BGMI ਦੇ ਪਲੇਅਰਾਂ ਨੂੰ ਵੱਡਾ ਝਟਕਾ, ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਗਾਇਬ ਹੋਈ ਗੇਮ
Friday, Jul 29, 2022 - 02:24 PM (IST)
ਗੈਜੇਟ ਡੈਸਕ– ਬੈਟਲਗ੍ਰਾਊਂਡਸ ਮੋਬਾਇਲ ਇੰਡੀਆ (BGMI) ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਗਾਇਬ ਹੋ ਗਈ ਹੈ। BGMI ਦੇ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਅਚਾਨਕ ਗਾਇਬ ਹੋਣ ਨਾਲ ਗੇਮ ਪਲੇਅਰ ਪਰੇਸ਼ਾਨ ਹੋ ਗਏ ਹਨ ਅਤੇ ਟਵਿੱਟਰ ’ਤੇ BGMI ਟ੍ਰੈਂਡ ਕਰਨ ਲੱਗਾ। ਦੱਸ ਦੇਈਏ ਕਿ 2020 ’ਚ ਪਬਜੀ ਮੋਬਾਇਲ ਨੂੰ ਬੈਨ ਕੀਤੇ ਜਾਣ ਤੋਂ ਬਾਅਦ BGMI ਨੂੰ ਪਬਜੀ ਦੇ ਨਵੇਂ ਅਵਤਾਰ ਦੇ ਰੂਪ ’ਚ ਲਾਂਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ
BGMI ਨੂੰ ਸਟੋਰ ਤੋਂ ਹਟਾਉਣ ਲਈ ਕੋਈ ਚਿਤਾਵਨੀ ਵੀ ਨਹੀਂ ਦਿੱਤੀ ਗਈ ਸੀ। ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੇ ਪਲੇਅ ਸਟੋਰ ਤੋਂ ਹਟਾਏ ਜਾਣ ਨੂੰ ਲੈ ਕੇ ਗੂਗਲ ਨੇ ਬਿਆਨ ਜਾਰੀ ਕੀਤਾ ਹੈ। ਗੂਗਲ ਨੇ ਕਿਹਾ ਕਿ ਸਰਕਾਰ ਦੇ ਹੁਕਮ ਤੋਂ ਬਾਅਦ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਨੂੰ ਉਸਨੇ ਆਪਣੇ ਐਪ ਸਟੋਰ ਤੋਂ ਹਟਾਇਆ ਹੈ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹਾਲ ਹੀ ’ਚ ਗੇਮ ਨੂੰ ਲੈ ਕੇ ਹੋਈਆਂ ਕੁਝ ਘਟਨਾਵਾਂ ਕਾਰਨ ਗੇਮ ਨੂੰ ਬੈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ– Instagram ’ਚ ਆਉਣ ਵਾਲੇ ਹਨ ਇਹ ਸ਼ਾਨਦਾਰ ਫੀਚਰਜ਼, ਹੁਣ ਹੋਰ ਵੀ ਮਜ਼ੇਦਾਰ ਬਣੇਗੀ Reels
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਗੂਗਲ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਬੈਲਟਗ੍ਰਾਊਂਡਸ ਮੋਬਾਇਲ ਇੰਡੀਆ ਨੂੰ ਹਟਾਉਣਾ ਇਕ ਸਰਕਾਰੀ ਹੁਕਮ ਦਾ ਪਾਲਨ ਕਰਨਾ ਸੀ, ਹਾਲਾਂਕਿ ਐਪ ਨੂੰ ਹਟਾਉਣ ਦਾ ਹੁਕਮ ਕਿਉਂ ਦਿੱਤਾ ਗਿਆ ਇਸ ਬਾਰੇ ਫਿਲਹਾਲ ਵਿਸਤਾਰ ਨਾਲ ਜਾਣਕਾਰੀ ਨਹੀਂ ਮਿਲੀ।
ਇਹ ਵੀ ਪੜ੍ਹੋ– ਹੁਣ ਚੁਟਕੀਆਂ ’ਚ ਐਂਡਰਾਇਡ ਤੋਂ iOS ’ਚ ਟ੍ਰਾਂਸਫਰ ਹੋਵੇਗਾ WhatsApp ਦਾ ਡਾਟਾ, ਇਹ ਹੈ ਆਸਾਨ ਤਰੀਕਾ
ਜ਼ਿਕਰਯੋਗ ਹੈ ਕਿ ਇਸ ਗੇਮ ਨੂੰ ਡਿਵੈਲਪ ਕਰਨ ਵਾਲੀ ਕੰਪਨੀ ਕ੍ਰਾਫਟੋਨ ਨੇ ਭਾਰਤ ’ਚ BGMI ਦੀ ਲਾਂਚਿੰਗ ਤੋਂ ਪਹਿਲਾਂ ਚੀਨੀ ਕੰਪਨੀ ਨਾਲ ਆਪਣਾ ਸੰਬੰਧ ਵੀ ਤੋੜ ਲਿਆ ਸੀ ਅਤੇ ਕਿਹਾ ਸੀ ਕਿ ਭਾਰਤੀ ਯੂਜ਼ਰਸ ਦਾ ਡਾਟਾ ਭਾਰਤ ’ਚ ਹੀ ਸਟੋਰ ਹੋਵੇਗਾ ਅਤੇ ਯੂਜ਼ਰਸ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਕੰਪਨੀ ਨੇ ਭਾਰਤ ’ਚ ਇਸ ਗੇਮ ਲਈ 100 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਇਸਦੇ ਯੂਜ਼ਰਸ ਦੀ ਗਿਣਤੀ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ– ਵਾਇਰਲ ਹੋਈ ਮੁੱਛਾਂ ਵਾਲੀ ਜਨਾਨੀ, ਵੱਟ ਦਿੰਦਿਆਂ ਕੈਪਸ਼ਨ 'ਚ ਲਿਖਿਆ 'ਆਈ ਲਵ ਮਾਈ ਮੁਸਟੈਕ'