ਇਨ੍ਹਾਂ ਟਿਪਸ ਨਾਲ ਵਧ ਸਕਦੀ ਹੈ ਤੁਹਾਡੇ ਆਈਫੋਨ ਦੀ ਬੈਟਰੀ ਲਾਈਫ
Monday, Jun 06, 2016 - 04:24 PM (IST)

ਜਲੰਧਰ— ਆਈਫੋਨ ''ਚ ਬੈਟਰੀ ਜਲਦੀ ਖਤਮ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਇਕ ਤਾਂ ਆਈਫੋਨ ''ਚ ਬੈਟਰੀ ਛੋਟੀ ਹੁੰਦੀ ਹੈ ਅਤੇ ਦੂਜਾ ਆਈਫੋਨ ਇਸਤੇਮਾਲ ਕਰਨ ਵਾਲੇ ਯੂਜ਼ਰਸ ਇਸ ਨਾਲ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ। ਐਪਸ ਵੀ ਆਈਫੋਨ ਦੀ ਬੈਟਰੀ ਡ੍ਰੈਨ ਕਰਦੇ ਹਨ ਜਿਵੇਂ, ਫੇਸਬੁੱਕ ਐਪ। ਜੀ ਹਾਂ ਇਹ ਗੱਲ ਸੱਚ ਹੈ ਕਿ ਇਕ ਰਿਪੋਰਟ ''ਚ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਫੇਸਬੁੱਕ ਐਪ ਬੈਟਰੀ ਲਾਈਫ ''ਤੇ ਅਸਰ ਪਾਉਂਦੀ ਹੈ ਅਤੇ ਜੇਕਰ ਤੁਸੀਂ ਫੇਸਬੁੱਕ ਐਪ ਨੂੰ ਡਿਲੀਟ ਕਰਕੇ ਬ੍ਰਾਊਜ਼ਰ ਚਲਾਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸੱਚ ਹੈ ਅਤੇ ਬੈਟਰੀ ਲਾਈਪ ਵਧ ਜਾਵੇਗੀ।
ਇਨ੍ਹਾਂ ਟ੍ਰਿਕਸ ਦੀ ਵੀ ਕਰ ਸਕਦੇ ਹੋ ਵਰਤੋਂ
-ਲੋੜ ਨਾ ਹੋਣ ''ਤੇ ਵਾਈ-ਫਾਈ ਨੂੰ ਬੰਦ ਕਰ ਦਿਓ।
-ਵਾਈਬ੍ਰੇਸ਼ਨ ਫੰਕਸ਼ਨ ਨੂੰ ਆਫ ਕਰਕੇ ਰੱਖੋ।
-ਜਿਨ੍ਹਾਂ ਐਪਸ ਨੂੰ ਨਹੀਂ ਚਲਾਉਂਦੇ ਉਨ੍ਹਾਂ ਨੂੰ ਬੰਦ ਕਰ ਦਿਓ।
-ਡਿਸਪਲੇ ਲਾਈਟ ਨੂੰ ਘੱਟ ਰੱਖੋ।
-ਸਕ੍ਰੀਨ ਟਾਈਮ ਆਊਟ ਨੂੰ ਘੱਟ ਕਰੋ।
-ਪਾਵਰ ਸੇਵਿੰਗ ਮੋਡ ਦੀ ਵਰਤੋਂ ਕਰੋ।