20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ Smart TV, ਮਿਲ ਰਹੀ ਜ਼ਬਰਦਸਤ ਛੋਟ

Thursday, Apr 08, 2021 - 04:02 PM (IST)

20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ Smart TV, ਮਿਲ ਰਹੀ ਜ਼ਬਰਦਸਤ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਸਮਾਰਟ ਟੀ.ਵੀ. ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਤੋਂ ਤੁਸੀਂ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਦਾਰੀ ਕਰਨ ’ਤੇ ਛੋਟ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਨੋਕੀਆ, ਐੱਲ.ਜੀ., ਸ਼ਾਓਮੀ ਅਤੇ ਰੀਅਲਮੀ ਵਰਗੇ ਬ੍ਰਾਂਡਸ ਦੇ ਉਨ੍ਹਾਂ ਸਮਾਰਟ ਟੀਵੀਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਡਿਸਕਾਊਂਟ, ਐਕਸਚੇਂਜ ਆਫਰ ਅਤੇ ਦੂਜੀ ਡੀਲਸ ਨਾਲ ਖ਼ਰੀਦ ਸਕਦੇ ਹੋ। 

ਇਹ ਵੀ ਪੜ੍ਹੋ– ਬੇਹੱਦ ਸਸਤਾ ਹੋ ਗਿਆ Xiaomi ਦਾ 5020mAh ਬੈਟਰੀ ਵਾਲਾ ਫੋਨ, ਘੱਟ ਕੀਮਤ ’ਚ ਮਿਲਣਗੇ 4 ਕੈਮਰੇ

Mi 4A PRO 32 ਇੰਚ ਐੱਚ.ਡੀ. ਰੈਡੀ ਐੱਲ.ਈ.ਡੀ. ਸਮਾਰਟ ਟੀ.ਵੀ.
ਕੀਮਤ– 14,499 ਰੁਪਏ

ਸ਼ਾਓਮੀ ਦੇ ਇਸ ਟੀਵੀ ’ਚ ਨੈੱਟਫਲਿਕਸ, ਪ੍ਰਾਈਮ ਵੀਡੀਓ ਅਤੇ ਡਿਜ਼ਨੀ ਪਲੱਸ ਹਾਟਸਟਾਰ ਵਰਗੇ ਐਪਸ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ। ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਚੱਲਣ ਵਾਲੇ ਇਸ ਟੀ.ਵੀ. ’ਚ 32 ਇੰਚ ਐੱਚ.ਡੀ. ਰੈਡੀ ਸਕਰੀਨ ਹੈ। ਸਕਰੀਨ ਦਾ ਰਿਫ੍ਰੈਸ਼ ਰੇਟ 60 ਹਰਟਜ਼ ਜਦਕਿ ਸਾਊਂਡ ਆਊਟਪੁਟ 20 ਵਾਟ ਹੈ। ਇਸ ਟੀ.ਵੀ. ਨੂੰ ਹੁਣੇ ਫਲਿਪਕਾਰਟ ਤੋਂ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਣ ’ਤੇ 1,250 ਰੁਪਏ ਤਕ ਦੀ ਛੋਟ ਮਿਲ ਸਕਦੀ ਹੈ। ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਰਾਹੀਂ ਟੀ.ਵੀ. ਖ਼ਰੀਦਣ ’ਤੇ 5 ਫੀਸਦੀ ਅਨਲਿਮਟਿਡ ਕੈਸ਼ਬੈਕ ਵੀ ਮਿਲੇਗਾ। 

ਇਹ ਵੀ ਪੜ੍ਹੋ– IPL 2021: ਸਮਾਰਟਫੋਨ ’ਤੇ ਮੁਫ਼ਤ ’ਚ ਵੇਖੋ ਸਾਰੇ ਮੈਚ, ਬਸ ਕਰਨਾ ਹੋਵੇਗਾ ਇਹ ਕੰਮ

LG 32 ਇੰਚ ਐੱਚ.ਡੀ. ਐੱਲ.ਈ.ਡੀ. ਸਮਾਰਟ ਟੀ.ਵੀ. (32LM565BPTA)
ਕੀਮਤ– 16,999 ਰੁਪਏ

ਐੱਲ.ਜੀ. ਦੇ ਇਸ 32 ਇੰਚ ਟੀ.ਵੀ. ’ਚ ਗੂਗਲ ਅਸਿਸਟੈਂਟ ਅਤੇ ਕ੍ਰੋਮਕਾਸਟ ਇਨ-ਬਿਲਟ ਮਿਲਦੇ ਹਨ। ਇਸ ਟੀ.ਵੀ. ’ਚ 1366x768 ਰੈਜ਼ੋਲਿਊਸ਼ਨ ਵਾਲੀ ਐੱਚ.ਡੀ. ਰੈਡੀ ਡਿਸਪਲੇਅ ਅਤੇ 20 ਵਾਟ ਆਊਟਪੁਟ ਵਰਗੀਆਂ ਖੂਬੀਆਂ ਦਿੱਤੀਆਂ ਗਈਆਂ ਹਨ। ਟੀ.ਵੀ. ’ਚ ਨੈੱਟਫਲਿਕਸ, ਪ੍ਰਾਈਮ ਵੀਡੀਓ, ਯੂਟਿਊਪ ਵਰਗੇ ਐਪਸ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ। ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਨਾਲ ਟੀ.ਵੀ. ਖਰੀਦਣ ’ਤੇ 1,250 ਰੁਪਏ ਤਕ ਦੀ ਛੋਟ ਮਿਲ ਜਾਵੇਗੀ।

ਇਹ ਵੀ ਪੜ੍ਹੋ– ਮਾਸਕ ਨਾ ਪਹਿਨਣ ’ਤੇ ਪੁਲਸ ਨੇ 11 ਸਾਲਾ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਪਿਤਾ (ਵੀਡੀਓ)

ਰੀਅਲਮੀ 32 ਇੰਚ ਐੱਚ.ਡੀ. ਰੈਡੀ ਐੱਲ.ਈ.ਡੀ. ਸਮਾਰਟ ਐਂਡਰਾਇਡ ਟੀ.ਵੀ.
ਕੀਮਤ– 15,499 ਰੁਪਏ

ਰੀਅਲਮੀ ਦੇ ਇਸ ਟੀ.ਵੀ. ’ਚ ਨੈੱਟਫਲਿਕਸ, ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ ਹਾਟਸਟਾਰ ਅਤੇ ਯੂਟਿਊਬ ਵਰਗੇ ਐਪਸ ਪਹਿਲਾਂ ਤੋਂ ਮਿਲਦੇ ਹਨ। ਟੀ.ਵੀ. ’ਚ 24 ਵਾਟ ਸਾਊਂਡ ਆਊਟਪੁਟ ਮਿਲਦਾ ਹੈ। ਸਕਰੀਨ 32 ਇੰਚ ਐੱਚ.ਡੀ. ਰੈਡੀ ਹੈ ਜਿਸ ਦਾ ਰਿਫ੍ਰੈਸ਼ ਰੇਟ 60 ਹਰਟਜ਼ ਹੈ। ਇਸ ਟੀ.ਵੀ. ’ਤੇ 11 ਹਜ਼ਾਰ ਰੁਪਏ ਤਕ ਐਕਸਚੇਂਜ ਆਫਰ ਵੀ ਹੈ। 

ਇਹ ਵੀ ਪੜ੍ਹੋ– ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ

OnePlus Y ਸੀਰੀਜ਼ 32 ਇੰਚ ਐੱਚ.ਡੀ. ਰੈਡੀ ਐੱਲ.ਈ.ਡੀ. ਸਮਾਰਟ ਐਂਡਰਾਇਡ ਟੀ.ਵੀ. (32HA0A00)
ਕੀਮਤ– 15,499 ਰੁਪਏ

ਵਨਪਲੱਸ ਦੇ ਇਸ ਟੀ.ਵੀ. ’ਚ ਵੀ ਯੂਟਿਊਬ, ਨੈੱਟਫਲਿਕਸ, ਪ੍ਰਾਈਮ ਵੀਡੀਓ ਅਤੇ ਡਿਜ਼ਨੀ+ਹਾਟਸਟਾਰ ਵਰਗੇ ਐਪਸ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ। ਐਂਡਰਾਇਡ ਆਪਰੇਟਿੰਗ ਸਿਸਟਮ ਦੇ ਨਾਲ ਇਸ ਟੀ.ਵੀ. ’ਚ ਗੂਗਲ ਅਸਿਸਟੈਂਟ ਅਤੇ ਕ੍ਰੋਮਕਾਸਟ ਬਿਲਟ-ਇਨ ਹੈ। ਸਾਊਂਡ ਆਊਟਪੁਟ 20 ਵਾਟ ਹੈ ਜਦਕਿ ਸਕਰੀਨ ਦਾ ਰਿਫ੍ਰੈਸ਼ ਰੇਟ 60 ਹਰਟਜ਼ ਹੈ। 

ਇਹ ਵੀ ਪੜ੍ਹੋ– ਸੈਮਸੰਗ ਲਿਆਈ ਦੇਸ਼ ਦੀ ਪਹਿਲੀ ‘ਸਮਾਰਟ’ ਵਾਸ਼ਿੰਗ ਮਸ਼ੀਨ, ਹਿੰਦੀ ਭਾਸ਼ਾ ਸਮਝ ਕੇ ਖੁਦ ਕਰੇਗੀ ਕੰਮ

ਨੋਕੀਆ 32 ਇੰਚ ਐੱਚ.ਡੀ. ਰੈਡੀ ਐੱਲ.ਈ.ਡੀ. ਸਮਾਰਟ ਐਂਡਰਾਇਡ ਟੀ.ਵੀ.
ਕੀਮਤ– 14,999 ਰੁਪਏ

ਨੋਕੀਆ ਦੇ 32 ਇੰਚ ਐੱਚ.ਡੀ. ਰੈਡੀ ਐੱਲ.ਈ.ਡੀ. ਸਮਾਰਟ ਟੀ.ਵੀ. ’ਚ ਨੈੱਟਫਲਿਕਸ, ਪ੍ਰਾਈਮ ਵੀਡੀਓ, ਡਿਜ਼ਨੀ+ਹਾਟਸਟਾਰ, ਯੂਟਿਊਬ ਵਰਗੇ ਐਪਸ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ। 32 ਇੰਚ ਐੱਚ.ਡੀ. ਰੈਡੀ ਸਕਰੀਨ ਵਾਲੇ ਟੀ.ਵੀ. ’ਚ 39 ਵਾਟ ਦਾ ਸਾਊਂਡ ਆਊਟਪੁਟ ਮਿਲਦਾ ਹੈ। ਸਕਰੀਨ ਦਾ ਰਿਫ੍ਰੈਸ਼ ਰੇਟ 60 ਹਰਟਜ਼ ਹੈ। 


author

Rakesh

Content Editor

Related News