Airtel ਦੇ 419 ਰੁਪਏੇ ਪ੍ਰੀਪੇਡ ਪਲਾਨ ''ਚ ਰੋਜ਼ਾਨਾ ਮਿਲ ਰਿਹੈ 1.4GB ਡਾਟਾ

12/13/2018 11:52:17 AM

ਗੈਜੇਟ ਡੈਸਕ- ਭਾਰਤੀ ਏਅਰਟੈੱਲ ਨੇ ਆਪਣੇ ਟੈਰਿਫ ਪਲਾਨ 'ਚ ਇਕ ਤੇ ਪਲਾਨ ਨੂੰ ਜੋੜੀਆ ਹੈ। ਟੈਲੀਕਾਮ ਆਪਰੇਟਰ ਨੇ ਘੱਟ ਰਿਚਾਰਜ ਆਪਸ਼ਨ ਵਾਲੇ ਪਲਾਨ ਨੂੰ ਆਪਣੇ ਪ੍ਰੀਪੇਡ ਸਬਸਕ੍ਰਾਇਬਰਸ ਨੂੰ ਦੇਣ ਦੀ ਯੋਜਨਾ ਬਣਾਈ ਹੈ।


ਕੰਪਨੀ ਨੇ 549 ਤੇ 799 ਰੁਪਏ ਦੇ ਪ੍ਰੀਪੇਡ ਪਲਾਨ ਨੂੰ ਹਟਾ ਦਿੱਤਾ ਹੈ ਤਾਂ ਉਥੇ ਹੀ ਇਸ ਦੇ ਬਦਲੇ ਇਕ ਨਵਾਂ ਪਲਾਨ ਲਾਂਚ ਕੀਤਾ ਹੈ ਜਿਸ ਦੀ ਕੀਮਤ 419 ਰੁਪਏ ਹੈ। ਦੱਸ ਦੇਈਏ ਕਿ ਇਹ ਇਕ ਓਪਨ ਮਾਰਕੀਟ ਪਲਾਨ ਹੈ ਜਿਸ ਦਾ ਇਸਤੇਮਾਲ ਕੋਈ ਵੀ ਕਿਤੇ ਵੀ ਕਰ ਸਕਦਾ ਹੈ।

419 ਰੁਪਏ ਦਾ ਪਲਾਨ ਰੋਜਾਨਾ 1.4 ਜੀ. ਬੀ ਡਾਟਾ ਦੇ ਨਾਲ ਆਉਂਦਾ ਹੈ ਤਾਂ ਉਥੇ ਹੀ ਇਸ ਦੀ ਮਿਆਦ 75 ਦਿਨਾਂ ਦੀ ਹੈ। ਇਸ ਪਲਾਨ 'ਚ ਰੋਜਾਨਾ 100 ਐੱਸ. ਐੱਮ. ਐੱਸ ਦੀ ਵੀ ਸਹੂਲਤ ਮਿਲ ਰਹੀ ਹੈ। ਇਸ ਦੌਰਾਨ ਯੂਜ਼ਰਸ ਨੂੰ ਕੁੱਲ 10572 ਡਾਟਾ ਮਿਲ ਰਿਹਾ ਹੈ। ਉਥੇ ਹੀ ਇਸ ਦੌਰਾਨ ਯੂਜ਼ਰਸ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲ ਕਰ ਸਕਦੇ ਹਨ। ਏਅਰਟੇਲ ਇਹ ਸਹੂਲਤ ਬਿਨਾਂ ਕਿਸੇ ਐੱਫ. ਯੂ. ਪੀ ਦੇ ਰਹੀ ਹੈ।PunjabKesariਜੋ ਯੂਜ਼ਰਸ ਆਪਣੇ ਏਅਰਟੇਲ ਦੇ ਪ੍ਰੀਪੇਡ ਨੰਬਰ ਨੂੰ ਇਸ ਪਲਾਨ ਦੇ ਨਾਲ ਰਿਚਾਰਜ ਕਰਵਾਨਾ ਚਾਹੰਦੇ ਹਨ ਉਨ੍ਹਾਂ ਨੂੰ ਏਅਰਟੈੱਲ 199 ਰੁਪਏ, 219 ਰੁਪਏ, 399 ਰੁਪਏ, 448 ਰੁਰੁਪਏ ਤੇ 509 ਰੁਪਏ 'ਚ ਰੋਜਾਨਾ 1.4 ਜੀ. ਬੀ ਡਾਟਾ ਦੇ ਰਿਹੇ ਹੈ। 199 ਤੇ 219 ਰੁਪਏ ਦੇ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ 28 ਦਿਨਾਂ ਦੀ ਮਿਆਦ ਮਿਲ ਰਹੀ ਹੈ ਜਦ ਕਿ 448 ਤੇ 509 ਰੁਪਏ ਦੇ ਪਲਾਨ 'ਚ ਯੂਜ਼ਰਸ ਨੂੰ ਕੁਲ 82 ਤੇ 90 ਦਿਨਾਂ ਦੀ ਮਿਆਦ ਮਿਲ ਰਹੀ ਹੈ।


Related News