ਵਟਸਐਪ ਐਨਿਮੇਟੇਡ ਸਟਿਕਰਸ 'ਚ ਜਲਦ ਆਉਣ ਵਾਲੀ ਹੈ ਵੱਡੀ ਅਪਡੇਟ

Saturday, Jul 18, 2020 - 08:50 PM (IST)

ਗੈਜੇਟ ਡੈਸਕ—ਵਟਸਐਪ ਨੇ ਇਸ ਮਹੀਨੇ ਆਪਣੇ ਯੂਜ਼ਰਸ ਲਈ ਐਨਿਮੇਟੇਡ ਸਟਿਕਰਸ ਨਾਲ ਕਈ ਦੂਜੇ ਫੀਚਰਸ ਵੀ ਲਾਂਚ ਕੀਤੇ ਸਨ। ਵਟਸਐਪ ਐਨਿਮੇਟੇਡ ਸਟਿਕਰਸ ਐਂਡ੍ਰਾਇਡ ਅਤੇ ਆਈ.ਓ.ਐÎੱਸ. ਐਪਸ ਯੂਜ਼ਰਸ ਲਈ ਉਪਲੱਬਧ ਹੈ।
ਵਟਸਐਪ ਕੋਲ ਕੁਝ ਐਨਿਮੇਟੇਡ ਸਟਿਕਰ ਪੈਕਸ ਹਨ ਜਿਸ ਨੂੰ ਯੂਜ਼ਰਸ ਡਾਊਨਲੋਡ ਕਰ ਚੈਟਸ 'ਚ ਭੇਜਣ ਲਈ ਇਸਤੇਮਾਲ ਕਰ ਸਕਦੇ ਹਨ ਪਰ ਵਟਸਐਪ 'ਚ ਐਨਿਮੇਟੇਡ ਸਟਿਕਸ ਨੂੰ ਲੂਪ ਕਰ ਪਲੇਅ ਨਹੀਂ ਕੀਤਾ ਜਾ ਸਕਦਾ ਹੈ। ਭਾਵ ਜਦ ਤੁਸੀਂ ਐਨਿਮੇਟੇਡ ਸਟਿਕਰਸ ਭੇਜਦੇ ਹੋ ਤਾਂ ਇਹ ਸਿਰਫ ਇਕ ਵਾਰ ਹੀ ਪਲੇਅ ਹੁੰਦਾ ਹੈ ਅਤੇ ਇਸ ਨੂੰ ਦੋਬਾਰਾ ਪਲੇਅ ਕਰਨ ਲਈ ਸਕਰਾਲ ਅਪ ਜਾਂ ਡਾਊਨ ਕਰਨਾ ਹੁੰਦਾ ਹੈ। ਦੱਸ ਦੇਈਏ ਕਿ ਟੈਲੀਗ੍ਰਾਮ 'ਚ ਐਨਿਮੇਟੇਡ ਸਟਿਕਰਸ ਨੂੰ ਲੂਪ ਕਰ ਪਲੇਅ ਕੀਤਾ ਜਾ ਸਕਦਾ ਹੈ।

ਪਰ ਹੁਣ ਅਜਿਹਾ ਲੱਗਦਾ ਹੈ ਕਿ ਵਟਸਐਪ ਆਪਣੇ ਐਨਿਮੇਟੇਡ ਸਟਿਕਰਸ 'ਚ ਇਨਫਿਟਿਨ ਲੂਪ ਪਲੇਅ ਲਿਆਉਣ 'ਤੇ ਕੰਮ ਕਰ ਰਿਹਾ ਹੈ। ਵਟਸਐਪ ਨੂੰ ਟਰੈਕ ਕਰਨ ਵਾਲੇ ਪਬਲਿਕੇਸ਼ਨ WABetaInfo ਵੱਲੋਂ ਸ਼ੇਅਰ ਇਕ ਵੀਡੀਓ 'ਚ ਐਨਿਮੇਟੇਡ ਸਟਿਕਰ ਨੂੰ ਵਟਸਐਪ 'ਤੇ ਲੂਪ 'ਚ ਪਲੇਅ ਹੁੰਦਾ ਦੇਖਿਆ ਜਾ ਸਕਦਾ ਹੈ। ਅਜੇ ਵਟਸਐਪ ਨੇ ਇਸ ਅਪਡੇਟ ਦੇ ਬਾਰੇ 'ਚ ਕੋਈ ਆਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ। ਭਲੇ ਹੀ ਇਹ ਵਟਸਐਪ ਦਾ ਵੱਡਾ ਫੀਚਰ ਨਾ ਹੋਵੇ ਪਰ ਇਹ ਐਨਿਮੇਟੇਡ ਸਟਿਕਰਸ ਭੇਜਣ ਵਾਲਿਆਂ ਲਈ ਇਹ ਜ਼ਰੂਰੀ ਫੀਚਰ ਹੈ। ਜੇਕਰ ਸਟਿਕਰ ਸਥਿਰ ਰਹਿੰਦਾ ਹੈ ਤਾਂ ਨਾਰਮਲ ਸਟਿਕਰ ਅਤੇ ਐਨਿਮੇਟੇਡ ਸਟਿਕਰ ਵਿਚਾਲੇ ਬਹੁਤ ਜ਼ਿਆਦਾ ਫਰਕ ਰਹਿ ਜਾਂਦਾ ਹੈ।

ਵਟਸਐਪ ਦੇ ਐਨਿਮੇਟੇਡ ਸਟਿਕਰ ਪੈਕ ਨੂੰ ਵੀ ਪਹਿਲੇ ਵਾਲੇ ਸਟਿਕਰ ਟੈਬ 'ਚ ਹੀ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਨ੍ਹਾਂ ਸਟਿਕਰਸ ਪੈਕਸ ਨੂੰ ਡਾਊਨਲੋਡ ਕਰਨ ਆਪਣੇ ਫੈਵਰਿਟ ਸਟਿਕਰ 'ਚ ਐਡ ਕਰ ਸਕਦੇ ਹਨ। ਐਨਿਮੇਟੇਡ ਸਟਿਕਰਸ ਦੇ 'ਤੇ ਇਕ ਪਲੇਅ ਆਈਕਨ ਹੈ ਜਿਸ ਨਾਲ ਯੂਜ਼ਰਸ ਉਨ੍ਹਾਂ ਨੂੰ ਪ੍ਰੀਵਿਊ ਕਰ ਸਕਦੇ ਹਨ। ਇਸ ਨਾਲ ਸਟਿਕਰਸ 'ਚ ਫਰਕ ਕਰਨਾ ਆਸਾਨ ਹੋ ਜਾਂਦਾ ਹੈ। ਵਟਸਐਪ 'ਤੇ ਐਨਿਮੇਟੇਡ ਸਟਿਕਰ ਪੈਕਸ 'ਚ ‘Chummy Chum Chums’, ‘Playful Piyomaru’, ‘Moody Foodies’ ਆਦਿ ਸ਼ਾਮਲ ਹੈ।


Karan Kumar

Content Editor

Related News