ਲਾਂਚ ਤੋਂ ਪਹਿਲਾਂ ਹੀ Nubia Z17 Lite ਸਮਾਰਟਫੋਨ ਦੇ ਸਪੈਸੀਫਿਕੇਸ਼ਨ ਆਏ ਸਾਹਮਣੇ

Tuesday, Jun 27, 2017 - 05:23 PM (IST)

ਲਾਂਚ ਤੋਂ ਪਹਿਲਾਂ ਹੀ Nubia Z17 Lite ਸਮਾਰਟਫੋਨ ਦੇ ਸਪੈਸੀਫਿਕੇਸ਼ਨ ਆਏ ਸਾਹਮਣੇ

ਜਲੰਧਰ- ਹਾਲ ਹੀ 'ਚ ਨੂਬੀਆ ਨੇ ਆਪਣਾ ਨਵਾਂ ਸਮਾਰਟਫੋਨ ਪੇਸ਼ ਕੀਤਾ ਸੀ ਅਤੇ ਜ਼ੈੱਡ. ਟੀ. ਈ. ਆਪਣੇ ਇਕ ਨਵੇਂ ਸਮਾਰਟਫੋਨ ਨੂੰ ਵੀ ਪੇਸ਼ ਕਰਨ ਦੀ ਤਿਆਰੀ 'ਚ ਲੱਗ ਰਹੀ ਹੈ। ਕੰਪਨੀ ਵੱਲੋਂ ਇਕ ਨਵਾਂ ਸਮਾਰਟਫੋਨ ਸਾਹਮਣੇ ਆ ਰਿਹਾ ਹੈ, ਜਿਸ ਦਾ ਨਾਂ ਹੈ ZTE Nubia Z17 Lite ਇਸ ਨੂੰ ਲੋਅਰ CPU ਅਤੇ ਘੱਟ ਸਮਰੱਥਾ ਵਾਲੀ ਇਕ ਬੈਟਰੀ ਨਾਲ ਟੀਨਾ 'ਤੇ ਦੇਖਿਆ ਗਿਆ ਹੈ। ਇਸ ਦਾ ਮਾਡਲ ਨੰਬਰ NX591J ਹੈ। 
ਇਸ਼ ਸਮਾਰਟਫੋਨ 'ਚ 5.5 ਇੰਚ ਦੀ TFT FHD 1920x1080 ਪਿਕਸਲ ਰੈਜ਼ੋਲਿਊਸ਼ਨ ਦੀ ਡਿਸਪਲੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਡਿਸਪਲੇ ਦੇ ਨੀਚੇ ਇਸ ਦਾ ਹੋਮ ਬਟਨ ਵੀ ਹੈ। ਇਸ ਤੋਂ ਇਲਾਵਾ ਸਮਾਰਟਫੋਨ ਨੂਬੀਆ ਜ਼ੈੱਡ17 ਲਾਈਟ ਸਮਾਰਟਫੋਨ 'ਚ ਇਕ 2.078੍ਰ  ਦਾ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜਦਕਿ ਚਿਪਸੈੱਟ ਦਾ ਨਾਂ ਇਸ ਲਿਸਟਿੰਗ ਦੇ ਸਾਹਮਣੇ ਨਹੀਂ ਆਇਆ ਹੈ। ਇਸ ਲਿਸਟਿੰਗ ਦੇ ਇਹ ਸਾਹਮਣੇ ਆਉਂਦਾ ਹੈ ਕਿ ਸਮਾਰਟਫੋਨ 'ਚ ਇਕ 3100 ਐੱਮ. ਏ. ਐੱਚ. ਸਮਰੱਥਾ ਵਾਲੀ ਬੈਟਰੀ ਤੋਂ ਛੋਟੀ ਹੈ।
ਫੋਨ 6 ਜੀ. ਬੀ. ਰੈਮ ਨਾਲ ਲੈਸ ਹੋ ਸਕਦਾ ਹੈ। ਇਸ 'ਚ ਤੁਹਾਨੂੰ 64 ਜੀ. ਬੀ. ਦੀ ਸਟੋਰੇਜ ਵੀ ਹੋ ਸਕਦੀ ਹੈ। ਫੋਨ 'ਚ ਇਕ ਡਿਊਲ ਕੈਮਰਾ ਸਿਸਟਮ ਹੋ ਸਕਦਾ ਹੈ, ਜਦਕਿ ਮੇਨ ਕੈਮਰਾ 12 ਮੈਗਾਪਿਕਸਲ ਤੋਂ ਇਲਾਵਾ ਸਕੈਡੰਰੀ ਕੈਮਰੇ ਦੇ ਬਾਰੇ 'ਚ ਇਹ ਲਿਸਟਿੰਗ ਨੂੰ ਜਾਣਕਾਰੀ ਨਹੀਂ ਦਿੰਦਾ ਹੈ, ਜਦਕਿ ਟਵਿੱਨ ਕੈਮਰੇ ਨਾਲ ਹੀ ਇਸ 'ਚ ਇਕ ਡਿਊਲ LED ਫਲੈਸ਼ ਵੀ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਅਸੀਂ ਨੂਬੀਆ ਜ਼ੈੱਡ17 ਦੀ ਚਰਚਾ ਤਕੀਏ ਤਾਂ ਸਮਾਰਟਫੋਨ 'ਚ 5.5 ਇੰਚ ਡਿਸਪਲੇ ਦਿੱਤਾ ਗਿਆ ਹੈ, ਜੋ ਕਿ ਕੋਰਨਿੰਗ ਗੋਰਿਲਾ ਗਲਾਸ ਨਾਲ ਲੈਸ ਹੈ। ਇਸ ਨਾਲ ਹੀ ਕੰਪਨੀ ਨੇ ਇਸ ਸਮਾਰਟਫੋਨ 'ਚ ਲੇਟੈਸਟ ਸਨੈਪਡ੍ਰੈਗਨ 835 ਐੱਸ. ਓ. ਸੀ. ਦਾ ਪ੍ਰਯੋਗ ਕੀਤਾ ਹੈ। ਇਸ ਤੋਂ ਇਲਾਵਾ ਫੋਟੋਗ੍ਰਾਫੀ ਲਈ ਫੋਨ 'ਚ 23 ਮੈਗਾਪਿਕਸਲ+12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਕਿ 2x ਆਪਟੀਕਲ ਜੂਮ ਅਤੇ 10x ਡਾਇਨਾਮਿਕ ਜੂਮ ਸਪੋਰਟ ਨਾਲ ਆਉਂਦਾ ਹੈ, ਜਿਸ ਤਰ੍ਹਾਂ ਆਈਫੋਨ 7 ਪਲੱਸ 'ਚ ਦੇਖਣ ਨੂੰ ਮਿਲਿਆ ਸੀ।
ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ f/2.0 ਅਪਰਚਰ ਅਤੇ 80 ਡਿਗਰੀ ਵਾਈਡ0ਐਂਗਲ ਲੈਂਸ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਡਿਵਾਈਸ ਐਂਡਰਾਇਡ 7.1.1 ਨੂਗਟ ਨਾਲ ਨੂਬੀਆ UI 5.0 'ਤੇ ਕੰਮ ਕਰਦਾ ਹੈ। ਪਾਵਰ ਬੈਕਅੱਪ ਲਈ ਫੋਨ 'ਚ 3,200 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਫੋਨ ਨੂੰ ਵਰਜਨ 'ਚ ਪੇਸ਼ ਕੀਤਾ ਹੈ। ਇਸ ਫੋਨ ਦੇ 6 ਜੀ. ਬੀ. ਰੈ+64 ਜੀ. ਬੀ. ਸਟੋਰੇਜ ਵੇਰੀਅੰਟ ਦੀ ਕੀਮਤ 2799 ਯੂਆਨ (ਲਗਭਗ 26,439 ਰੁਪਏ), 6 ਜੀ. ਬੀ. ਰੈਮ+128 ਜੀ. ਬੀ. ਸਟੋਰੇਜ ਵੇਰੀਅੰਟ ਦੀ ਕੀਮਤ 3399 ਯੂਆਨ (ਲਗਭਗ 32,107 ਰੁਪਏ) ਅਖੀਰ 'ਚ 8 ਜੀ. ਬੀ+128 ਜੀ. ਬੀ. ਵੇਰੀਅੰਟ ਦੀ ਕੀਮਤ 3999 ਯੂਆਨ (ਲਗਭਗ 37,774 ਰੁਪਏ) ਹੈ।


Related News