Hyundai ਦੀਆਂ ਇਨ੍ਹਾਂ ਕਾਰਾਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

Saturday, Mar 09, 2024 - 04:07 PM (IST)

Hyundai ਦੀਆਂ ਇਨ੍ਹਾਂ ਕਾਰਾਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

ਆਟੋ ਡੈਸਕ- ਹੁੰਡਈ ਇਸ ਮਹੀਨੇ ਆਪਣੀਆਂ ਕਾਰਾਂ 'ਤੇ ਗਾਹਕਾਂ ਲਈ ਬਚਤ ਦਾ ਮੌਕਾ ਲੈ ਕੇ ਆਈ ਹੈ। ਕੰਪਨੀ ਇਸ ਮਹੀਨੇ ਓਰਾ, ਗ੍ਰੈਂਡ ਆਈ 10 ਨਿਓਸ, ਵੈਨਿਊ ਅਤੇ ਆਈ 20 'ਤੇ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਬੋਨਸ ਦੀ ਪੇਸ਼ਕਸ਼ ਕਰ ਰਹੀ ਹੈ। ਮਾਡਲ ਅਨੁਸਾਰ ਜਾਣਦੇ ਹਾਂ ਕਿਹੜੀਆਂ ਕਾਰਾਂ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

Hyundai i10 Nios

ਹੁੰਡਈ ਗ੍ਰੈਂਡ ਆਈ 10 ਨਿਓਸ 'ਤੇ ਇਸ ਮਹੀਨੇ ਕੁੱਲ 43,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਨਿਓਸ ਨੂੰ ਪਿਛਲੇ ਸਾਲ ਹੀ ਬੱਡੇ ਬਦਲਾਅ ਦੇ ਨਾਲ ਪੇਸ਼ ਕੀਤਾ ਗਿਆ ਸੀ। 

Hyundai Aura

ਓਰਾ ਕੰਪੈਕਟ ਸੇਡਾਨ 'ਤੇ 33,000 ਰੁਪਏ ਤਕ ਦੇ ਲਾਭ ਅਤੇ ਛੋਟ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਹੁੰਡਈ ਓਰਾ ਦੀ ਕੀਮਤ 6.49 ਲੱਖ ਰੁਪਏ ਤੋਂ 9.05 ਲੱਖ ਰੁਪਏ ਦੇ ਵਿਚਕਾਰ ਹੈ। 

Hyundai Venue

ਹੁੰਡਈ ਵੈਨਿਊ ਕੰਪੈਕਟ ਐੱਸ.ਯੂ.ਵੀ. 'ਤੇ ਇਸ ਮਹੀਨੇ ਕੁੱਲ 30,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਮੌਜੂਦਾ ਸਮੇਂ 'ਚ ਵੈਨਿਊ 7.94 ਲੱਖ ਤੋਂ 13.48 ਲੱਖ ਰੁਪਏ ਦੀ ਕੀਮਤ 'ਤੇ ਉਪਲੱਬਧ ਹੈ।

Hyundai i20

Hyundai i20 'ਤੇ ਇਸ ਮਹੀਨੇ 25,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। 


author

Rakesh

Content Editor

Related News