ਬਿਹਤਰੀਨ ਫੀਚਰਸ ਵਾਲੇ ਇਹ ਲੈਪਟਾਪਸ ਬਣ ਸਕਦੇ ਹਨ ਤੁਹਾਡੀ ਪਹਿਲੀ ਪੰਸਦ
Tuesday, Mar 06, 2018 - 12:04 PM (IST)
ਜਲੰਧਰ- ਜੇਕਰ ਤੁਸੀਂ ਬਜਟ ਰੇਂਜ 'ਚ ਇਕ ਚੰਗੇ ਲੈਪਟਾਪ ਦੀ ਤਲਾਸ਼ 'ਚ ਹਨ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਅਸੀਂ ਤੁਹਾਨੂੰ ਉਨ੍ਹਾਂ ਲੈਪਟਾਪਸ ਦੇ ਬਾਰੇ 'ਚ ਦਸਣ ਜਾ ਰਹੇ ਹਾਂ, ਜੋ 24,000 ਰੁਪਏ ਤੋਂ ਘੱਟ ਕੀਮਤ 'ਚ ਕਈ ਚੰਗੇ ਫੀਚਰਸ ਮਿਲ ਰਹੇ ਹਨ। ਇਹ ਲੈਪਟਾਪ ਗੈਮ ਅਤੇ ਆਫੀਸ਼ਿਅਲ ਕੰਮ ਲਈ ਇਕ ਚੰਗੀ ਆਪਸ਼ਨ ਸਾਬਿਤ ਹੋ ਸਕਦੇ ਹੋ।
Lenovo Ideapad 320- ਲਿਨੇਵੋ ਆਈਡੀਆਪੈਡ ਦੀ ਕੀਮਤ 22,933 ਰੁਪਏ ਹੈ। ਡਿਵਾਇਸ 'ਚ NVIDIA GeForce 940MX ਦਾ ਗਰਾਫਿਕਸ, 15 ਇੰਚ ਦੀ ਐੱਚ. ਡੀ. ਡਿਸਪਲੇਅ ਇੰਟੈੱਲ ਦਾ ਕੋਰ ਆਈ 7 (core i7) ਪ੍ਰੋਸੈਸਰ, 4 ਜੀ. ਬੀ. ਦੀ ਰੈਮ ਅਤੇ 500 ਜੀ. ਬੀ ਦੀ ਸਟੋਰੇਜ ਦਿੱਤੀ ਗਈ ਹੈ। ਡਿਵਾਇਸ ਵਿਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
Lenevo 110-15ACL- ਲਿਨੇਵੋ 110-15 ਏ. ਸੀ. ਐੱਲ ਦੀ ਕੀਮਤ 23,990 ਰੁਪਏ ਹੈ। ਲੈਪਟਾਪ 'ਚ ਡਿਸਪਲੇ 15 . 6 ਇੰਚ ਦੀ, 4ਜੀ. ਬੀ. ਦੀ ਰੈਮ ਅਤੇ 1 ਟੀ. ਬੀ ਦੀ ਸਟੋਰੇਜ਼, ਵਿਡੋਜ਼ 10 ਆਪਰੇਟਿੰਗ ਸਿਸਟਮ, 2.5 GHz ਏ. ਐੈੱਮ. ਡੀ ਏ 8-7410 ਪ੍ਰੋਸੈਸਰ, Radeon R5 ਦਾ ਗਰਾਫਿਕਸ ਦਿੱਤਾ ਗਿਆ ਹੈ। ਕੁਨੈੱਕਟੀਵਿਟੀ ਲਈ ਇਸ 'ਚ ਯੂ.ਐੈੱਸ. ਬੀ. 2.0, ਯੂ. ਐੱਸ. ਬੀ3.0, ਐੱਚ. ਡੀ. ਐੱਮ. ਆਈ ਪੋਰਟ, ਐੱਸ. ਡੀ ਕਾਰਡ ਰੀਡਰ, ਵਾਈ-ਫਾਈ ਅਤੇ ਬਲੂਟੁੱਥ ਜਿਵੇਂ ਫੀਚਰਸ ਦਿੱਤੇ ਗਏ ਹਨ।
Asus Vivobook APU- ਆਸੁਸ ਵੀਵੋਬੁਕ ਏ. ਪੀ. ਊ ਦੀ ਕੀਮਤ 22,990 ਰੁਪਏ ਹੈ। ਡਿਵਾਇਸ ਵਿੰਡੋਜ਼ 10 ਆਪਰੇਟਿੰਗ ਸਿਸਟਮ, 4 ਜੀ. ਬੀ. ਦੀ ਰੈਮ ਅਤੇ 1 ਟੀ. ਬੀ. ਲੈਪਟਾਪ 'ਚ 15.6 ਇੰਚ ਦਾ ਐੈੱਚ. ਡੀ ਡਿਸਪਲੇਅ, ਏ. ਐੱਮ. ਡੀ ਏ. ਪੀ. ਯੂ. ਡਿਊਲ ਕੋਰ ਏ6 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਕੁਨੈੱਕਟੀਵਿਟੀ ਲਈ ਇਸ 'ਚ ਯੂ. ਐੈੱਸ. ਬੀ 2.0, ਯੂ. ਐੈੱਸ. ਬੀ 3.0, ਐੈੱਚ. ਡੀ. ਐੈੱਮ. ਆਈ ਪੋਰਟ , ਐੈੱਸ. ਡੀ ਕਾਰਡ ਰੀਡਰ, ਵਾਈ-ਫਾਈ ਅਤੇ ਬਲੂਟੁਥ ਜਿਵੇਂ ਫੀਚਰਸ ਦਿੱਤੇ ਗਏ ਹਨ।
Acer Aspire 3- ਏਸਰ ਐੈੱਸ. ਪਾਇਰ 3 ਦੀ ਕੀਮਤ 18,999 ਰੁਪਏ ਹੈ। ਲੈਪਟਾਪ 'ਚ 15.6 ਇੰਚ ਦਾ ਡਿਸਪਲੇਅ, 4ਜੀ. ਬੀ ਦੀ ਰੈਮ ਅਤੇ 500 ਜੀ. ਬੀ ਦੀ ਸਟੋਰੇਜ, ਡਿਵਾਈਸ ਵਿਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ ਅਤੇ ਇਸ 'ਚ ਸੇਲੇਰਾਨ ਡਿਊਲ ਕੋਰ ਪ੍ਰੋਸੈਸਰ, ਇੰਟੈੱਲ ਦਾ ਗਰਾਫਿਕਸ ਕਾਰਡ, ਗੇਮਿੰਗ ਅਤੇ ਡਿਜ਼ਾਇਨ ਲਈ ਇਕ ਚੰਗਾ ਐਕਸਪੀਰਿਅਨਸ ਮਿਲਦਾ ਹੈ।
Acer Aspire ES 15- ਏਸਰ ਏਸਪਾਇਰ ਦੀ ਕੀਮਤ 16,999 ਰੁਪਏ ਹੈ। ਡਿਵਾਇਸ 'ਚ ਇੰਟੈੱਲ ਦਾ ਐੱਚ. ਡੀ ਗਰਾਫਿਕਸ ਦਿੱਤਾ ਗਿਆ ਹੈ। ਲੈਪਟਾਪ 'ਚ 11.6 ਇੰਚ ਦੀ ਐੱਚ. ਡੀ ਡਿਸਪਲੇ ਹੈ। ਇਸ 'ਚ 2GHz ਦਾ ਡਿਊਲ ਕੋਰ ਇੰਟੈੱਲ ਸੇਲੇਰਾਨ ਪ੍ਰੋਸੈਸਰ ਲਗਾ ਹੈ। ਲੈਪਟਾਪ 'ਚ 4 ਜੀ. ਬੀ ਦੀ ਰੈਮ ਅਤੇ 32 ਜੀ. ਬੀ ਦੀ ਸਟੋਰੇਜ ਹੈ। ਸਟੋਰੇਜ਼ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ। ਡਿਵਾਇਸ ਵਿਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਡਿਵਾਇਸ ਨੂੰ ਇਕ ਵਾਰ ਫੁਲ ਚਾਰਜ ਕਰਣ 'ਤੇ ਇਹ 5 ਘੰਟੇ ਦਾ ਬੈਟਰੀ ਬੈਕਅਪ ਦਿੰਦਾ ਹੈ।
