕਰ ਸਕੇਗਾ। ਐਮਾਜ਼ੋਨ ਦੇ ਨਾਲ ਚੈਟ ਜੀ.ਪੀ.ਟੀ. ਅਤੇ ਜੈਮਿਨੀ ਵਰਗੇ ਪਲੇਟਫਾਰਮ ਵੀ ਇਸ ਦੌੜ ’ਚ ਉਤਰ ਗਏ ਹਨ।

ਚੈਟ ਜੀ.ਪੀ.ਟੀ. ਰਾਹੀਂ ਭਾਰਤ ’ਚ ਵੀ ਖਰੀਦਦਾਰੀ
ਓਪਨ ਏ.ਆਈ. ਨੇ 13 ਨਵੰਬਰ ਨੂੰ ਚੈਟ ਜੀ.ਪੀ.ਟੀ. ’ਚ ਸ਼ਾਪਿੰਗ ਨਾਲ ਜੁੜੀ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਰਾਹੀਂ ਯੂਜ਼ਰਜ਼ ਆਪਣੀ ਲੋੜ ਮੁਤਾਬਕ ਪ੍ਰੋਡਕਟ ਲੱਭ ਸਕਦੇ ਹਨ ਅਤੇ ਏ.ਆਈ. ਏਜੰਟ ਦੀ ਮਦਦ ਨਾਲ ਸ਼ਾਪਿੰਗ ਕਰ ਸਕਦੇ ਹਨ। ਅਮਰੀਕਾ ’ਚ 18 ਸਾਲ ਤੋਂ ਵੱਧ ਉਮਰ ਦੇ ਚੈਟ ਜੀ.ਪੀ.ਟੀ. ਪ੍ਰੋ ਯੂਜ਼ਰਜ਼ ਇਸ ਸਹੂਲਤ ਦੀ ਵਰਤੋਂ ਕਰ ਸਕਦੇ ਹਨ। ਭਾਰਤ ’ਚ ਵੀ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਕੱਪੜਿਆਂ ਅਤੇ ਅਸੈਸਰੀਜ਼ ਵਰਗੇ ਉਤਪਾਦਾਂ ਲਈ ਯੂਜ਼ਰਜ਼ ‘ਟ੍ਰਾਈ ਆਨ’ ਬਦਲ ਚੁਣ ਕੇ ਆਪਣੀ ਤਸਵੀਰ ਅਪਲੋਡ ਕਰ ਸਕਦੇ ਹਨ। ਚੈਟ ਜੀ.ਪੀ.ਟੀ. ਉਸ ਤਸਵੀਰ ’ਚ ਪ੍ਰੋਡਕਟ ਪਹਿਨਿਆ ਹੋਇਆ ਵਿਖਾ ਸਕਦਾ ਹੈ।

ਇਹ ਵੀ ਪੜ੍ਹੋ- BJP ਦੇ ਰਾਜ ਸਭਾ ਮੈਂਬਰ ਦਾ ਹੋਇਆ ਦਿਹਾਂਤ, 8 ਮਹੀਨੇ ਪਹਿਲਾਂ ਹੀ MP ਬਣੇ ਸੀ ਰਾਮਰਾਓ

ਜੈਮਿਨੀ ਦੱਸੇਗਾ ਲੋੜ ਮੁਤਾਬਕ ਬਦਲ
ਉੱਥੇ ਹੀ ਗੂਗਲ ਦਾ ਜੈਮਿਨੀ ਵੀ ਆਨਲਾਈਨ ਸ਼ਾਪਿੰਗ ’ਚ ਮਦਦਗਾਰ ਬਣ ਰਿਹਾ ਹੈ। ਇਸ ਦੇ ਏਜੰਟਿਕ ਫੀਚਰ ’ਚ ਯੂਜ਼ਰਜ਼ ਆਪਣੀ ਲੋੜ ਅਤੇ ਪਸੰਦ ਦੱਸ ਸਕਦੇ ਹਨ। ਇਸ ਤੋਂ ਬਾਅਦ ਜੈਮਿਨੀ ਢੁੱਕਵਾਂ ਪ੍ਰੋਡਕਟ ਲੱਭਣ ਤੋਂ ਲੈ ਕੇ ਕਾਰਟ ਤੱਕ ਪਹੁੰਚਾਉਣ ’ਚ ਮਦਦ ਕਰਦਾ ਹੈ।

ਅਮਰੀਕਾ ’ਚ ਗੂਗਲ-ਪੇਅ ਰਾਹੀਂ ਸੇਵ ਕੀਤੇ ਵੀਜ਼ਾ ਅਤੇ ਮਾਸਟਰਕਾਰਡ ਨਾਲ ਪੇਮੈਂਟ ਕਰਨ ਦੀ ਸਹੂਲਤ ਵੀ ਹੈ। ਭਾਰਤ ’ਚ ਇਹ ਸਾਮਾਨ ਲੱਭਣ ਅਤੇ ਕਾਰਟ ਤੱਕ ਪਹੁੰਚਾਉਣ ’ਚ ਮਦਦ ਕਰ ਸਕਦਾ ਹੈ ਪਰ ਪੇਮੈਂਟ ਯੂਜ਼ਰਜ਼ ਨੂੰ ਖੁਦ ਕਰਨੀ ਪਵੇਗੀ।

ਐਮਾਜ਼ੋਨ ’ਚ ਕੀਮਤ ਘਟਦਿਆਂ ਹੀ ਆਟੋ-ਬਾਏ
ਐਮਾਜ਼ੋਨ ਨੇ ਏ.ਆਈ. ਸ਼ਾਪਿੰਗ ਅਸਿਸਟੈਂਟ ’ਚ ‘ਆਟੋ-ਬਾਏ’ ਫੀਚਰ ਦਿੱਤਾ ਹੈ। ਇਸ ’ਚ ਗਾਹਕ ਕਿਸੇ ਉਤਪਾਦ ਦੀ ਕੀਮਤ ਜਾਂ ਲੋੜੀਂਦੇ ਡਿਸਕਾਊਂਟ ਦੀ ਲਿਮਿਟ ਤੈਅ ਕਰ ਸਕਦੇ ਹਨ। ਕੀਮਤ ਤੈਅ ਕੀਤੀ ਲਿਮਿਟ ’ਤੇ ਆਉਂਦਿਆਂ ਹੀ ਏ.ਆਈ. ਆਰਡਰ ਦੇ ਦਿੰਦਾ ਹੈ। ਅਮਰੀਕਾ ’ਚ ਉਤਪਾਦ ਗਾਹਕ ਦੇ ਪਤੇ ’ਤੇ ਪਹੁੰਚ ਜਾਂਦਾ ਹੈ ਅਤੇ ਭੁਗਤਾਨ ਵੀ ਹੋ ਜਾਂਦਾ ਹੈ। ਭਾਰਤ ’ਚ ਵੀ ਗਾਹਕ ਉਤਪਾਦਾਂ ਦੀਆਂ ਕੀਮਤਾਂ ’ਤੇ ਨਜ਼ਰ ਰੱਖ ਸਕਦੇ ਹਨ ਅਤੇ ਏ. ਆਈ. ਤੋਂ ਸਾਮਾਨ ਕਾਰਟ ’ਚ ਪਵਾ ਸਕਦੇ ਹਨ ਪਰ ਭੁਗਤਾਨ ਖੁਦ ਕਰਨਾ ਪਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News