ਫ੍ਰੀ ਵੀਡੀਓ ਕਾਲਿੰਗ ਲਈ ਇਹ ਹਨ ਬੈਸਟ ਐਂਡ੍ਰਾਇਡ Apps
Saturday, Apr 22, 2017 - 02:13 PM (IST)
ਜਲੰਧਰ- ਅੱਜ ਦੇ ਸਮੇਂ ''ਚ ਵੀਡੀਓ ਕਾਲਿੰਗ ਹੁਣ ਹਰ ਕਿਸੇ ਦੇ ਰੁਟੀਨ ਦਾ ਹਿੱਸਾ ਬਣ ਗਈ ਹੈ। ਖਾਸਕਰ ਉਨ੍ਹਾਂ ਪਰਿਵਾਰਾਂ ਜਾਂ ਲੋਕਾਂ ਦੇ ''ਚ ਜਿਨ੍ਹਾਂ ਦੇ ਆਪਣਿਆਂ ਤੋਂ ਦੂਰ ਰਹਿੰਦੇ ਹਨ। ਵੀਡੀਓ ਕਾਲਿੰਗ ਦੇ ਰਾਹੀਂ ਇਹ ਦੂਰੀਆਂ ਘੱਟ ਹੋ ਰਹੀ ਹਨ। ਹਰ ਕੋਈ ਵੀਡੀਓ ਕਾਲਿੰਗ ਕਰਨ ਲਗਾ ਹੈ, ਅਜੀਹੇ ਸਮੇਂ ''ਚ ਕਈ ਅਜਿਹੀਆਂ ਐਪ ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵੀਡੀਓ ਕਾਲਿੰਗ ਕਰ ਸਕਦੇ ਹੋ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਾਲ ਅੱਧ ਵਿਚਕਾਰ ਹੀ ਕੱਟ ਜਾਂਦੀ ਹੈ ਜਿਸ ਕਾਰਨ ਯੂਜ਼ਰ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਤੁਹਾਡੀ ਇਸੇ ਸਮੱਸਿਆ ਨੂੰ ਦੂਰ ਕਰਣ ਲਈ ਅਸੀ ਐਂਡ੍ਰਾਇਡ ਯੂਜ਼ਰਸ ਨੂੰ ਬੈਸਟ ਵੀਡੀਓ ਕਾਲਿੰਗ ਐੱਪ ਦੇ ਬਾਰੇ ''ਚ ਦੱਸ ਰਹੇ ਹਾਂ।
ਵਾਟਸਐਪ
ਮੈਸੇਜਿੰਗ ਦੇ ਮਾਮਲੇ ''ਚ ਵਾਟਸਐਪ ਦੁਨਿਆਭਰ ''ਚ ਲੋਕਾਂ ਦੀ ਪਹਿਲੀ ਪਸੰਦ ਹੈ। ਆਏ ਦਿਨ ਇਸ ''ਚ ਨਵੇਂ-ਨਵੇਂ ਫੀਚਰਸ ਐਡ ਕੀਤੇ ਜਾਂਦੇ ਰਹਿੰਦੇ ਹਨ। ਇਨ੍ਹਾਂ ਫੀਚਰਸ ''ਚੋਂ ਇਕ ਹੈ ਵੀਡੀਓ ਕਾਲਿੰਗ ਦਾ ਜਿਸ ਨੂੰ ਪਿਛਲੇ ਕੁੱਝ ਸਮੇਂ ''ਚ ਜੋੜਿਆ ਗਿਆ ਸੀ। ਆਪਣੀ ਇਸ ਲੋਕਪ੍ਰਿਅਤਾ ਨੂੰ ਬਰਕਰਾਰ ਰੱਖਣ ਲਈ ਹਾਲ ਹੀ ''ਚ ਉਸ ਨੇ ਵੀਡੀਓ ਕਾਲਿੰਗ ਦਾ ਫੀਚਰ ਆਪਣੇ ਯੂਜ਼ਰਸ ਨੂੰ ਦਿੱਤਾ ਹੈ
ਗੂਗਲ ਡੁਓ
ਗੂਗਲ ਡੁਓ ਐਪਲਿਕੇਸ਼ਨ ''ਚ ਇੰਟਰਫੇਸ ਬੇਹੱਦ ਹੀ ਆਸਾਨ ਹੈ। ਇਸ ਨੂੰ ਅਸਾਨੀ ਨਾਲ ਸੈਟਅਪ ਕਰ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਅਲਗ ਤੋਂ ਅਕਾਊਂਟ ਬਣਾਉਣ ਦੀ ਜ਼ਰੂਰਤ ਨਹੀਂ ਹੈ ਇਹ ਸਿਰਫ ਮੋਬਾਇਲ ਨੰਬਰ ਰਾਹੀਂ ਹੀ ਕਰ ਸਕਦੇ ਹਨ।
ਆਈ. ਐੱਮ. ਓ
ਵੀਡੀਓ ਕਾਲਿੰਗ ਲਈ ਸਭ ਤੋਂ ਬਿਹਤਰ ਐਪ ਮੰਨੀ ਜਾਂਦੀ ਹੈ ਆਈ. ਐੱਮ. ਓ। ਅਜੋਕੇ ਸਮੇਂ ''ਚ ਇਹ ਸਭ ਤੋਂ ਜ਼ਿਆਦਾ ਇਸਤੇਮਾਲ ਦੀ ਜਾਣ ਵਾਲੀ ਐਪ ''ਚੋਂ ਇਕ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਐਪ ਦੀ ਮਦਦ ਨਾਲ ਕੀਤੀ ਜਾਣ ਵਾਲੀ ਕਿਸੇ ਵੀਡੀਓ ਕਾਲ ''ਚ ਰੁਕਾਵਟ ਘੱਟ ਆਉਂਦੀ ਹੈ। ਇਸ ਤੋਂ ਤੁਹਾਡਾ ਡਾਟਾ ਵੀ ਸੇਫ ਰਹਿੰਦਾ ਹੈ।
ਸਕਾਇਪ
ਵੀਡੀਓ ਕਾਲਿੰਗ ਐਪ ਡਿਪਾਰਟਮੈਂਟ ''ਚ ਸਕਾਇਪ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ। ਹਾਲ ਹੀ ''ਚ ਭਾਰਤ ''ਚ ਸਕਾਇਪ ਲਾਈਟ ਐਪ ਨੂੰ ਲਾਂਚ ਕੀਤਾ ਸੀ। ਸਕਾਇਪ ਲਾਈਟ 13ਐੱਮ. ਬੀ ਦਾ ਹੈ। ਇਸ ਦਾ ਮਤਲੱਬ ਯੂਜ਼ਰਸ ਆਪਣੇ ਫੋਨ ''ਚ ਘੱਟ ਸਟੋਰੇਜ ''ਚ ਵੀ ਇਸ ਐਪ ਨੂੰ ਡਾਉਨਲੋਡ ਕਰ ਸਕਣਗੇ।
ਗੂਗਲ ਹੈਂਗਆਉਟ
ਗੂਗਲ ਹੈਂਗਆਉਟ ਵੀ ਵੀਡੀਓ ਕਾਲਿੰਗ ''ਚ ਖਾਸ ਜਗ੍ਹਾ ਬਣਾ ਚੁੱਕਿਆ ਹੈ। ਇਸ ''ਚ ਖਾਸ ਗੱਲ ਇਹ ਹੈ ਕਿ ਤੁਸੀਂ 10 ਲੋਕਾਂ ਨੂੰ ਇਸ ਗੱਲਬਾਤ ''ਚ ਸ਼ਾਮਿਲ ਕਰ ਸਕਦੇ ਹੋ। ਉਥੇ ਹੀ ਦੁਨੀਆਂ ਦੀ ਸਭ ਤੋਂ ਪਾਪੁਲਰ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਚੈਟਿੰਗ ਐਪ ਮੈਸੇਂਜਰ ''ਚ ਵੀ ਵੀਡੀਓ ਕਾਲਿੰਗ ਦੀ ਸਹੂਲਤ ਹੈ।
