15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

Monday, Apr 03, 2023 - 05:11 PM (IST)

15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

ਗੈਜੇਟ ਡੈਸਕ- ਇਸ ਸਮੇਂ ਦੇਸ਼ 'ਚ 5ਜੀ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਲੋਕਾਂ 'ਚ 5ਜੀ ਅਨੇਬਲ ਫੋਨ ਖ਼ਰੀਦਣ ਦੀ ਹੋੜ ਲੱਗ ਗਈ ਹੈ। 5ਜੀ ਫੋਨ 'ਚ ਲੋਕਾਂ ਨੂੰ ਚੰਗੀ ਇੰਟਰਨੈੱਟ ਸਪੀਡ ਅਤੇ ਬਿਹਤਰ ਕਾਲਿੰਗ ਅਨੁਭਵ ਮਿਲਦਾ ਹੈ। ਹਾਲਾਂਕਿ ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਇਲਾਕੇ 'ਚ 5ਜੀ ਨੈੱਟਵਰਕ ਉਪਲੱਬਧ ਹੋਵੇ। ਜੇਰਕ ਤੁਸੀਂ ਵੀ 4ਜੀ ਤੋਂ 5ਜੀ ਫੋਨ 'ਚ ਸਵਿੱਚ ਕਰਨ ਬਾਰੇ ਸੋਚ ਰਹੇ ਹੋ ਅਤੇ ਬਜਟ ਰੇਂਜ ਦੇ ਅੰਦਰ ਇਕ ਸ਼ਾਨਦਾਰ ਸਮਾਰਟਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੇ ਸਮਾਰਟਫੋਨ ਲੈ ਕੇ ਆਏ ਹਾਂ ਜਿਨ੍ਹਾਂ ਦੀ ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ ਹੈ ਪਰ ਇਹ ਵਧੀਆ ਪ੍ਰੋਸੈਸਰ ਦੇ ਨਾਲ 5ਜੀ ਸਰਵਿਸ ਮੁਹੱਈਆ ਕਰਵਾ ਰਹੇ ਹਨ।

ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ

ਇਹ ਸਮਾਰਟਫੋਨ ਹਨ ਬੈਸਟ ਆਪਸ਼ਨ

SAMSUNG Galaxy F14 5G 

ਤੁਸੀਂ 14,490 ਰੁਪਏ 'ਚ ਸੈਮਸੰਗ ਗਲੈਕਸੀ ਐੱਫ 14 5ਜੀ ਸਮਾਰਟਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਖ਼ਰੀਦਣ ਸਕਦੇ ਹੋ। ਸਮਾਰਟਫੋਨ 'ਚ ਤੁਹਾਨੂੰ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ, 6000mAh ਦੀ ਬੈਟਰੀ, 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ ਆਕਟਾ ਕੋਰ ਪ੍ਰੋਸੈਸਰ ਮਿਲਦਾ ਹੈ।

ਇਹ ਵੀ ਪੜ੍ਹੋ– ਅੱਜ ਦੇ ਦਿਨ ਕੀਤੀ ਗਈ ਸੀ ਪਹਿਲੀ ਮੋਬਾਇਲ ਕਾਲ, ਜਾਣੋ 50 ਸਾਲ 'ਚ ਕਿਵੇਂ ਰਿਹਾ ਇਸ ਦਾ ਸਫ਼ਰ

Redmi 11 Prime 5G

ਇਹ ਵੀ ਇਕ ਵਧੀਆ ਫੋਨ ਹੈ। ਇਸਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,099 ਰੁਪਏ ਹੈ। ਇਸ ਫੋਨ ਨੂੰ ਤੁਸੀਂ ਕਾਲੇ, ਗ੍ਰੇਅ ਅਤੇ ਸਿਲਵਰ ਰੰਗ 'ਚ ਖ਼ਰੀਦ ਸਕਦੇ ਹੋ। ਸਮਾਰਟਫੋਨ 'ਚ 6.5 ਇੰਚ ਦੀ ਡਿਸਪੇਅ, 5000mAh ਦੀ ਬੈਟਰੀ, ਮੀਡੀਆਟੈੱਕ ਡਾਈਮੈਂਸਿਟੀ 700 ਚਿਪਸੈੱਟ, 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ।

ਇਹ ਵੀ ਪੜ੍ਹੋ– ਆ ਰਹੀ ਸਭ ਤੋਂ ਵਧ ਰੇਂਜ ਦੇਣ ਵਾਲੀ ਇਲੈਕਟ੍ਰਿਕ ਕਾਰ, ਸਿੰਗਲ ਚਾਰਜ 'ਤੇ ਤੈਅ ਕਰੇਗੀ 707 KM ਦਾ ਸਫ਼ਰ

Realme 9i 5G

ਜੇਕਰ ਤੁਸੀਂ ਰੀਅਲਮੀ ਦਾ ਕੋਈ ਫੋਨ ਲੈਣਾ ਚਾਹੁੰਦੇ ਹੋ ਤਾਂ Realme 9i 5G ਤੁਹਾਡੇ ਲਈ ਬੈਸਟ ਰਹੇਗਾ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਇਸ ਵਿਚ ਤੁਹਾਨੂੰ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ, 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, ਮੀਡੀਆਟੈੱਕ ਡਾਈਮੈਂਸਿਟੀ 800 ਪਲੱਸ 5ਜੀ ਪ੍ਰੋਸੈਸਰ ਅਤੇ 5000mAh ਦੀ ਬੈਟਰੀ ਮਿਲਦੀ ਹੈ।

ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ

POCO M4 Pro 5G

POCO M4 Pro 5G ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,400 ਰੁਪਏ ਹੈ। ਇਸ ਫੋਨ 'ਚ ਤੁਹਾਨੂੰ 6.6 ਇੰਚ ਦੀ ਡਿਸਪਲੇਅ, 50 ਮੈਗਾਪਿਕਸਲ ਦਾ ਕੈਮਰਾ 5000mAh ਦੀ ਬੈਟਰੀ ਅਤੇ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਾ ਸਪੋਰਟ ਮਿਲਦਾ ਹੈ। 

iQOO Z6 Lite 5G

iQOO Z6 Lite 5G ਸਮਾਰਟਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਤੁਸੀਂ 13,999 ਰੁਪਏ 'ਚ ਖ਼ਰੀਦ ਸਕਦੇ ਹੋ। ਫੋਨ 'ਚ 5000mAh ਦੀ ਬੈਟਰੀ, 50 ਮੈਗਾਪਿਕਸਲ ਦਾ ਕੈਮਰਾ, 6.58 ਇੰਚ ਦੀ ਸਕਰੀਨ ਅਤੇ ਸਨੈਪਡ੍ਰੈਗਨ 4th ਜਨਰੇਸ਼ਨ 1 ਚਿਪਸੈੱਟ ਦਾ ਸਪੋਰਟ ਮਿਲਦਾ ਹੈ। ਫੋਨ ਨੂੰ ਤੁਸੀਂ ਮਿਸਟਿਕ ਨਾਈਟ ਅਤੇ ਸਟੀਲਰ ਗਰੀਨਰੰਗ 'ਚ ਖ਼ਰੀਦ ਸਕਦੇ ਹੋ।

ਇਹ ਵੀ ਪੜ੍ਹੋ– ਭੈਣ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਦਾ ਕਾਰਾ, ਜੀਜੇ ਨੂੰ ਦਿੱਤੀ ਰੂਹ ਕੰਬਾਊ ਮੌਤ


author

Rakesh

Content Editor

Related News