ਆਨਲਾਈਨ ਸ਼ਰਾਬ ਦੀ ਖਰੀਦਦਾਰੀ ਲਈ BevQ ਐਪ ਦਾ ਹੋਵੇਗਾ ਇਸਤੇਮਾਲ
Thursday, May 28, 2020 - 07:49 PM (IST)

ਗੈਜੇਟ ਡੈਸਕ—ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ 'ਚ ਲਾਕਡਾਊਨ 4.0 ਲੱਗਿਆ ਹੋਇਆ ਹੈ। ਦਿੱਲੀ ਤੋਂ ਬਾਅਦ ਹੁਣ ਕੇਰਲ ਸਰਕਾਰ ਨੇ ਸ਼ਰਾਬ ਦੀ ਆਨਲਾਈਨ ਵਿਕਰੀ ਕਰਨ ਦਾ ਫੈਸਲਾ ਲਿਆ ਹੈ, ਜਿਸ ਦੇ ਤਹਿਤ ਸਰਕਾਰ ਬੇਵ ਕਿਊਂ ਨਾਂ ਦੀ ਐਪ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਰਾਹੀਂ ਲੋਕ ਘਰੋਂ ਬਾਹਰ ਨਿਕਲੇ ਬਿਨਾਂ ਹੀ ਸ਼ਰਾਬ ਖਰੀਦ ਸਕਣਗੇ। ਇਸ ਐਪ ਨੂੰ ਲੈ ਕੇ ਹੁਣ ਗੂਗਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਭਾਵ ਇਸ ਨੂੰ ਹੁਣ ਪਲੇਅ ਸਟੋਰ 'ਤੇ ਉਪਲੱਬਧ ਕੀਤਾ ਜਾ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਐਪ ਨੂੰ ਸਟਾਰਟਅਪ ਕੰਪਨੀ Faircode Technologies ਤਿਆਰ ਕਰ ਰਹੀ ਹੈ।
ਕਿਵੇਂ ਕੰਮ ਕਰਦੀ ਹੈ BevQ ਐਪ
ਬੇਵ ਕਿਊੁਂ ਐਪ ਇਕ ਆਨਲਾਈਨ ਪੋਰਟਲ ਹੈ, ਜੋ ਵਰਚੁਅਲ ਕਿਊਂ ਮੈਨੇਜਮੈਂਟ ਸਿਸਟਮ ਤਕਨੀਕ 'ਤੇ ਕੰਮ ਕਰਦਾ ਹੈ। ਇਸ ਦੇ ਰਾਹੀਂ ਕੇਰਲ 'ਚ ਆਉਣ ਵਾਲੇ ਦਿਨਾਂ 'ਚ ਆਨਲਾਈਨ ਸ਼ਰਾਬ ਖਰੀਦੀ ਜਾ ਸਕੇਗੀ। ਇਸ ਨਾਲ ਪਹਿਲਾਂ ਦਿੱਲੀ ਸਰਕਾਰ ਨੇ ਇਸ ਸਿਸਟਮ ਦਾ ਇਸਤੇਮਾਲ ਕੀਤਾ ਸੀ। ਕੇਰਲ ਸਰਕਾਰ ਇਸ ਬੇਵ ਕਿਊਂ ਐਪ ਦੀ ਫਿਲਹਾਲ ਟੈਸਟਿੰਗ ਕਰ ਰਹੀ ਹੈ ਪਰ ਇਸ ਨੂੰ ਜਲਦ ਹੀ ਉਪਲੱਬਧ ਕਰ ਦਿੱਤਾ ਜਾਵੇਗਾ।