ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ
Wednesday, Jan 26, 2022 - 05:17 PM (IST)
ਗੈਜੇਟ ਡੈਸਕ– ਜੇਕਰ ਤੁਹਾਡੇ ਸਮਾਰਟਫੋਨ ਦੀ ਬੈਟਰੀ ਵੀ ਜਲਦੀ ਖ਼ਤਮ ਹੋ ਜਾਂਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਸਮਾਰਟਫੋਨ ਦੀ ਬੈਟਰੀ ਨੂੰ ਲੰਬਾ ਚਲਾ ਸਕਦੇ ਹੋ। ਇਸ ਲਈ ਕੁਝ ਸਟੈੱਪ ਫਾਲੋ ਕਰਨੇ ਪੈਂਦੇ ਹਨ ਜਿਨ੍ਹਾਂ ਬਾਰੇ ਇਸ ਖ਼ਬਰ ’ਚ ਤੁਹਾਨੂੰ ਦੱਸਣ ਜਾ ਰਹੇ ਹਾਂ। ਇਨ੍ਹਾਂ ਸਟੈੱਪਸ ਨੂੰ ਫਾਲੋ ਕਰਨ ਤੋਂ ਬਾਅਦ ਤੁਸੀਂ ਆਸਾਨੀ ਨਾਲ ਸਮਾਰਟਫੋਨ ਦੀ ਬੈਟਰੀ ਨੂੰ ਜ਼ਿਆਦਾ ਸਮੇਂ ਤਕ ਚਲਾ ਸਕੋਗੇ।
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ
ਬ੍ਰਾਈਟਨੈੱਸ ਘੱਟ ਰੱਖੋ
ਜੇਕਰ ਤੁਸੀਂ ਆਪਣੇ ਸਮਾਰਟਫੋਨ ਦੀ ਬੈਟਰੀ ਨੂੰ ਪੂਰਾ ਦਿਨ ਚਲਾਉਣਾ ਚਾਹੁੰਦੇ ਹੋ ਤਾਂ ਇਸ ਲਈ ਸਭ ਤੋਂ ਜ਼ਰੂਰੀ ਕਦਮ ਇਹ ਹੈ ਕਿ ਤੁਸੀਂ ਆਪਣੇ ਸਮਾਰਟਫੋਨ ਦੀ ਬ੍ਰਾਈਟਨੈੱਸ ਨੂੰ ਘੱਟ ਰੱਖੋ। ਤੁਸੀਂ ਹਮੇਸ਼ਾ ਆਪਣੇ ਸਮਾਰਟਫੋਨ ਦੀ ਬ੍ਰਾਈਟਨੈੱਸ ਨੂੰ 50 ਫੀਸਦੀ ’ਤੇ ਹੀ ਸੈੱਟ ਕਰੋ। ਇਸ ਨਾਲ ਤੁਸੀਂ ਫੋਨ ਦੀ ਬੈਟਰੀ ਨੂੰ ਜ਼ਿਆਦਾ ਦੇਰ ਤਕ ਚਲਾ ਸਕਦੇ ਹੋ।
ਸਾਊਂਡ ਘੱਟ ਰੱਖੋ
ਆਪਣੇ ਫੋਨ ਦੇ ਸਾਊਂਡ ਨੂੰ ਲੋਅ ’ਤੇ ਹੀ ਸੈੱਟ ਕਰੋ, ਇਸ ਨਾਲ ਵੀ ਕਰੀਬ 20 ਫੀਸਦੀ ਤਕ ਬੈਟਰੀ ਬਚਾਈ ਜਾ ਸਕਦੀ ਹੈ। ਜਾਂ ਫਿਰ ਤੁਸੀਂ ਆਪਣੇ ਫੋਨ ਨੂੰ ਸਾਈਲੈਂਟ ’ਤੇ ਰੱਖੋ। ਇਸ ਨਾਲ ਫੋਨ ਦੀ ਬੈਟਰੀ ਨੂੰ ਪੂਰਾ ਦਿਨ ਚਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ– WhatsApp ਦੀ ਵਧੇਗੀ ਸਕਿਓਰਿਟੀ, ਆ ਰਿਹੈ ਨਵਾਂ ਕਮਾਲ ਦਾ ਫੀਚਰ
ਕੈਸ਼ੇ ਕਲੀਅਰ ਕਰੋ
ਤੁਹਾਨੂੰ ਆਪਣੇ ਸਮਾਰਟਫੋਨ ਦੇ ਕੈਸ਼ੇ ਨੂੰ ਸਮੇਂ-ਸਮੇਂ ’ਤੇ ਕਲੀਅਰ ਕਰਦੇ ਰਹਿਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਬੈਟਰੀ ਜ਼ਿਆਦਾ ਖਰਚ ਹੁੰਦੀ ਹੈ। ਦਿਨ ’ਚ ਦੋ ਤੋਂ ਤਿੰਨ ਵਾਰ ਆਪਣੇ ਸਮਾਰਟਫੋਨ ਦੀ ਕੈਸ਼ੇ ਮੈਮਰੀ ਕਲੀਅਰ ਕਰਨੀ ਚਾਹੀਦੀ ਹੈ। ਇਸ ਨਾਲ ਬੈਟਰੀ ਲਾਈਫ ਵਧਦੀ ਹੈ, ਨਾਲ ਹੀ ਸਮਾਰਟਫੋਨ ਬਹੁਤ ਸਮੂਥ ਵੀ ਚਲਦਾ ਹੈ।
ਇਹ ਵੀ ਪੜ੍ਹੋ– ਸੈਮਸੰਗ ਦਾ ਫੋਲਡੇਬਲ ਫੋਨ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
ਐਪਸ ਕਰੋ ਡਿਲੀਟ
ਜੇਕਰ ਤੁਹਾਡੇ ਸਮਾਰਟਫੋਨ ’ਚ ਗੈਰ-ਜ਼ਰੂਰੀ ਐਪਸ ਪਏ ਹਨ ਤਾਂ ਇਨ੍ਹਾਂ ਨੂੰ ਡਿਲੀਟ ਕਰ ਦਿਓ। ਇਹ ਐਪਸ ਬੈਕਗ੍ਰਾਊਂਡ ’ਚ ਪਏ ਰਹਿੰਦੇ ਹਨ ਅਤੇ ਬੈਟਰੀ ਖ਼ਰਚ ਕਰਦੇ ਹਨ। ਜੇਕਰ ਸਮਾਂ ਰਹਿੰਦਿਆਂ ਇਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਤਾਂ ਇਸ ਨਾਲ ਤੁਸੀਂ ਬੈਟਰੀ ਨੂੰ ਕਾਫੀ ਦੇਰ ਤਕ ਚਲਾ ਸਕਦੇ ਹੋ।
ਫੋਨ ਨੂੰ ਕਰੋ ਰੀ-ਬੂਟ
ਆਮਤੌਰ ’ਤੇ ਲੋਕ ਆਪਣੇ ਸਮਾਰਟਫੋਨ ਨੂੰ ਰੀ-ਬੂਟ ਨਹੀਂ ਕਰਦੇ ਪਰ ਅਜਿਹਾ ਕਰਕੇ ਤੁਸੀਂ ਆਪਣੇ ਸਮਾਰਟਫੋਨ ਦੀ ਬੈਟਰੀ ਨੂੰ ਬਚਾਅ ਸਕਦੇ ਹੋ। ਹਫਤੇ ’ਚ 4 ਤੋਂ 5 ਵਾਰ ਆਪਣੇ ਸਮਾਰਟਫੋਨ ਨੂੰ ਰੀ-ਬੂਟ ਕਰਦੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ– ਦੇਸ਼ ਦੇ 1,000 ਸ਼ਹਿਰਾਂ ’ਚ 5ਜੀ ਨੈੱਟਵਰਕ ਲਿਆਉਣ ਦੀ ਤਿਆਰੀ ’ਚ ਜੁਟੀ ਜੀਓ