7000 ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ

11/09/2021 2:58:04 PM

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਸਸਤੇ ਸਮਾਰਟਫੋਨਾਂ ਦੀ ਮੰਗ ਵਧ ਗਈ ਹੈ। ਇਹੀ ਕਾਰਨ ਹੈ ਕਿ ਹੁਣ Infinix, LAVA ਅਤੇ Nokia ਵਰਗੀਆਂ ਕੰਪਨੀਆਂ ਵਧਦੀ ਮੰਗ ਨੂੰ ਧਿਆਨ ’ਚ ਰੱਖ ਕੇ ਬਾਜ਼ਾਰ ’ਚ ਇਕ ਤੋਂ ਵਧ ਕੇ ਇਕ ਸਸਤੇ ਸਮਾਰਟਫੋਨ ਉਤਾਰ ਰਹੀਆਂ ਹਨ। ਇਨ੍ਹਾਂ ’ਚ ਐੱਚ.ਡੀ. ਡਿਸਪਲੇਅ ਤੋਂ ਲੈ ਕੇ ਪਾਵਰਫੁਲ ਬੈਟਰੀ ਤਕ ਦਿੱਤੀ ਜਾ ਰਹੀ ਹੈ। ਅਜਿਹੇ ’ਚ ਜੇਕਰ ਤੁਸੀਂ ਆਪਣੇ ਲਈ ਸਸਤਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਥੇ ਕੁਝ ਸਮਾਰਟਫੋਨਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਕੀਮਤ 7000 ਰੁਪਏ ਤੋਂ ਘੱਟ ਹੈ। 

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

Nokia C01 Plus
ਨੋਕੀਆ ਸੀ01 ਪਲੱਸ ਸਮਾਰਟਫੋਨ ਦੀ ਕੀਮਤ 6,199 ਰੁਪਏ ਹੈ। ਇਸ ਸਮਾਰਟਫੋਨ ’ਚ 2 ਜੀ.ਬੀ. ਰੈਮ+16 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਨਾਲ ਹੀ ਇਸ ਵਿਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਸਮਾਰਟਫੋਨ ’ਚ 5.45 ਇੰਚ ਦੀ ਸਕਰੀਨ, Unisoc SC9863A ਪ੍ਰੋਸੈਸਰ ਅਤੇ 3000mAh ਦੀ ਬੈਟਰੀ ਮਿਲੇਗੀ।

JioPhone Next
ਰਿਲਾਇੰਸ ਜੀਓ ਦਾ ਜੀਓ ਫੋਨ ਨੈਕਸਟ ਨਵਾਂ ਸਮਾਰਟਫੋਨ ਹੈ। ਇਸ ਡਿਵਾਈਸ ਦੀ ਕੀਮਤ 6,499 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ’ਚ 5.45 ਇੰਚ ਦੀ ਟੱਚਸਕਰੀਨ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 720x1440 ਪਿਕਸਲ ਹੈ। ਇਸ ਵਿਚ ਗਾਹਕਾਂ ਨੂੰ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਡਿਵਾਈਸ ’ਚ ਸਨੈਪਡ੍ਰੈਗਨ QM-215 ਪ੍ਰੋਸੈਸਰ ਅਤੇ 3,500mAh ਦੀ ਬੈਟਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਗੂਗਲ ਕ੍ਰੋਮ ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਆਪਣਾ ਬ੍ਰਾਊਜ਼ਰ

Itel A48
Itel A48 ਸਮਾਰਟਫੋਨ 6,597 ਰੁਪਏ ਦੀ ਕੀਮਤ ਨਾਲ ਉਪਲੱਬਧ ਹੈ। ਇਸ ਸਮਾਰਟਫੋਨ ’ਚ 6.1 ਇੰਚ ਦੀ ਐੱਚ.ਡੀ. ਪਲੱਸ ਸਕਰੀਨ ਹੈ। ਇਸ ਵਿਚ 5 ਮੈਗਾਪਿਕਸਲ ਦਾ ਰੀਅਰ ਅਤੇ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਸਮਾਰਟਫੋਨ ’ਚ ਕਵਾਡ-ਕੋਰ ਪ੍ਰੋਸੈਸਰ ਅਤੇ 3000mAh ਦੀ ਬੈਟਰੀ ਮਿਲੇਗੀ। 

LAVA Z66
LAVA Z66 ਸਮਾਰਟਫੋਨ ਨੂੰ 5,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਇਸ ਡਿਵਾਈਸ ’ਚ 3 ਜੀ.ਬੀ. ਰੈਮ+32 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਸਮਾਰਟਫੋਨ ’ਚ 13MP+5MP ਦਾ ਕੈਮਰਾ ਸੈੱਟਅਪ ਅਤੇ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ LAVA Z66 ’ਚ ਆਕਟਾ-ਕੋਰ ਪ੍ਰੋਸੈਸਰ ਅਤੇ 3950mAh ਦੀ ਬੈਟਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਪਬਲਿਕ Wi-Fi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਲੀਕ ਹੋ ਸਕਦੈ ਨਿੱਜੀ ਡਾਟਾ

Infinix Smart 5A
ਇਨਫਿਨਿਕਸ ਦਾ ਇਹ ਡਿਵਾਈਸ ਬੇਹੱਦ ਸ਼ਾਨਦਾਰ ਹੈ। ਇਸ ਨੂੰ ਸਿਰਫ 6,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਇਸ ਵਿਚ 6.52 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ, ਮੀਡੀਆਟੈੱਕ ਹੇਲੀਓ ਏ20 ਪ੍ਰੋਸੈਸਰ ਅਤੇ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ Infinix Smart 5A ’ਚ 8 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਅਤੇ ਇਕ ਡੈੱਪਥ ਸੈਂਸਰ ਮਿਲੇਗਾ। ਜਦਕਿ ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਫੇਸਬੁੱਕ ਲਈ ਨਵੀਂ ਮੁਸੀਬਤ, ਕੰਪਨੀ ’ਤੇ ਲੱਗਾ Meta ਨਾਂ ਚੋਰੀ ਕਰਨ ਦਾ ਦੋਸ਼


Rakesh

Content Editor

Related News